ਉਹ ਖਾਲਸਾ ਰਾਜ ਦੇ ਸਮੇ ਦੇ ਮਹਾਨ ਸੰਤ ਅਤੇ ਸਿਪਾਹੀ ਹੋਏ ਸਨ । ਮਹਾਰਾਜਾ ਰਣਜੀਤ ਸਿੰਘ ਦੀ ਮੋਤ ਪਿੱਛੋ ਗਦਾਰ ਡੋਗਰੇ ਰਾਜਾ ਹੀਰਾ ਸਿੰਘ ਨੇ ਆਪ ਜੀ ਦੇ ਨੌਰੰਗਾਬਾਦ ਸਥਿਤ ਡੇਰੇ ਤੇ ਹਮਲਾ ਕਰ ਦਿੱਤਾ । ਪਰ ਆਪ ਜੀ ਕੋਲ ਸਿੱਖ ਫੌਜ਼ ਹੋਣ ਦੇ ਬਾਵਜੂਦ ਵੀ ਜਵਾਬੀ ਹਮਲਾ ਕਰਨ ਦੀ ਬਜਾਏ ਉਹਨਾ ਲਈ ਲੰਗਰ ਬਣਾ ਕੇ ਰੱਖਿਆ ਤੇ ਕਿਹਾ ਸਾਡੇ ਸਿੱਖ ਭਰਾ ਹੀ ਤਾ ਆ ਰਹੇ ਹਨ । ਪਰ ਸਿੱਖਾ ਦੇ ਭੇਸ ਵਿੱਚ ਡੋਗਰਿਆ ਨੇ ਤੋਪਾ ਤੇ ਗੋਲਿਆ ਨਾਲ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ । ਇਸ ਤੋਂ ਇਲਾਵਾ ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਸੰਧਾਵਾਲੀਆ ਅਤੇ ਬਾਬਾ ਬੀਰ ਸਿੰਘ ਦੇ ਸੈਂਕੜੇ ਸ਼ਰਧਾਲੂ ਗੋਲੀਬਾਰੀ ਵਿੱਚ ਪ੍ਰਾਣ ਤਿਆਗ ਗਏ।
ਭਾਈ ਕਾਰਜ ਸਿੰਘ ਥਾਂਦੇ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅਫ਼ਸਰਾਂ, ਸੁਰੱਖਿਆ ਫ਼ੋਰਸਾਂ ,ਮੁਖਬਰੀ ਕਰ ਕੇ ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲਿਆ ਨੂੰ ਨਿਸ਼ਾਨਾ ਬਣਾ ਕੇ ਖਤਮ ਕੀਤਾ। ਭਾਈ ਕਾਰਜ ਸਿੰਘ ਥਾਂਦੇ ਦੀਆਂ ਜੁਝਾਰੂ ਕਰਾਵਾਈਆਂ ਤੋਂ ਸਰਕਾਰ ਬੌਖਲਾ ਗਈ ਤੇ ਚਿੱਟ ਕੱਪਡ਼ੀਏ ਪੁਲਸੀਆਂ ਨੇ 24 ਫ਼ਰਵਰੀ 1987 ਨੂੰ ਪਿੰਡ ਥਾਂਦੇ ਵਿੱਖੇ ਉਨ੍ਹਾਂ ਦੀ ਮਾਤਾ ਜੀ ਨੂੰ ਗੋਲੀ ਮਾਰ ਦਿੱਤੀ I
ਜਨਵਰੀ 1988 ਵਿਚ ਜਦੋਂ ਖਾੜਕੂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅਤੇ ਜਨਰਲ ਲਾਭ ਸਿੰਘ ਨੇ ਸਥਿਤੀ ਨੂੰ ਕੰਟਰੋਲ ਵਿਚ ਕਰਨ ਅਤੇ ਖਤਰੇ ਦਾ ਮੁਕਾਬਲਾ ਕਰਨ ਲਈ ਮੋਰਚਾਬੰਦੀ ਕਰਨ ਲਈ ਭਾਈ ਕਾਰਜ ਸਿੰਘ ਥਾਂਦੇ ਦੀ ਸ੍ਰੀ ਦਰਬਾਰ ਸਾਹਿਬ ਅੰਦਰ ਡਿਊਟੀ ਲਾਈ । ਸ੍ਰੀ ਦਰਬਾਰ ਸਾਹਿਬ ਨੂੰ ਸੀ.ਆਰ.ਪੀ.ਤੇ ਵਿਸ਼ੇਸ਼ ਕਮਾਂਡੋ ਦਸਤਿਆਂ ਨੇ ਘੇਰ ਲਿਆ ਤੇ ਬਾਹਰ ਉੱਚੀਆਂ ਇਮਾਰਤਾਂ ਤੇ ਮੋਰਚਾਬੰਦੀ ਕਰ ਕੇ ਪੁਜ਼ੀਸ਼ਨਾਂ ਸੰਭਾਲ ਲਈਆਂ। ਖਾੜਕੂ ਸਿੰਘ ਅਚਾਨਕ ਹੀ ਘੇਰੇ ਗਏ, ਕਿਉਕਿ ਖਾੜਕੂ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਆਉਦੀ ਸੰਗਤ ਕਾਰਨ ਨਾਂ ਤਾਂ ਪ੍ਰਕਰਮਾ ਵਿੱਚੋਂ ਮੁਕਾਬਲਾ ਕਰ ਸਕਦੇ ਸਨ ਅਤੇ ਨਾ ਹੀ ਭਜ ਸਕਦੇ ਸਨ । ਭਾਈ ਕਾਰਜ ਸਿੰਘ ਥਾਂਦੇ ਨੇ, ਪਰਕਰਮਾ ਵਿਚ ਦੱਖਣੀ ਡਿਉਡ਼ੀ ਵਾਲੇ ਪਾਸੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਬੁੰਗੇ ਕੋਲ ਸਾਇਨਾਈਡ ਦਾ ਕੈਪਸੂਲ ਖਾ ਕੇ ਸ਼ਹੀਦੀ ਪ੍ਰਾਪਤ ਕਰ ਲਈ ।
ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਯਹੀਆ ਖਾਂ ਤੇ ਉਸਦੇ ਮੰਤਰੀ ਦੀਵਾਨ ਲੱਖਪਤ ਰਾਏ ਭਾਰੀ ਫੌਜ਼ ਲੈ ਕੇ ਕਾਹਨੂੰਵਾਲ ਦੇ ਛੰਭ (ਗੁਰਦਾਸਪੁਰ ਜਿਲ੍ਹੇ ਦੀ ਕਾਹਨੂੰਵਾਨ ਛੰਭ ਜੋ ਮੁਕੇਰੀਆਂ ਨੂੰ ਜਾਂਦੀ ਸੜਕ ਤੇ 8 ਕਿ: ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿ: ’ਤੇ ਸਥਿੱਤ ਹੈ,) ਵਿੱਚ ਟਿਕੇ ਹੋਏ ਸਿੱਖਾਂ ਦਾ ਘਾਣ ਕਰਨ ਤੁਰ ਪਏ | ਪਰ ਸਿੰਘ ਹਮੇਸ਼ਾ ਦੀ ਤਰਾਂ ਫੌਜ ਦੇ ਮੁਕਾਬਲੇ ਗਿਣਤੀ ਵਿੱਚ ਥੋੜੇ ਸਨ | ਸਿੰਘਾ ਨਾਲ ਔਰਤਾ ਅਤੇ ਬੱਚੇ ਵੀ ਸਨ ਅਤੇ ਅਸਲੇ ਦੀ ਵੀ ਘਾਟ ਸੀ । ਲਖਪਤ ਰਾਏ ਨੇ ਛੰਭ ਨੂੰ ਅੱਗ ਲਗਵਾ ਦਿੱਤੀ ਤੇ ਮਜ਼ਬੂਰ ਹੋ ਕੇ ਭੁੱਖਣ ਭਾਣੇ ਸਿੰਘਾਂ ਨੂੰ ਛੰਭ ਵਿੱਚੋਂ ਨਿਕਲਣਾ ਪਿਆ। ਸਿੱਖ ਛੰਭ ਵਿੱਚੋਂ ਨਿਕਲ ਕੇ ਮੁਗਲ ਫੌਜ਼ਾਂ ਨਾਲ ਲੜਦੇ-ਲੜਦੇ ਬਿਆਸ ਦਰਿਆ ਵੱਲ ਨੂੰ ਹੋ ਤੁਰੇ, ਪਰ ਅੱਗੇ ਬਿਆਸ ਦਰਿਆ ਵੀ ਚੜ੍ਹਿਆ ਹੋਇਆ ਠਾਠਾਂ ਮਾਰ ਰਿਹਾ ਸੀ। ਇੱਕ ਪਾਸੇ ਅੱਗ, ਦੂਜੇ ਪਾਸੇ ਦਰਿਆ ਬਿਆਸ ਅਤੇ ਤੀਜੇ ਪਾਸੇ ਦੁਸ਼ਮਣ ਫੌਜ਼ਾਂ । ਸਿੱਖਾਂ ਨੇ ਆਪਣੇ ਆਪ ਨੂੰ ਤਿੰਨ ਪਾਸਿਆਂ ਤੋਂ ਘਿਰਿਆ ਦੇਖ ਕੇ ਚੌਥੇ ਪਾਸੇ ਸੁਰੱਖਿਅਤ ਥਾਂ ਵੱਲ ਚਾਲੇ ਪਾਉਣ ਦਾ ਗੁਰਮਤਾ ਕੀਤਾ। ਲੋਹੜੇ ਦੀ ਗਰਮੀ ਕਾਰਨ ਰੇਤ ਬਹੁਤ ਤਪ ਰਹੀ ਸੀ। ਉਨ੍ਹਾਂ ਨੇ ਇਸ ਤੋਂ ਬਚਣ ਲਈ ਆਪਣੇ ਕੱਪੜੇ ਪਾੜ ਕੇ ਪੈਰਾਂ ਨੂੰ ਬੰਨ੍ਹ ਲਏ ਤੇ ਪਹਾੜੀ ਦਿਸ਼ਾ ਵੱਲ ਵਧਣ ਲੱਗੇ। ਇਸ ਗਹਿਗੱਚ ਲੜਾਈ ਵਿੱਚ ਬਹੁਤ ਸਾਰੇ ਸਿੰਘ, ਸਿੰਘਣੀਆ ਅਤੇ ਬੱਚੇ ਸ਼ਹੀਦ ਹੋਏ ।
ਸਲਾਬਤਪੁਰਾ ਡੇਰਾ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਕੇ ਜਾਮ-ਏ-ਇੰਸਾ ਪਿਲਾਇਆ ਸੀ । ਜਿਸ ਮਗਰੋਂ ਬਠਿੰਡਾ ਵਿੱਚ ਸਿੱਖ – ਪ੍ਰੇਮੀ ਟਕਰਾਅ ਹੋਣ ਮਗਰੋਂ 17 ਮਈ 2007 ਨੂੰ ਤਖਤ ਦਮਦਮਾ ਸਾਹਿਬ ਵਿਖੇ ਪੰਥਕ ਇਕੱਤਰਤਾ ਹੋਈ ਸੀ ,ਜਿਸ ਵਿੱਚ ਪੰਜਾਬ ਭਰ ਚੋ ਤਕਰੀਬਨ ਇੱਕ ਲੱਖ ਤੋਂ ਜਿ਼ਆਦਾ ਸਿੱਖ ਪੁੱਜੇ । ਵਾਪਸ ਪਰਤ ਰਹੀ ਸਿੱਖ ਸੰਗਤ ਤੇ ਮੌੜ ਮੰਡੀ ਕੋਲ ਡੇਰਾ ਪ੍ਰੇਮੀਆ ਨੇ ਹਮਲਾ ਕਰ ਦਿੱਤਾ । ਥਾਣਾ ਸਿਟੀ ਸੁਨਾਮ ਵਿਚ ਦਰਜ ਰਿਪੋਰਟ ਅਨੁਸਾਰ 17 ਮਈ, 2007 ਨੂੰ ਸਿੱਖ ਸੰਗਤ ਦਾ ਇਕ ਕਾਫ਼ਲਾ ਤਲਵੰਡੀ ਸਾਬੋ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤ ਰਿਹਾ ਸੀ ਤਾਂ ਸੁਨਾਮ ਦੇ ਚੀਮਾਂ ਰੋਡ ‘ਤੇ ਡੇਰਾ ਪ੍ਰੇਮੀਆਂ ਨੇ ਟਰੱਕਾਂ ਰਾਹੀਂ ਵਾਪਸ ਆ ਰਹੀ ਸਿੱਖ ਸੰਗਤ ‘ਤੇ ਹਮਲਾ ਕਰ ਦਿੱਤਾ | ਜਿਸ ਵਿਚ ਵੱਡੀ ਗਿਣਤੀ ‘ਚ ਸਿੱਖ ਸੰਗਤ ਅਤੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ | ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੁਨਾਮ ਦਾਖਲ ਕਰਵਾਇਆ ਗਿਆ ਜਿਥੇ ਕਮਲਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਸੰਗਰੂਰ ਨੂੰ ਡਾਕਟਰਾਂ ਨੇ ਮਿ੍ਤਕ ਕਰਾਰ ਦਿੱਤਾ ।
ਪੁਲਿਸ ਵੱਲੋਂ 16 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ 15 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਪਰ ਸੰਗਰੂਰ ਦੇ ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਇਨ੍ਹਾਂ ਸਾਰੇ ਦੋਸ਼ੀਆ ਨੂੰ ਬਰੀ ਕਰਕੇ ਇੱਕ ਵਾਰ ਫਿਰ ਭਾਰਤੀ ਕਾਨੂੰਨ ਦੇ ਦੋਗਲੇਪਨ ਦੀ ਝਲਕ ਪੇਸ਼ ਕੀਤੀ ।
ਕਿਵੇਂ ਬਸ਼ੀਰ ਮੁਹੰਮਦ ਤੋਂ ਸ਼ਹੀਦ ਭਾਈ ਲੱਛਮਣ ਸਿੰਘ ਬਣਿਆ? – ਪੰਜਾਬ ਪੁਲਿਸ ਦੇ ਡੀ ਐਸ ਪੀ ਚਾਹਲ ਨੇ ਆਪਣੇ ਸਿਪਾਹੀ ਬਸ਼ੀਰ ਮੁਹੰਮਦ ਦੇ ਦਾੜੀ-ਕੇਸ ਵਧਾ ਕੇ ਭਾਈ ਗੁਰਮੇਲ ਸਿੰਘ ਬੱਬਰ ਨਾਲ ਮੇਲ ਮਿਲਾਪ ਵਧਾਉਣ ਲਈ ਕਿਹਾ । ਹੋਲੀ ਹੋਲੀ ਵਿਸ਼ਵਾਸ਼ ਪਾ ਕੇ ਬਸ਼ੀਰ ਬੱਬਰ ਖਾਲਸਾ ਜੱਥੇਬੰਦੀ ਨਾਲ ਰਹਿਣ ਲੱਗ ਪਿਆ ਤਾਂ ਕਿ ਸਿੰਘਾਂ ਦੀਆ ਖਬਰਾਂ ਪੁਲਿਸ ਤੱਕ ਪਹੁੰਚਾ ਸਕੇ । ਸਿੰਘਾਂ ਦੀ ਮੁਖਬਰੀ ਕਰਨ ਦੇ ਉਦੇਸ਼ ਨਾਲ ਆਇਆ ਬਸ਼ੀਰ ਮੁਹੰਮਦ ਸਿੰਘਾਂ ਦੇ ਕਿਰਦਾਰ ਨੂੰ ਦੇਖ ਕੇ ਅੰਮ੍ਰਿਤ ਛਕ ਕੇ ਸਿੰਘ ਸਜ਼ ਗਿਆ । ਕੇਵਲ ਸਿੰਘ ਹੀ ਨਹੀ ਸਜਿਆ, ਸਿੱਖਾਂ ਦੇ ਕੌਮੀ ਘਰ ਦੀ ਪ੍ਰਾਪਤੀ ਲਈ ਜੂਝਿਆ ਵੀ ਅਤੇ ਪਤਨੀ ਸਮੇਂਤ ਸ਼ਹੀਦੀ ਵੀ ਪ੍ਰਾਪਤ ਕੀਤੀ । ਉਨ੍ਹਾਂ ਦੀ ਪਤਨੀ ਸਕੀਨਾ ਵੀ ਰਾਣੀ ਕੌਰ ਬਣ ਗਈ ।
ਭਾਈ ਲੱਛਮਣ ਸਿੰਘ ਦੀ ਪਤਨੀ ਰਾਣੀ ਕੌਰ ਬੱਚੇ ਨੂੰ ਜਨਮ ਦੇਣ ਵਾਲੀ ਸੀ । ਇਸ ਲਈ ਫਰਬਰੀ 1993 ਨੂੰ ਸਿੰਘਾਂ ਦੀ ਮਦਦ ਨਾਲ ਉਹ ਰਾਣੀ ਕੌਰ ਨੂੰ ਲੈ ਕੇ ਕਲਕੱਤੇ ਆ ਗਿਆ ਕਿਧਰੋ ਚਾਹਲ ਨੂੰ ਪਤਾ ਲੱਗਾ ਵੀ ਲਸ਼ਮਣ ਸਿੰਘ ਹੁਣ ਕਲੱਕਤੇ ਵਿੱਚ ਹੈ । 17 ਮਈ 1993 ਦੀ ਰਾਤ ਨੂੰ ਪੰਜਾਬ ਪੁਲਿਸ ਨੇ ਬਿਨਾ ਦੱਸੇ ਘਰ ਦਾ ਬਿਨਾ ਬੂਹਾ ਖੁਲਵਾਏ ਗੋਲੀਆਂ ਦਾ ਮੀਹ ਵਰਾ ਦਿੱਤਾ । ਲਛਮਣ ਸਿੰਘ ਤੇ ਉਸਦੀ ਪਤਨੀ ਰਾਣੀ ਕੌਰ ਮੌਕੇ ਤੇ ਸ਼ਹੀਦ ਹੋ ਗਏ । ਉਸ ਸਮੇ ਰਾਣੀ ਕੌਰ ਦੇ ਪੇਟ ਵਿੱਚ ਇੱਕ ਬੱਚਾ ਵੀ ਸੀ ਉਹ ਵੀ ਦੁਨੀਆਂ ਚ ਆਉਣ ਤੋਂ ਪਹਿਲਾ ਹੀ ਸ਼ਹੀਦੀ ਪਾ ਗਿਆ ।
1985 – ਸਿੱਖ ਕੌਮ ਦੇ ਦੋ ਅਨਮੋਲ ਹੀਰਿਆ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੇ ਜਨਰਲ ਅਰੁਣ ਕੁਮਾਰ ਵੈਦਿਆ ਨੂੰ ਸੋਧਿਆ । ਇਹ ਦਰਬਾਰ ਸਾਹਿਬ ਤੇ ਹਮਲੇ ਵੇਲੇ ਫੌਜ਼ ਦਾ ਮੁਖੀ ਸੀ । ਜਨਰਲ ਵੈਦਿਆ ਫੌਜ ਵਿਚੋਂ ਰਿਟਾਇਰ ਹੋ ਕੇ ਪੂਨੇ ਵਿਚ ਰਹਿ ਰਿਹਾ ਸੀ। ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਪੂਨੇ ਪਹੁੰਚ ਗਏ ਤੇ ਜਨਰਲ ਵੈਦਿਆ ਦੀ ਭਾਲ ਪਿਛੋਂ ਮੌਕਾ ਮਿਲਦਿਆਂ ਹੀ ਉਸਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਦਿਤਾ।
ਅਜੋਕੇ ਸਿੱਖ ਸੰਘਰਸ਼ ਵਿੱਚ ਝੂਠੇ ਪੁਲਿਸ ਮੁਕਾਬਲਿਆ ਦੀ ਸ਼ੁਰੂਆਤ ਪੁਲਿਸ ਨੇ ਭਾਈ ਕੁਲਵੰਤ ਸਿੰਘ ਜੀ ਨਗੋਕੇ ਤੋਂ ਕੀਤੀ । ਉਹ ਨਿਹੰਗ ਮਰਿਆਦਾ ਦੇ ਧਾਰਨੀ ਸਨ ਅਤੇ ਖੇਤੀ ਬਾੜੀ ਕਰਦੇ ਸਨ I 27 ਮਈ 1982 ਨੂੰ ਆਪਣੇ ਟਰੈਕਟਰ ਦੀ ਮੁਰੰਮਤ ਕਰਵਾਉਣ ਨੂੰ ਨਗੋਕੇ ਤੋਂ ਖਿਲਚੀਆਂ ਪਿੰਡ ਗਏ ਹੋਏ ਸਨ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਵੱਖ-ਵੱਖ ਥਾਣਿਆ ਵਿੱਚ ਲਿਜਾ ਕੇ ਅੰਨ੍ਹਾਂ ਤਸ਼ੱਸ਼ਦ ਕੀਤਾ । ਪਰ ਭਾਈ ਸਾਹਿਬ ਦੀ ਗ੍ਰਿਫਤਾਰੀ ਤਰਨ ਤਾਰਨ ਪੁਲਿਸ ਨੇ 4 ਜੂਨ 1982 ਦੀ ਦਿਖਾ ਕੇ ਉਸ ਦਿਨ ਅਦਾਲਤ ਚ ਪੇਸ਼ ਕੀਤਾ ।
10 ਜੂਨ 1982 ਨੂੰ ਪੁਲਿਸ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਮੀਡੀਆਂ ਨੂੰ ਦਸਿਆ ਕਿ ਕੁਲਵੰਤ ਸਿੰਘ ਪੁਲਿਸ ਹਿਰਾਸਤ ਚੋ ਫਰਾਰ ਹੋ ਗਿਆ ਹੈ | ਪੁਲਿਸ ਦੀ ਕਹਾਣੀ ਮੁਤਾਬਿਕ 9 ਅਤੇ 10 ਜੂਨ ਦੀ ਰਾਤ ਨੂੰ ਭਾਈ ਸਾਹਿਬ ਜੀ ਦੇ ਪੇਟ ਚ ਦਰਦ ਦੀ ਸ਼ਿਕਾਇਤ ਹੋਣ ਤੇ 2 ਸਿਪਾਹੀਆ ਦੁਆਰਾ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਵਾਪਸੀ ਸਮੇਂ ਉਹ ਸਿਪਾਹੀ ਦੇ ਮੁੱਕਾ ਮਾਰ ਕੇ ਭੱਜ ਗਿਆ । 11 ਜੂਨ 1982 ਨੂੰ ਪੁਲਿਸ ਨੇ ਆਪਣੀ ਘੜ੍ਹੀ ਹੋਈ ਝੂਠੀ ਕਹਾਣੀ ਦੱਸੀ ਕਿ ਕਲ ਰਾਤ ਕੁਲਵੰਤ ਸਿੰਘ ਨਗੋਕੇ ਤਾਰਖਸਰਵਾਲਾ ਨੇੜੇ ਇਕ ਮੁਠਭੇੜ ਚ ਮਾਰਿਆ ਗਿਆ ਜੋ ਕਿ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ | ਪੋਸਟਮਾਰਟਮ ਰਿਪੋਰਟ ਅਨੁਸਾਰ ਭਾਈ ਸਾਹਿਬ ਜੀ ਮੋਤ ਸਰੀਰਕ ਤਸੱਦਦ ਕਰਨ ਹੋਈ ਹੈ ਬਾਅਦ ਚ 10 ਗੋਲੀਆਂ ਦੇ ਨਿਸ਼ਾਨ ਬਣੇ ਹਨ |
ਸੰਤ ਜਰਨੈਲ ਸਿੰਘ ਜੀ ਨੇ ਭਾਈ ਸਾਹਿਬ ਦੇ ਸ਼ਰੀਰ ਦਾ ਆਪਣੇ ਹਥੀਂ ਇਸ਼ਨਾਨ ਕਰਵਾਇਆ ਅਤੇ ਸੰਤ ਜੀ ਅਕਸਰ ਹੀ ਭਾਈ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਕਹਿੰਦੇ ਹੁੰਦੇ ਸਨ ਕਿ
‘ਜਿੰਨਾ ਨੇ ਕੁਲਵੰਤ ਸਿੰਘ ਨਾਗੋਕੇ ਦੇ ਢਿੱਡ ਵਿਚ ਦੀ ਸੀਖਾਂ ਲੰਘਾਈਐਂ, ਉਹਨਾਂ ਤੋਂ ਹੱਕ਼ ਜਰੂਰ ਲੈਣਾ ” ।
ਸਿੱਖ ਕੌਮ ਦੀ ਅਜਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਉਦਿਆ ਮਿਤੀ 12 ਜੂਨ 1992 ਨੂੰ ਰਾਤ ਅੱਠ ਵਜੇ ਦੇ ਕਰੀਬ ਭਾਈ ਰਛਪਾਲ ਸਿੰਘ ਛੰਦੜਾ ਤੇ ਭਾਈ ਜਗਦੀਸ਼ ਸਿੰਘ ਦੀਸ਼ਾ ਇੱਕ ਸਾਈਕਲ ‘ਤੇ ਸਵਾਰ ਹੋ ਕੇ ਲੁਧਆਿਣੇ ਗਿੱਲਾਂ ਵਾਲੇ ਪੁਲ ਦੇ ਕੋਲੋਂ ਦੁਗਰੀ ਵੱਲ ਨੂੰ ਜਾ ਰਹੇ ਸਨ I ਇੱਕ ਟਾਊਟ ਦੀ ਸੂਹ ਦੇ ਆਧਾਰ ‘ਤੇ ਪੁਲੀਸ ਵਾਲਿਆ ਨੇ ਪਿਛੋਂ ਜਿਪਸੀ ਲਿਆ ਕੇ ਪੂਰੇ ਜ਼ੋਰ ਨਾਲ ਸਾਈਕਲ ਵਿਚ ਮਾਰੀ I ਭਾਈ ਜਗਦੀਸ਼ ਸਿੰਘ ਦੀਸ਼ਾ ਨੇ ਸਾਇਆਨਾਈਡ ਖਾ ਕੇ ਉਥੇ ਹੀ ਸ਼ਹੀਦੀ ਪ੍ਰਾਪਤ ਕਰ ਲਈ ਪਰ ਭਾਈ ਛੰਦੜਾ ਨੂੰ ਗ੍ਰਿਫਤਾਰ ਕਰ ਲਿਆ । ਜਦੋਂ ਤਾਕਤ ਤੇ ਸ਼ਰਾਬ ਨਾਲ ਰੱਜੇ ਪੁਲਿਸ ਦੇ ਮੰਨੇ-ਪ੍ਰਮੰਨੇ ਬੁਚੜ ਅਤੇ ਜੱਲਾਦ ਆਪਣੇ ਸਾਰੇ ਵਹਿਸ਼ੀ ਢੰਗ ਤਰੀਕੇ ਵਰਤ-ਵਰਤ ਕੇ ਹਾਰ ਗਏ ਤਾਂ ਭਾਈ ਸਾਹਿਬ ਜੀ ਨੂੰ ਵੀ ਦੂਜੇ ਸਿੰਘਾਂ ਦੀ ਤਰਾਂ ਸ਼ਹੀਦ ਕਰ ਦਿੱਤਾ।
ਪੁਲਿਸ ਅੰਦਰਲੇ ਕੁਝ ਸਿਪਾਹੀਆਂ ਰਾਹੀਂ ਬਾਹਰ ਨਿਕਲੀ ਇਹ ਗੱਲ ਬੜੀ ਪ੍ਰਸਿੱਧ ਹੋਈ ਸੀ ਕਿ ਭਾਈ ਛੰਦੜੇ ਨੇ ਵਹਿਸ਼ੀ ਪੁਲਿਸ ਅਫ਼ਸਰਾਂ ਨੂੰ ਲਲਕਾਰਦਿਆਂ ਇਹ ਚੈਲਜ ਕੀਤਾ ਸੀ ਕਿ ਇੱਕ ਨਹੀਂ 75 ਅਸਾਲਟਾਂ ਨੇ, ਤੇ ਹੈ ਵੀ ਲੁਧਿਆਣੇ ਵਿਚ, ਜੇ ਤੁਹਾਡੇ ਵਿਚ ਦਮ ਹੈ ਤਾਂ ਇੱਕ ਵੀ ਬਰਾਮਦ ਕਰ ਕੇ ਵਿਖਾਉ।
ਸ਼ਹੀਦੀ ਭਾਈ ਹਰਮਿੰਦਰ ਸਿੰਘ ਜੀ ਸਪੁੱਤਰ ਮਾਤਾ ਪ੍ਰੀਤਮ ਕੌਰ ਅਤੇ ਬਾਪੂ ਸ਼ੰਕਰ ਸਿੰਘ ਜੀ ਪਿੰਡ ਚਲੁਪੁਰ ਜ਼ਿਲ੍ਹਾ ਹੁਸ਼ਿਆਰਪੁਰ
On the 4th February 1986, Sikh Student Federation (SSF) membersand local Sikh community members gathered in city of Nakodar to collect theSaroops of Shri Guru Granth Sahib Ji which were desecrated and burnt in ShriGuru Arjan Dev Gurdwara, Nakodar on 2nd February 1986.
The police opened fire at this unarmed and peaceful gathering ofSikhs. This unprovoked and unjustified violence by the police killed BhaiRavinder Singh Littran, Bhai Baldhir Singh Ramgarh and Bhai Jhilman SinghRajowal-Gorcian.
The fourth victim, Bhai Harminder Singh Chaluper, was executed atpoint-blank range by the police inspector Jaskirat Chahal after beingchallenged by name while in a shelter. In the report written by, theInternational Human Rights Organization committee, Mr. Chaluper’s assassinationis described as plain, unprovoked murder. Despite the identification of thevictims, the administration refused to hand over their bodies to theirrelatives. The dead bodies were cremated by the administration as”unidentified and unclaimed”.
Based on the statements made by the Sub Divisional Magistrate,Surjit Singh Rajput, three of the victims were identified the evening beforecremation. Two of the post-mortem reports showed the names of the victims,which is a clear proof that administration lied about their identification. Even the post-mortem examination was conducted at midnight, in violationof the Indian constitution.
The Judicial inquiry report was never made public and themurderers were never brought to Justice.
Here is a link to Punjab/International Human Rights OrganizationReport (PHRO/IHRO) http://www.panjabdigilib.org/webuser/searches/displayPageContent.jsp?ID=8836&page=11&CategoryID=1&Searched=W3GX
Here is a link to Sikh Channel report: https://youtu.be/EaaDQ_lh-CI
The victims post-mortem reports and news paper clippings arealso available if needed.