2007 ਸ਼ਹੀਦੀ ਭਾਈ ਕਮਲਜੀਤ ਸਿੰਘ

When:
May 17, 2019 all-day Australia/Melbourne Timezone
2019-05-17T00:00:00+10:00
2019-05-18T00:00:00+10:00

ਸਲਾਬਤਪੁਰਾ ਡੇਰਾ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਕੇ ਜਾਮ-ਏ-ਇੰਸਾ ਪਿਲਾਇਆ ਸੀ । ਜਿਸ ਮਗਰੋਂ ਬਠਿੰਡਾ ਵਿੱਚ ਸਿੱਖ – ਪ੍ਰੇਮੀ ਟਕਰਾਅ ਹੋਣ ਮਗਰੋਂ 17 ਮਈ 2007 ਨੂੰ ਤਖਤ ਦਮਦਮਾ ਸਾਹਿਬ ਵਿਖੇ ਪੰਥਕ ਇਕੱਤਰਤਾ ਹੋਈ ਸੀ ,ਜਿਸ ਵਿੱਚ ਪੰਜਾਬ ਭਰ ਚੋ ਤਕਰੀਬਨ ਇੱਕ ਲੱਖ ਤੋਂ ਜਿ਼ਆਦਾ ਸਿੱਖ ਪੁੱਜੇ । ਵਾਪਸ ਪਰਤ ਰਹੀ ਸਿੱਖ ਸੰਗਤ ਤੇ ਮੌੜ ਮੰਡੀ ਕੋਲ ਡੇਰਾ ਪ੍ਰੇਮੀਆ ਨੇ ਹਮਲਾ ਕਰ ਦਿੱਤਾ । ਥਾਣਾ ਸਿਟੀ ਸੁਨਾਮ ਵਿਚ ਦਰਜ ਰਿਪੋਰਟ ਅਨੁਸਾਰ 17 ਮਈ, 2007 ਨੂੰ ਸਿੱਖ ਸੰਗਤ ਦਾ ਇਕ ਕਾਫ਼ਲਾ ਤਲਵੰਡੀ ਸਾਬੋ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤ ਰਿਹਾ ਸੀ ਤਾਂ ਸੁਨਾਮ ਦੇ ਚੀਮਾਂ ਰੋਡ ‘ਤੇ ਡੇਰਾ ਪ੍ਰੇਮੀਆਂ ਨੇ ਟਰੱਕਾਂ ਰਾਹੀਂ ਵਾਪਸ ਆ ਰਹੀ ਸਿੱਖ ਸੰਗਤ ‘ਤੇ ਹਮਲਾ ਕਰ ਦਿੱਤਾ | ਜਿਸ ਵਿਚ ਵੱਡੀ ਗਿਣਤੀ ‘ਚ ਸਿੱਖ ਸੰਗਤ ਅਤੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ | ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੁਨਾਮ ਦਾਖਲ ਕਰਵਾਇਆ ਗਿਆ ਜਿਥੇ ਕਮਲਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਸੰਗਰੂਰ ਨੂੰ ਡਾਕਟਰਾਂ ਨੇ ਮਿ੍ਤਕ ਕਰਾਰ ਦਿੱਤਾ ।

ਪੁਲਿਸ ਵੱਲੋਂ 16 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ 15 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਪਰ ਸੰਗਰੂਰ ਦੇ ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਇਨ੍ਹਾਂ ਸਾਰੇ ਦੋਸ਼ੀਆ ਨੂੰ ਬਰੀ ਕਰਕੇ ਇੱਕ ਵਾਰ ਫਿਰ ਭਾਰਤੀ ਕਾਨੂੰਨ ਦੇ ਦੋਗਲੇਪਨ ਦੀ ਝਲਕ ਪੇਸ਼ ਕੀਤੀ ।