Nanakshahi Calendar

Jan
24
Sun
ਸ਼ਹੀਦੀ ਭਾਈ ਹਰਮਿੰਦਰ ਸਿੰਘ ਸੰਧੂ
Jan 24 all-day

ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਨੌਜਵਾਨ ਭਾਈ ਹਰਮਿੰਦਰ ਸਿੰਘ ਸੰਧੂ ਦੀ ਸੂਝ-ਬੂਝ ਅਤੇ ਦੂਰ-ਅੰਦੇਸ਼ੀ ਤੋਂ ਪ੍ਰਭਾਵਿਤ ਹੋ ਕੇ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਬਣਾਇਆ । 1978 ਵਿੱਚ ਸੰਤ ਜੀ ਵੱਲੋਂ ‘ਧਰਮ ਯੁੱਧ ਮੋਰਚਾ’ ਅਰੰਭ ਦਿੱਤਾ ਗਿਆ ਅਤੇ ਨਸ਼ਈ ਬਣ ਰਹੀ ਸਿੱਖ ਨੌਜਵਾਨੀ ਭਾਈ ਅਮਰੀਕ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਦੀਆਂ ਕਾਰਜ ਨੀਤੀਆਂ ਸਦਕਾ ਆਪਣੇ ਹੱਕ-ਹਕੂਕਾਂ ਪ੍ਰਤੀ ਜਾਗਰੂਕ ਹੋ ਕੇ ਸਿੱਖ ਇਨਕਲਾਬ ਵੱਲ ਵਧਣ ਲੱਗੀ। ਭਾਈ ਸੰਧੂ ਮਹਿਜ਼ ਨਾਹਰਿਆਂ ਨਾਲ ਰਾਜਸੀ ਰੁਮਾਂਸ ਸਿਰਜਣ ਵਾਲਾ ਸ਼ੋਸ਼ੇਬਾਜ਼ ਨੇਤਾ ਨਹੀਂ ਸੀ, ਸੰਘਰਸ਼ ਦੇ ਹਰ ਨੁਕਤੇ ਅਤੇ ਵਿਚਾਰ ਸੰਬੰਧੀ ਉਸ ਕੋਲ ਦਲੀਲਾਂ ਦੀ ਭਰਮਾਰ ਸੀ।
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦਾ ਭਾਈ ਹਰਮਿੰਦਰ ਸਿੰਘ ਸੰਧੂ ਨਾਲ ਬਹੁਤ ਪਿਆਰ ਸੀ । ਭਾਈ ਸੰਧੂ ਨੂੰ ਸੰਤਾਂ ਦੀਆ ਵੀਡੀਉਜ ਵਿੱਚ ਦੋ-ਭਾਸ਼ਾਈਏ (interpreter) ਦੀ ਭੂਮਿਕਾ ਨਿਭਾਉਦਿਆ ਵੇਖਿਆ ਜਾ ਸਕਦਾ ਹੈ । ਸੰਤਾਂ ਨੇ ਭਾਈ ਸੰਧੂ ਦਾ ਅਨੰਦ-ਕਾਰਜ ਆਪਣੇ ਹੱਥੀ ਗੁਰੂ ਰਾਮਦਾਸ ਲੰਗਰ ਦੀ ਛੱਤ ਤੇ ਕੀਤਾ । ਜੂਨ 1984 ਦੇ ਅਕਾਲ ਤਖਤ ਸਾਹਿਬ ਦੇ ਹਮਲੇ ਵੇਲੇ ਭਾਈ ਸਾਹਿਬ ਦੀ ਪਤਨੀ ਸ਼ਹੀਦ ਹੋ ਗਈ ਸੀ ਅਤੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਜੋਧਪੁਰ ਜੇਲ ਭੇਜ ਦਿੱਤਾ ਗਿਆ ਸੀ।
ਭਾਈ ਹਰਮਿੰਦਰ ਸਿੰਘ ਸੰਧੂ ਇਕ ਦੂਰ-ਅੰਦੇਸ਼ ਨੇਤਾ ਸੀ । ਰਿਹਾਈ ਤੋਂ ਬਾਅਦ ਉਹ ਪਿੰਡ-ਪਿੰਡ ‘ਖਾਲਸਾ ਪੰਚਾਇਤਾਂ’ ਦੀ ਸਥਾਪਨਾ ਕਰਕੇ ਖਾਲਸਾ ਰਾਜ ਦਾ ਢਾਂਚਾ ਵਿਕਸਿਤ ਕਰਨਾ ਚਾਹੁੰਦੇ ਸਨ ਅਤੇ ਇਸ ਦੇ ਲਈ ਉਨ੍ਹਾਂ ਸ਼ੁਰੂਆਤੀ ਤੌਰ ਤੇ 3000 ਪੰਚਾਇਤਾਂ ਦੇ ਗਠਨ ਦਾ ਐਲਾਨ ਕਰਨਾ ਸੀ ਪਰ ਉਸ ਤੋਂ ਪਹਿਲਾ ਹੀ 24 ਜਨਵਰੀ 1990 ਦੀ ਸਵੇਰ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਾਹਿਬ ਸਥਿਤ ਘਰ ਵਿੱਚ ਅਣਪਛਾਤੇ ਵਿਅਕਤੀਆ ਨੇ ਦਾਖਲ ਹੋ ਕੇ ਕਤਲ ਕਰ ਦਿੱਤਾ । ਉਸ ਸਮੇਂ ਉਨ੍ਹਾਂ ਦੇ ਦੂਸਰੇ ਵਿਆਹ ਹੋਏ ਨੂੰ ਕੇਵਲ 2 ਹਫਤੇ ਦਾ ਹੀ ਸਮਾਂ ਹੋਇਆ ਸੀ ।

Jan
25
Mon
13 ਮਾਘ
Jan 25 all-day
ਤਰਨ ਤਾਰਨ ਸਾਹਿਬ ਦਾ ਮੋਰਚਾ ਅਰੰਭ ਹੋਇਆ
Jan 25 all-day

1921 ਮਹੰਤਾਂ ਤੋਂ ਤਰਨ ਤਾਰਨ ਸਾਹਿਬ ਦਾ ਗੁਰਦੁਆਰਾ ਸਾਹਿਬ ਅਜਾਦ ਕਰਵਾਉਣ ਲਈ ਮੋਰਚਾ ਅਰੰਭ ਹੋਇਆ । ਇਹ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਸੀ । ਭਾਈ ਹਜ਼ਾਰਾ ਸਿੰਘ ਜੀ ਇਸ ਲਹਿਰ ਦੇ ਪਹਿਲੇ ਸ਼ਹੀਦ ਹੋਏ ਜਿਹੜੇ ਕਿ ਬਾਬਾ ਬਘੇਲ ਸਿੰਘ ਜੀ ਦੀ ਵੰਸ਼ ਵਿੱਚੋ ਸਨ । ਇਥੇ ਹੀ ਭਾਈ ਹੁਕਮ ਸਿੰਘ ਜੀ ਨੇ ਸ਼ਹੀਦੀ ਪਾਈ ।
ਇਸ ਤਰਾ ਇਸ ਇਤਿਹਾਸਕ ਸਥਾਨ ਨੂੰ ਕੁਰੱਪਟ ਮਹੰਤਾਂ ਤੋਂ ਅਜਾਦ ਕਰਵਾਉਣ ਲਈ 2 ਸਿੰਘਾ ਨੇ ਸ਼ਹੀਦੀ ਪਾਈ ਅਤੇ 17 ਸਿੰਘ ਜਖਮੀ ਹੋਏ ।

Jan
26
Tue
14 ਮਾਘ
Jan 26 all-day
ਅਕਾਲ ਤਖਤ ਸਾਹਿਬ ਵਿੱਖੇ ਸਰਬੱਤ ਖਾਲਸਾ ਬੁਲਾਇਆ ਗਿਆ
Jan 26 all-day

26 ਜਨਵਰੀ 1986 ਨੁੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਦਮਦਮੀ ਟਕਸਾਲ ਵੱਲੋਂ ਸਰਬੱਤ ਖਾਲਸਾ ਬੁਲਾਇਆ ਗਿਆ I ਸਰਕਾਰ ਨੇ ਇਸ ਸਰਬੱਤ ਖਾਲਸਾ ਇਕੱਠ ਨੂੰ ਰੋਕਣ ਲਈ ਹਰ ਹੀਲਾ ਵਰਤਿਆ ਪਰ ਧੰਨ ਹਨ ਗੁਰੂ ਦੇ ਪਿਆਰੇ, ਜਿਨਾ੍ ਨੇ ਆਪਣੇ ਘਰਾਂ ਦੀਆ ਕੰਧਾਂ ਵਿੱਚ ਮਘੋਰੇ ਕੱਢ ਦੇ ਸੰਗਤ ਨੂੰ ਅਕਾਲ ਤਖਤ ਸਾਹਿਬ ਪਹੁੰਚਣ ਵਿੱਚ ਮਦਦ ਕੀਤੀ । ਸਰਕਾਰ ਵੱਲੋਂ ਅੰਮ੍ਰਿਤਸਰ ਸਾਹਿਬ ਦੀਆ ਸਾਰੀਆ ਸੜਕਾ ਸੀਲ ਕਰਨ ਦੇ ਬਾਵਜੂਦ ਵੀ ਬੇਮਿਸਾਲ ਸੰਗਤਾਂ ਅਕਾਲ ਤਖਤ ਸਾਹਿਬ ਤੇ ਇਕੱਤਰ ਹੋਈਆ ।
ਸਰਬੱਤ ਖਾਲਸੇ ਵੱਲੋਂ ਲਏ ਫੈਸਲਿਆ ਅਨੁਸਾਰ ਪੰਜ ਮੈਂਬਰੀ ਪੰਥਕ ਕਮੇਟੀ ਬਣਾਈ ਗਈ,ਜਿਸ ਵਿਚ ਗਿਆਨੀ ਅਰੂੜ ਸਿੰਘ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ,ਬਾਬਾ ਗੁਰਬਚਨ ਸਿੰਘ ਮਾਨੋਚਾਹਲ,ਭਾਈ ਧੰਨਾ ਸਿੰਘ ਅਤੇ ਭਾਈ ਵੱਸਣ ਸਿੰਘ ਜ਼ਫ਼ਰਵਾਲ ਸ਼ਾਮਲ ਸਨ।
ਭਾਈ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ । ਉਨ੍ਹਾਂ ਦੇ ਜੇਲ ਵਿੱਚ ਹੋਣ ਕਾਰਨ ਸਰਬੱਤ ਖਾਲਸਾ ਵਲੋਂ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਗਿਆ ।

ਜਨਮ ਬਾਬਾ ਦੀਪ ਸਿੰਘ ਜੀ
Jan 26 all-day

ਬਾਬਾ ਦੀਪ ਸਿੰਘ ਜੀ ਦਾ ਜਨਮ ਅੰਮ੍ਰਿਤਸਰ ਸਾਹਿਬ ਦੇ ਪਿੰਡ ਪਹੁਵਿੰਡ (ਉਸ ਸਮੇਂ ਇਹ ਜ਼ਿਲਾ ਲਾਹੌਰ ਦੇ ਅਧੀਨ ਸੀ) ਵਿਚ ਮਾਤਾ ਜੀਊਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਘਰ ਹੋਇਆ।

Jan
27
Wed
15 ਮਾਘ
Jan 27 all-day
ਸ਼ਹੀਦੀ ਭਾਈ ਹਰਦੇਵ ਸਿੰਘ ਜੀ ਬੱਬਰ ਜੋੜਸਿੰਘ ਵਾਲਾ
Jan 27 all-day

ਕੌਮ ਤੇ ਹੋ ਰਹੇ ਜੁਲਮਾਂ ਨੂੰ ਨਾ ਸਹਾਰਦਿਆ ਜਥੇਦਾਰ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਆਦੇਸ਼ ਤਹਿਤ ਘਰ ਵਿੱਚ ਰਹਿੰਦਿਆ ਹੀ ਭਾਈ ਹਰਦੇਵ ਸਿੰਘ ਜੀ ਨੇ ਸਿਖ ਸੰਘਰਸ਼ ਵਿੱਚ ਸੇਵਾ ਸ਼ੁਰੂ ਕਰ ਦਿਤੀ । ਕੌਮੀ ਸੰਘਰਸ਼ ਕਰਦਿਆ ਝਬਾਲ ਦੇ ਨੇੜੇ ਲਾਲ ਘੁਮਾਨਾ ਪਿੰਡ 1 ਅਗਸਤ 1990 6 ਵਜੇ ਸ਼ਾਮ ਨੂੰ ਭਾਰਤੀ ਸੁਰੱਖਿਆ ਬਲ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁਤਰਾਂ ਦੇ ਵਿਚਕਾਰ 29 ਘੰਟੇ ਦਾ ਅਸਲ ਮੁਕਾਬਲਾ ਹੋਇਆ | ਜਿਸ ਵਿੱਚ ਭਾਈ ਜੋਗਿੰਦਰ ਸਿੰਘ ਬਠਲ ਅਤੇ ਭਾਈ ਹਰਜੀਤ ਸਿੰਘ ਬੱਬਰ ਸ਼ਹੀਦੀ ਪ੍ਰਾਪਤ ਕਰ ਗਏ , ਭਾਈ ਹਰਦੇਵ ਸਿੰਘ ਜੀ ਦੂਸਰੇ ਸਿੰਘਾਂ ਨਾਲ ਓਥੋਂ ਨਿਕਲਣ ਚ ਸਫਲ ਹੋ ਗਏ I

26 ਜਨਵਰੀ 1991 ਦੇ ਅਖੀਰ ਵਿੱਚ , ਸ਼ਨੀਵਾਰ ਨੂੰ ਭਾਈ ਸਾਹਿਬ ਜੀ ਨੂੰ ਲਾਲ ਘੁਮਾਨਾ ਪੀੜ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੇ ਦਿਨ ਐਤਵਾਰ ਨੂੰ ਸਵੇਰ ਦੇ 5 ਵਜੇ ਇੱਕ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿਤਾ ਗਿਆ ਅਤੇ ਪਰਿਵਾਰ ਨੂੰ ਸੂਚਿਤ ਕੀਤੇ ਬਿਨਾਂ ਹੀ ਭਾਈ ਸਾਹਿਬ ਦਾ ਅੰਤਿਮ ਸੰਸਕਾਰ ਕਰ ਦਿਤਾ । 5 ਫਰਵਰੀ 1991 ਦੇ ਦਿਨ ਭਾਈ ਸਾਹਿਬ ਦੀ ਅੰਤਿਮ ਅਰਦਾਸ ਮੌਕੇ ਕਈ ਪੰਥਕ ਸੰਗਠਨਾਂ, ਸਿੱਖ , ਹਿੰਦੂ ਅਤੇ ਮੁਸਲਮਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ।

Jan
28
Thu
16 ਮਾਘ
Jan 28 all-day
ਸ਼ਹੀਦੀ ਭਾਈ ਅਮਰਜੀਤ ਸਿੰਘ ਜੀ ਸ਼ਹਿਜ਼ਾਦਾ
Jan 28 all-day

ਜਥੇਦਾਰ ਸੁਖਦੇਵ ਸਿੰਘ ਬੱਬਰ ਅਤੇ ਭਾਈ ਵਧਾਵਾ ਸਿੰਘ ਦੀ ਅਗਵਾਈ ਵਿੱਚ ਭਾਈ ਅਮਰਜੀਤ ਸਿੰਘ ਸਿੱਖ ਨੇ ਅਜ਼ਾਦੀ ਦੇ ਅੰਦੇਲਨ ਵਿੱਚ ਓਹਨਾਂ ਨਾਲ ਮਿਲਕੇ ਵੱਡਮੁੱਲਾ ਯੋਗਦਾਨ ਦਿੱਤਾ | ਭਾਈ ਅਮਰਜੀਤ ਸਿੰਘ ਜੀ ਦੇ ਸਰੀਰਕ ਕੱਦ ਅਤੇ ਬੋਲਣ ਦੇ ਸ਼ਾਹਿਨਸ਼ਾਹੀ ਅੰਦਾਜ਼ ਤੋਂ ਪ੍ਰਭਾਵਿਤ ਹੋਕੇ ਭਾਈ ਸੁਖਦੇਵ ਸਿੰਘ ਬੱਬਰ ਜੀ ਨੇ ਆਪ ਜੀ ਨੂੰ ” ਪ੍ਰਿੰਸ ‘ ਖਿਤਾਬ ਦਿਤਾ ਅਤੇ ਆਪ ਜੀ ਨੂੰ ਸਾਰੇ ਸਿੰਘ ”ਸ਼ਹਿਜਾਦਾ” ਕਹਿ ਕੇ ਬੁਲਾਉਂਦੇ ਸੀ I