ਸ਼ਹੀਦੀ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਅਤੇ ਭਾਈ ਹਰਿੰਦਰ ਸਿੰਘ ਬੰਟੀ

When:
February 27, 2019 all-day Australia/Melbourne Timezone
2019-02-27T00:00:00+11:00
2019-02-28T00:00:00+11:00

ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ ਸੀ ਸ਼ਰਮਾ ਸਿੱਖ ਕੋਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਭਾਈ ਜਿੰਦੇ-ਸੁੱਖੇ ਹੋਰਾਂ ਵਾਲੇ ਗਰੁੱਪ ਦਾ ਹੀ ਇੱਕ ਅਨਮੋਲ ਹੀਰਾ ਸੀ। ਦਰਬਾਰ ਸਾਹਿਬ ਤੇ ਹੋਏ ਹਿੰਦੁਸਤਾਨੀ ਹਮਲੇ ਸਮੇ ਆਪ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਸਨ, ਜਿੱਥੋ ਹਥਿਆਰ ਅਤੇ ਗਿਣਤੀ ਪੱਖੋ ਬੇਵਸ ਹੋਣ ਪਿੱਛੋ ਆਪ ਭਾਰਤੀ ਫੌਜ ਦੀਆ ਸਫਾਂ ਚੀਰ ਕੇ 5 ਜੂਨ ਨੂੰ ਉਥੋ ਨਿਕਲ ਗਏ ਅਤੇ ਸੰਘਰਸ਼ ਨੂੰ ਅਗੇ ਤੋਰਨ ਲਈ ਦਿੱਲੀ ਭਾਈ ਸੁਰਜੀਤ ਸਿੰਘ ਜੀ ਪੈਂਟੇ ਨੂੰ ਮਿਲੇ ਤੇ ੳਥੇ ਹੀ ਆਪ ਦਾ ਨਾਂ ਕੇ ਸੀ ਸ਼ਰਮਾ ਰੱਖਿਆ ਗਿਆ ਸੀ ।
27 ਫਰਵਰੀ 1989 ਨੂੰ ਆਪ ਆਪਣੇ ਇੱਕ ਸਾਥੀ ਹਰਿੰਦਰ ਸਿੰਘ ਬੰਟੀ ਨਾਲ ਚੰਡੀਗੜ 22 ਸੈਕਟਰ ਕਾਂਗਰਸ ਭਵਨ ਦੇ ਬਾਹਰ ਪਾਰਕ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਕਿ ਆਪ ਦੇ ਗਰੁੱਪ ਦੇ ਪੁਰਾਣੇ ਸਾਥੀ ਦਲਬੀਰੇ ਕੈਟ ਦੀ ਨਜ਼ਰ ਦੋਹਾਂ ਸਿੱਘਾਂ ਤੇ ਪੈ ਗਈ । ਪਿੱਛੋ ਦੀ ਆ ਕੇ ਦਲਬੀਰੇ ਨੇ ਦੋਹਾਂ ਤੇ ਚਾਣਚਕ ਗੋਲੀਆ ਚਲਾ ਦਿੱਤੀਆ । ਦੋਵੇਂ ਸ਼ੇਰ ਗੱਦਾਰੀ ਦਾ ਸ਼ਿਕਾਰ ਹੋ ਗਏ ।
ਦਲਬੀਰੇ ਨੂੰ ਗੋਲੀਆ ਚਲਾਉਦੇ ਵੇਖ ਕੇ ਚੰਡੀਗੜ ਦੀ ਪੁਲਿਸ ਨੇ ਪਿੱਛਾ ਕੀਤਾ ਪਰ ਦਲਬੀਰਾ ਭਜ ਕੇ ਪੁਲਿਸ ਮੁਖੀ ਜੇ.ਐਫ. ਰਿਬੈਰੋ ਦੀ ਕੋਠੀ ਚ ਜਾ ਵੜਿਆ । ਅਗਲੇ ਦਿਨ ਰਿਬੈਰੋ ਨੇ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਦੋ ਖਤਰਨਾਕ ਖਾੜਕੂ ਭਾਈ ਸੁਖਵਿੰਦਰ ਸਿੰਘ ਉਰਫ ਕੇ.ਸੀ ਸ਼ਰਮਾ ਅਤੇ ਹਰਿੰਦਰ ਸਿੰਘ ਬੰਟੀ ਪੁਲਿਸ ਮੁਕਾਬਲੇ ਚ ਮਾਰੇ ਗਏ ।