Nanakshahi Calendar

Feb
16
Tue
ਪ੍ਰੋ. ਸਾਹਿਬ ਸਿੰਘ ਦਾ ਜਨਮ
Feb 16 all-day

ਪ੍ਰੋ: ਸਾਹਿਬ ਸਿੰਘ ਜੀ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਗੁਰਬਾਣੀ ਵਿਆਕਰਣ ਦੇ ਅਧਾਰ ਤੇ ਕੀਤਾ ਅਤੇ ਗੁਰਬਾਣੀ ਵਿਚੋਂ ਹੀ ਗੁਰਬਾਣੀ ਵਿਆਕਰਣ ਦੇ ਨਿਯਮ ਲੱਭੇ।
1892 ਪ੍ਰੋ. ਸਾਹਿਬ ਸਿੰਘ ਦਾ ਜਨਮ ਪਿੰਡ ਫੱਤੇਵਾਲ,ਜਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਭਾਈ ਹੀਰਾ ਚੰਦ ਜੀ ਦੇ ਘਰ ਹੋਇਆ। ਪ੍ਰੋ ਸਾਹਿਬ ਸਿੰਘ ਜੀ ਜੋ ਬ੍ਰਾਹਮਣ ਘਰਾਣੇ ਨਾਲ ਸਬੰਧਤ ਅਤੇ ਸੰਸਕ੍ਰਿਤ ਦੇ ਉੱਚ ਕੋਟੀ ਦੇ ਵਿਦਵਾਨ ਸਨ ਜੋ ਸਿੱਖੀ ਵਿੱਚ ਪ੍ਰਵੇਸ਼ ਕਰਕੇ ਨੱਥੂ ਰਾਮ ਤੋਂ ਸਾਹਿਬ ਸਿੰਘ ਬਣ ਗਏ ਸਨ ।

Feb
19
Fri
ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਡਾ ਸਿੰਘ ਅਤੇ ਦੋ ਹੋਰ ਸਿੱਖਾ ਨੂੰ ਫਾਂਸੀ
Feb 19 all-day
Feb
21
Sun
ਸਾਕਾ ਗੰਗਸਰ ਸਾਹਿਬ ਜੈਤੋਂ
Feb 21 all-day

27 ਅਗਸਤ 1923 ਨੂੰ ਬ੍ਰਿਟਿਸ਼ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਡਿਊਟੀ ਤੇ ਬੇਠੈ ਗ੍ਰੰਥੀ ਸਿੰਘ ਭਾਈ ਇੰਦਰ ਸਿੰਘ ਮੌਰ ਨੂੰ ਬਿਨਾ ਵਰੰਟ ਦੇ ਗ੍ਰਿਫਤਾਰ ਕਰ ਲਿਆ | ਅਖੰਡ ਪਾਠ ਸਾਹਿਬ ਦੀ ਹੋਈ ਇਸ ਬੇਅਦਬੀ, ਗੁਰਦੁਆਰਾ ਸਾਹਿਬ ਵਿੱਚ ਬ੍ਰਿਟਿਸ਼ ਪੁਲਿਸ ਦੀ ਦਖਲਅੰਦਾਜੀ ਬੰਦ ਕਰਨ ਲਈ ਅਤੇ ਅਖੰਡ ਪਾਠ ਸਾਹਿਬ ਦੁਬਾਰਾ ਅਰੰਭ ਕਰਵਾਉਣ ਲਈ ਸਿੱਖ ਸੰਗਤ ਲਗਾਤਾਰ ਸੰਘਰਸ ਕਰ ਰਹੀ ਸੀ ਪਰ ਕੋਈ ਸਿਟਾ ਨਾ ਨਿਕਲਿਆ | ਫਿਰ 500 ਸਿੰਘਾ ਦਾ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭੇਜਿਆ ਗਿਆ, ਜੋ 21 ਫਰਵਰੀ 1924 ਨੂੰ ਇਥੇ ਪਹੁੰਚਿਆ | ਅੰਗਰੇਜ ਹਕੂਮਤ ਨੇ ਇਸ ਜਥੇ ਤੇ ਗੋਲੀ਼ਆ ਦਾ ਮੀਂਹ ਵਰਾ ਦਿੱਤਾ, ਜਿਸ ਵਿੱਚ ਲਗਭਗ 100 ਸਿੰਘ ਸ਼ਹੀਦ ਹੋਏ, 200 ਜਖ਼ਮੀ ਹੋਏ ਅਤੇ ਬਾਕੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ |

ਸਾਕਾ ਨਨਕਾਣਾ ਸਾਹਿਬ
Feb 21 all-day

ਗੁਰਦੁਆਰਾ ਨਨਕਾਣਾ ਸਾਹਿਬ ਤੇ ਕਾਬਜ ਮਹੰਤ ਨਰਾਇਣ ਦਾਸ ਨੇ ਭਾਈ ਲਛਮਣ ਸਿੰਘ ਧਾਰੋਵਾਲ ਦੀ ਅਗਵਾਈ ਵਿੱਚ 200 ਸਿੰਘਾ ਦੇ ਸ਼ਾਂਤਮਈ ਜਥੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠਿਆ ਦੇ ਗੋਲੀਆ ਚਲਵਾ ਦਿਤੀਆ | ਭਾਈ ਲਛਮਣ ਸਿੰਘ ਧਾਰੋਵਾਲ ਨੂੰ ਜਿੰਦਾ ਜੰਡ ਦੇ ਦਰੱਖਤ ਨਾਲ ਬੰਨ ਕੇ ਥੱਲੇ ਅੱਗ ਬਾਲ ਕੇ ਸ਼ਹੀਦ ਕਰ ਦਿੱਤਾ | ਸਿੱਖ ਇਤਿਹਾਸ ਮੁਤਾਬਕ 86 ਸਿੰਘ ਸ਼ਹੀਦ ਹੋਏ ਪਰ ਸਰਕਾਰੀ ਰਿਪੋਰਟਾ ਵਿੱਚ ਗਿਣਤੀ 126 ਹੈ | ਹਰ ਸਾਲ 21 ਫਰਵਰੀ ਨੂੰ ਸ਼ਹੀਦਾ ਨੂੰ ਗੁਰਦੁਆਰਾ ਨਨਕਾਣਾ ਸਾਹਿਬ, ਪਾਕਿਸਤਾਨ ਵਿੱਖੇ ਸ਼ਰਧਾਜਲੀ ਭੇਂਟ ਕੀਤੀ ਜਾਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਜਿਸ ਵਿੱਚ ਇਸ ਸਾਕੇ ਦੋਰਾਨ ਗੋਲੀਆ ਲੱਗੀਆ ਸਨ, ਦੇ ਦਰਸ਼ਨ ਵੀ ਕਰਵਾਏ ਜਾਦੇ ਹਨ |

ਦੂਜੀ ਐਂਗਲੋ-ਸਿੱਖ ਲੜਾਈ
Feb 21 all-day

1849 ਨੂੰ ਦੂਜੀ ਐਗਲੋ ਸਿੱਖ ਲੜਾਈ ਗੁਜਰਾਤ ਵਿੱਚ ਲੜੀ ਗਈ ਸੀ | ਇਹ ਅੰਗਰੇਜਾ ਅਤੇ ਸਿੱਖਾ ਦੀ ਆਖਰੀ ਲੜਾਈ ਸੀ ਜਿਹੜੀ ਕਿ ਗੁਜਰਾਤ ਵਿੱਖੇ ਲੜੀ ਗਈ | ਇਸ ਲੜਾਈ ਤੋ ਬਾਅਦ ਅੰਗਰੇਜ ਨਾਬਾਲਗ ਮਹਾਰਾਜਾ ਦਲੀਪ ਸਿੰਘ ਦੇ ਸਰਪ੍ਰਰਤ ਬਣ ਗਏ | ਅਸਿੱਧੇ ਰੂਪ ਵਿੱਚ ਪੰਜਾਬ ਅੰਗਰੇਜ ਹਕੂਮਤ ਦੇ ਪੰਜੇ ਵਿੱਚ ਆ ਗਿਆ

Feb
24
Wed
ਸ਼ਹੀਦੀ ਭਾਈ ਨਵਨੀਤ ਸਿੰਘ ਜੀ ਕਾਦੀਆਂ
Feb 24 all-day

ਭਾਈ ਕਾਦੀਆਂ ਅਤੇ ਲਿਬਰੇਸ਼ਨ ਫ਼ੋਰਸ ਦੇ ਹੋਰ ਸਿੰਘਾਂ ਨੇ ਬਿੱਟੇ ਦੀਆਂ ਪੰਥ ਵਿਰੋਧੀ ਹਰਕਤਾਂ ਲਈ 11 ਸਤੰਬਰ 1993 ਨੂੰ ਦਿੱਲੀ ਵਿੱਚ ਆਰ.ਡੀ.ਐਕਸ. ਨਾਲ਼ ਜ਼ੋਰਦਾਰ ਹਮਲਾ ਕੀਤਾ, ਪਰ ਮਗਰੋਂ ਇਸ ਕੇਸ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨੀ ਤੋਂ ਲਿਆ ਕੇ ਕੇਸ ਚਲਾਇਆ ਗਿਆ ਤੇ ਫਾਂਸੀ ਦਾ ਹੁਕਮ ਸੁਣਾਇਆ ਗਿਆ। 1995 ਵਿੱਚ ਭਾਈ ਨਵਨੀਤ ਸਿੰਘ ਕਾਦੀਆਂ, ਭਾਈ ਦਇਆ ਸਿੰਘ ਲਹੌਰੀਆ ਤੇ ਲਿਬਰੇਸ਼ਨ ਦੇ ਸਿੰਘਾਂ ਨੇ ਪ੍ਰੋ: ਭੁੱਲਰ ਨੂੰ ਰਿਹਾਅ ਕਰਵਾਉਣ ਲਈ ਰਾਜਸਥਾਨ ਦੇ ਕਾਂਗਰਸੀ ਆਗੂ ਰਾਮ ਨਿਵਾਸ ਮਿਰਧਾ ਦੇ ਪੁੱਤਰ ਰਜਿੰਦਰ ਮਿਰਧਾ ਨੂੰ ਅਗਵਾ ਕਰ ਲਿਆ। ਪਰ ਪੁਲੀਸ ਨੂੰ ਸਿੰਘਾਂ ਦੇ ਜੈਪੁਰ ਵਾਲ਼ੇ ਟਿਕਾਣੇ ਦੀ ਸੂਹ ਮਿਲ਼ ਗਈ। 25 ਫ਼ਰਵਰੀ 1995 ਨੂੰ ਤਿੰਨ ਰਾਜਾਂ ਦੀ ਪੁਲੀਸ ਨੇ ਸਿੰਘਾਂ ਨੂੰ ਘੇਰਾ ਪਾ ਲਿਆ। ਭਾਈ ਨਵਨੀਤ ਸਿੰਘ ਨੇ ਪੁਲੀਸ ਨੂੰ ਫਾਇਰਿੰਗ ਕਰ ਕੇ ਉਲ਼ਝਾ ਲਿਆ ਤੇ ਭਾਈ ਲਾਹੌਰੀਆ, ਉਹਨਾਂ ਦੀ ਪਤਨੀ ਤੇ ਭਾਈ ਹਰਨੇਕ ਸਿੰਘ ਭੱਪ ਓਥੋਂ ਨਿਕਲ਼ ਗਏ। ਭਿਆਨਕ ਗੋਲ਼ਾਬਾਰੀ ਵਿੱਚ ਹੀ ਭਾਈ ਸਾਹਿਬ ਸ਼ਹੀਦੀ ਪ੍ਰਾਪਤ ਕਰ ਗਏ ।

Feb
27
Sat
ਸ਼ਹੀਦੀ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਅਤੇ ਭਾਈ ਹਰਿੰਦਰ ਸਿੰਘ ਬੰਟੀ
Feb 27 all-day

ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ ਸੀ ਸ਼ਰਮਾ ਸਿੱਖ ਕੋਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਭਾਈ ਜਿੰਦੇ-ਸੁੱਖੇ ਹੋਰਾਂ ਵਾਲੇ ਗਰੁੱਪ ਦਾ ਹੀ ਇੱਕ ਅਨਮੋਲ ਹੀਰਾ ਸੀ। ਦਰਬਾਰ ਸਾਹਿਬ ਤੇ ਹੋਏ ਹਿੰਦੁਸਤਾਨੀ ਹਮਲੇ ਸਮੇ ਆਪ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਸਨ, ਜਿੱਥੋ ਹਥਿਆਰ ਅਤੇ ਗਿਣਤੀ ਪੱਖੋ ਬੇਵਸ ਹੋਣ ਪਿੱਛੋ ਆਪ ਭਾਰਤੀ ਫੌਜ ਦੀਆ ਸਫਾਂ ਚੀਰ ਕੇ 5 ਜੂਨ ਨੂੰ ਉਥੋ ਨਿਕਲ ਗਏ ਅਤੇ ਸੰਘਰਸ਼ ਨੂੰ ਅਗੇ ਤੋਰਨ ਲਈ ਦਿੱਲੀ ਭਾਈ ਸੁਰਜੀਤ ਸਿੰਘ ਜੀ ਪੈਂਟੇ ਨੂੰ ਮਿਲੇ ਤੇ ੳਥੇ ਹੀ ਆਪ ਦਾ ਨਾਂ ਕੇ ਸੀ ਸ਼ਰਮਾ ਰੱਖਿਆ ਗਿਆ ਸੀ ।
27 ਫਰਵਰੀ 1989 ਨੂੰ ਆਪ ਆਪਣੇ ਇੱਕ ਸਾਥੀ ਹਰਿੰਦਰ ਸਿੰਘ ਬੰਟੀ ਨਾਲ ਚੰਡੀਗੜ 22 ਸੈਕਟਰ ਕਾਂਗਰਸ ਭਵਨ ਦੇ ਬਾਹਰ ਪਾਰਕ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਕਿ ਆਪ ਦੇ ਗਰੁੱਪ ਦੇ ਪੁਰਾਣੇ ਸਾਥੀ ਦਲਬੀਰੇ ਕੈਟ ਦੀ ਨਜ਼ਰ ਦੋਹਾਂ ਸਿੱਘਾਂ ਤੇ ਪੈ ਗਈ । ਪਿੱਛੋ ਦੀ ਆ ਕੇ ਦਲਬੀਰੇ ਨੇ ਦੋਹਾਂ ਤੇ ਚਾਣਚਕ ਗੋਲੀਆ ਚਲਾ ਦਿੱਤੀਆ । ਦੋਵੇਂ ਸ਼ੇਰ ਗੱਦਾਰੀ ਦਾ ਸ਼ਿਕਾਰ ਹੋ ਗਏ ।
ਦਲਬੀਰੇ ਨੂੰ ਗੋਲੀਆ ਚਲਾਉਦੇ ਵੇਖ ਕੇ ਚੰਡੀਗੜ ਦੀ ਪੁਲਿਸ ਨੇ ਪਿੱਛਾ ਕੀਤਾ ਪਰ ਦਲਬੀਰਾ ਭਜ ਕੇ ਪੁਲਿਸ ਮੁਖੀ ਜੇ.ਐਫ. ਰਿਬੈਰੋ ਦੀ ਕੋਠੀ ਚ ਜਾ ਵੜਿਆ । ਅਗਲੇ ਦਿਨ ਰਿਬੈਰੋ ਨੇ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਦੋ ਖਤਰਨਾਕ ਖਾੜਕੂ ਭਾਈ ਸੁਖਵਿੰਦਰ ਸਿੰਘ ਉਰਫ ਕੇ.ਸੀ ਸ਼ਰਮਾ ਅਤੇ ਹਰਿੰਦਰ ਸਿੰਘ ਬੰਟੀ ਪੁਲਿਸ ਮੁਕਾਬਲੇ ਚ ਮਾਰੇ ਗਏ ।

ਬੱਬਰ ਅਕਾਲੀ ਲਹਿਰ ਦੇ 6 ਸਿੰਘਾਂ ਨੂੰ ਫਾਂਸੀ
Feb 27 all-day

1926 ਨੂੰ ਬੱਬਰ ਅਕਾਲੀ ਲਹਿਰ ਦੇ ਸਥਾਪਿਕ ਤੇ ਮੁਖੀ ਜਥੇਦਾਰ ਕਿਸ਼ਨ ਸਿੰਘ ਗੜਗੰਜ ਸਮੇਤ 6 ਬੱਬਰਾ ਨੂੰ ਲਾਹੋਰ ਦੀ ਸੈਟਰਲ ਜੇਲ ਵਿੱਚ ਫਾਸੀ ਦੇ ਦਿੱਤੀ ਗਈ | ਗੁਰਦੁਆਰਾ ਸੁਧਾਰ ਲਹਿਰ ਦੋਰਾਨ ਸਿੰਘਾ ਦੇ ਸ਼ਾਤੀਪੂਰਵਕ ਸੰਘਰਸ਼ ਦੀ ਨੀਤੀ ਦੇ ਚਲਦਿਆ ਨਨਕਾਣਾ ਸਾਹਿਬ (1921) ਅਤੇ ਜੈਤੋ ਦਾ ਸਾਕਾ (1924) ਹੋਇਆ | ਇੰਨਾ ਸਾਕਿਆ ਦੇ ਪ੍ਰਤੀਕਰਮ ਵਜੋ ਕੁਝ ਸਿੰਘਾ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਸ਼ਾਤੀਪੂਰਵਕ ਨੀਤੀ ਦੇ ਉਲਟ ਹਥਿਆਰਬੰਦ ਹੋ ਕੇ ਗੁਰਦੁਆਰਿਆ ਦਾ ਪ੍ਰਬੰਧ ਪੰਥਕ ਹੱਥਾ ਵਿੱਚ ਲੈਣ ਦੇ ਉਦੇਸ਼ ਵਜੋ ਬੱਬਰ ਅਕਾਲੀ ਲਹਿਰ ਸ਼ੁਰੂ ਹੋਈ ਸੀ |
ਜਥੇਦਾਰ ਕਿਸ਼ਨ ਸਿੰਘ ਗੜਗੱਜ ਪਿੰਡ ਬੜਿੰਗ ਜਿਲਾ ਜਲੰਧਰ
ਬਾਬੂ ਸੰਤਾ ਸਿੰਘ ਪਿੰਡ ਛੋਟੀ ਹਰਿਉ ਜਿਲਾ ਲੁਧਿਆਣਾ
ਭਾਈ ਧਰਮ ਸਿੰਘ ਪਿੰਡ ਹਿਯਾਤਪੁਰ ਜਿਲਾ ਹੁਸ਼ਿਆਰਪੁਰ
ਭਾਈ ਨੰਦ ਸਿੰਘ ਪਿੰਡ ਘੜਿਆਲ ਜਿਲਾ ਜਲੰਧਰ
ਭਾਈ ਦਲੀਪ ਸਿੰਘ ਪਿੰਡ ਧਾਮੀਆਂ ਜਿਲਾ ਹੁਸ਼ਿਆਰਪੁਰ
ਭਾਈ ਕਰਮ ਸਿੰਘ ਪਿੰਡ ਹਰੀਪੁਰ ਜਿਲਾ ਜਲੰਧਰ

Feb
28
Sun
ਸ਼ਹੀਦੀ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ
Feb 28 all-day

ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਅਜੋਕੇ ਸਿੱਖ ਸੰਘਰਸ਼ ਦੇ ਨਾਮਵਰ ਯੋਧੇ ਸਨ |
1978 ਦੇ ਨਿਰੰਕਾਰੀ ਕਾਂਡ ਵਿੱਚ ਬਾਬਾ ਜੀ ਦੀ ਬਾਂਹ ਵਿੱਚ ਗੋਲੀ ਲੱਗੀ ਸੀ |
ਉਨਾ ਨੇ ਭਿੰਡਰਾਵਾਲਾ ਟਾਇਗਰ ਫੋਰਸ ਜਥੇਬੰਦੀ ਬਣਾਈ ਸੀ |
ਪੁਲਿਸ ਅਤੇ ਫੋਜ ਨੇ ਉਨਾ ਨੂੰ 9 ਵਾਰ ਘੇਰਾ ਪਾਇਆ | ਪਰ ਹਰ ਵਾਰੀ ਉਹ ਬਚ ਕੇ ਨਿਕਲ ਜਾਂਦੇ ਰਹੇ | ਰਟੋਲ ਪਿੰਡ ਵਿੱਚ ਉਨਾ ਦਾ ਪ੍ਰਸਿੱਧ ਪੁਲਿਸ ਮਕਾਬਲਾ ਹੋਇਆ ਜਿੱਥੇ 5 ਸਿੰਘਾ ਨੇ 36 ਘੰਟੇ ਪੁਲਿਸ ਦਾ ਮੁਕਾਬਲਾ ਕੀਤਾ |
ਬਾਬਾ ਮਾਨੋਚਾਹਲ ਨੂੰ ਗ੍ਰਿਫਤਾਰ ਕਰਨ ਦੇ ਇਰਾਦੇ ਨਾਲ ਉਨਾ ਦੇ ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚੋ 43 ਮੈਬਰਾ ਨੂੰ ਗ੍ਰਿਫਤਾਰ ਕਰਕੇ ਤਸੀਹੇ ਦਿੱਤੇ ਗਏ , ਕੁਝ ਸ਼ਹੀਦ ਵੀ ਕੀਤੇ ਗਏ |
ਉਨਾ ਦੇ ਸਿਰ ਤੇ 25 ਲੱਖ ਦਾ ਇਨਾਮ ਸੀ |
ਅੰਤ ਵਿੱਚ ਪੁਲਿਸ ਦੁਆਰਾ ਬਾਬਾ ਜੀ ਦੇ ਵਿਸ਼ਵਾਸ਼ਪਾਤਰ ਪਰਿਵਾਰ ਕੋਲੋ ਹੀ ਜਹਿਰ ਦਵਾ ਕੇ ਸ਼ਹੀਦ ਕਰਵਾਇਆ ਗਿਆ |

ਸ਼ਹੀਦੀ ਭਾਈ ਸੁੱਖਦੇਵ ਸਿੰਘ ਚਾਚਾ ਚੱਬਾ ਬੱਬਰ
Feb 28 all-day

ਭਾਈ ਸੁੱਖਦੇਵ ਸਿੰਘ ਜੀ ਚੱਬਾ ਸਿੱਖ ਅਜਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਦਿਆ ਭਾਈ ਗੁਰਿੰਦਰ ਸਿੰਘ ਭਾਗੌਵਾਲ, ਭਾਈ ਗੁਰਨਾਮ ਸਿੰਘ ਪਹਿਲਵਾਨ ਦਾਬਾਵਾਲ ਨਾਲ ਮਿਲ ਕੇ ਬੱਬਰ ਖਾਲਸਾ ਜੱਥੇਬੰਦੀ ਵਿਚ ਕੌਮੀ ਸੇਵਾ ਕਰਨ ਲੱਗੇ । ਚਾਚਾ ਚੱਬਾ ਦੇ ਦਲੇਰੀ ਭਰੇ ਕਾਰਨਾਮਿਆ ਨੂੰ ਬੱਬਰਾ ਵਿਚ ਹਮੇਸ਼ਾ ਹੀ ਸਲਾਹਿਆ ਜਾਦਾ ਹੈ ।
ਭਾਈ ਸੁੱਖਦੇਵ ਸਿੰਘ ਚਾਚਾ ਚੱਬਾ ਦੀ ਕਿਸੇ ਮੁੱਖਬਰ ਵਲੌ ਪੁਲਿਸ ਨੂੰ ਪੱਕੀ ਸੂਹ ਦੇਣ ਤੇ ਲੁੱਧਿਆਣਾ ਦੇ ਰੇਲਵੇ ਸਟੇਸ਼ਨ ਲਾਗਿਓ ਚੁੱਕ ਲਿਆ, ਜਦ ਥਾਣੇ ਲਿਜਾ ਕੇ ਚਾਚਾ ਚੱਬਾ ਨੂੰ ਪੁਲਿਸ ਵਾਲੇ ਪੁੱਛਣ ਲੱਗੇ ‘ਦੱਸ ਤੇਰਾ ਨਾਮ ਕੀ ਹੈ’, ਚਾਚਾ ਕਹਿੰਦਾ ਜੇ ਜੁਅੱਰਤ ਹੈ ਤਾ ਪੁੱਛ ਲਓ ਮੈ ਨਹੀ ਦੱਸਦਾ,ਪੁਲਿਸ ਨੇ ਸਾਰਾ ਜੋਰ ਲਾ ਲਿਆ ਪਰ ਨਾਮ ਨਹੀ ਦੱਸਿਆ I ਅਖੀਰ ਪੁਲਿਸ ਨੇ ਭਾਰੀ ਤਸ਼ੱਦਦ ਕਰਨ ਤੋ ਬਾਅਦ ਝੂਠਾ ਪੁਲਿਸ ਮੁਕਾਬਲਾ ਬਣਾ ਕੇ 28 ਫਰਵਰੀ 1992 ਨੂੰ ਸ਼ਹੀਦ ਕਰ ਦਿੱਤਾ I