1746 ਛੋਟਾ ਘੁੱਲੂਘਾਰਾ

When:
May 17, 2017 all-day Australia/Melbourne Timezone
2017-05-17T00:00:00+10:00
2017-05-18T00:00:00+10:00

ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਯਹੀਆ ਖਾਂ ਤੇ ਉਸਦੇ ਮੰਤਰੀ ਦੀਵਾਨ ਲੱਖਪਤ ਰਾਏ ਭਾਰੀ ਫੌਜ਼ ਲੈ ਕੇ ਕਾਹਨੂੰਵਾਲ ਦੇ ਛੰਭ (ਗੁਰਦਾਸਪੁਰ ਜਿਲ੍ਹੇ ਦੀ ਕਾਹਨੂੰਵਾਨ ਛੰਭ ਜੋ ਮੁਕੇਰੀਆਂ ਨੂੰ ਜਾਂਦੀ ਸੜਕ ਤੇ 8 ਕਿ: ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿ: ’ਤੇ ਸਥਿੱਤ ਹੈ,) ਵਿੱਚ ਟਿਕੇ ਹੋਏ ਸਿੱਖਾਂ ਦਾ ਘਾਣ ਕਰਨ ਤੁਰ ਪਏ | ਪਰ ਸਿੰਘ ਹਮੇਸ਼ਾ ਦੀ ਤਰਾਂ ਫੌਜ ਦੇ ਮੁਕਾਬਲੇ ਗਿਣਤੀ ਵਿੱਚ ਥੋੜੇ ਸਨ | ਸਿੰਘਾ ਨਾਲ ਔਰਤਾ ਅਤੇ ਬੱਚੇ ਵੀ ਸਨ ਅਤੇ ਅਸਲੇ ਦੀ ਵੀ ਘਾਟ ਸੀ । ਲਖਪਤ ਰਾਏ ਨੇ ਛੰਭ ਨੂੰ ਅੱਗ ਲਗਵਾ ਦਿੱਤੀ ਤੇ ਮਜ਼ਬੂਰ ਹੋ ਕੇ ਭੁੱਖਣ ਭਾਣੇ ਸਿੰਘਾਂ ਨੂੰ ਛੰਭ ਵਿੱਚੋਂ ਨਿਕਲਣਾ ਪਿਆ। ਸਿੱਖ ਛੰਭ ਵਿੱਚੋਂ ਨਿਕਲ ਕੇ ਮੁਗਲ ਫੌਜ਼ਾਂ ਨਾਲ ਲੜਦੇ-ਲੜਦੇ ਬਿਆਸ ਦਰਿਆ ਵੱਲ ਨੂੰ ਹੋ ਤੁਰੇ, ਪਰ ਅੱਗੇ ਬਿਆਸ ਦਰਿਆ ਵੀ ਚੜ੍ਹਿਆ ਹੋਇਆ ਠਾਠਾਂ ਮਾਰ ਰਿਹਾ ਸੀ। ਇੱਕ ਪਾਸੇ ਅੱਗ, ਦੂਜੇ ਪਾਸੇ ਦਰਿਆ ਬਿਆਸ ਅਤੇ ਤੀਜੇ ਪਾਸੇ ਦੁਸ਼ਮਣ ਫੌਜ਼ਾਂ । ਸਿੱਖਾਂ ਨੇ ਆਪਣੇ ਆਪ ਨੂੰ ਤਿੰਨ ਪਾਸਿਆਂ ਤੋਂ ਘਿਰਿਆ ਦੇਖ ਕੇ ਚੌਥੇ ਪਾਸੇ ਸੁਰੱਖਿਅਤ ਥਾਂ ਵੱਲ ਚਾਲੇ ਪਾਉਣ ਦਾ ਗੁਰਮਤਾ ਕੀਤਾ।  ਲੋਹੜੇ ਦੀ ਗਰਮੀ ਕਾਰਨ ਰੇਤ ਬਹੁਤ ਤਪ ਰਹੀ ਸੀ। ਉਨ੍ਹਾਂ ਨੇ ਇਸ ਤੋਂ ਬਚਣ ਲਈ ਆਪਣੇ ਕੱਪੜੇ ਪਾੜ ਕੇ ਪੈਰਾਂ ਨੂੰ ਬੰਨ੍ਹ ਲਏ ਤੇ ਪਹਾੜੀ ਦਿਸ਼ਾ ਵੱਲ ਵਧਣ ਲੱਗੇ। ਇਸ ਗਹਿਗੱਚ ਲੜਾਈ ਵਿੱਚ ਬਹੁਤ ਸਾਰੇ ਸਿੰਘ, ਸਿੰਘਣੀਆ ਅਤੇ ਬੱਚੇ ਸ਼ਹੀਦ ਹੋਏ ।