Nanakshahi Calendar

Oct
22
Thu
ਅੰਗਰੇਜਾ ਦੇ ਰਾਜ ਦੋਰਾਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ
Oct 22 all-day

ਅੰਗਰੇਜਾ ਦੇ ਰਾਜ ਦੋਰਾਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ ਗਿਆ । ਮਹਾਰਾਜਾ ਪ੍ਰਦੁੱਮਣ ਸਿੰਘ (ਨਾਭਾ ਰਿਆਸਤ) ਨੇ ਭਾਰਤ ਦੀ ਉਸ ਵੇਲੇ ਦੀ ਲੈਜਿਸਲੇਟਿਵ ਕੌਂਸਲ ’ਚ ਇਹ ਬਿੱਲ ਪੇਸ਼ ਕੀਤਾ ਸੀ। ਭਾਈ ਕਾਹਨ ਸਿੰਘ, ਜੋ ਵੱਡੇ ਸਕਾਲਰ ਸਨ, ਨੇ ਇਹ ਡਰਾਫਟ ਤਿਆਰ ਕੀਤਾ ਤੇ 1909 ’ਚ ਇਹ ਬਿੱਲ ਪਾਸ ਹੋ ਗਿਆ।

ਸ਼ਹੀਦੀ ਬੀਬੀ ਰੇਸ਼ਮ ਕੌਰ ਜੀ
Oct 22 all-day

ਐਸ.ਐਸ.ਪੀ. ਰਾਜ ਕਿਰਨ ਬੇਦੀ ਦੇ ਹੁਕਮਾਂ ਤੇ ਭਾਈ ਜਗਜੀਤ ਸਿੰਘ ਦੇ ਚੰਡੀਗੜ ਘਰ ਵਿੱਚ ਛਾਪਾ ਮਾਰਿਆ ਗਿਆ। ਪੁਲਿਸ ਨੇ ਜਗਜੀਤ ਸਿੰਘ ਦੇ ਘਰ ਨਾਂ ਮਿਲਣ ਕਰਕੇ ਉਨ੍ਹਾਂ ਦੀ ਪਤਨੀ ਬੀਬੀ ਰੇਸ਼ਮ ਕੌਰ ਨੂੰ ਬੁੱਚੜ ਪੁਲੀਸ ਅਧਿਕਾਰੀਆਂ ਨੇ ਚੰਡੀਗੜ ਸਥਿਤ ਉਨਾ ਦੀ ਕੋਠੀ ਵਿੱਚੋਂ ਅਕਤੂਬਰ 1993 ਵਿੱਚ ਸਹੁਰਾ ਸਾਹਿਬ ਸ. ਹੰਸਾ ਸਿੰਘ ਅਤੇ 8 ਮਹੀਨੇ ਦੇ ਬੱਚੇ ਸਮੇਤ ਗ੍ਰਿਫਤਾਰ ਕੀਤਾ।
ਤਿੰਨ ਦਿਨ ਪੁਲਿਸ ਨੇ ਇੰਟਰੋਗੇਟ ਕਰਨ ਦਾ ਕੋਈ ਨੁਕਸਾ ਨਹੀ ਛੱਡਿਆ ਜੋ ਉਹ ਵਰਤ ਸਕਦੇ ਸੀ ਪਰ ਉਨਾ ਦੇ ਪੱਲੇ ਕੁਝ ਨਾ ਪਿਆ I ਫਿਰ ਪੁਲਿਸ ਮੀਰ ਮੰਨੂ ਦਾ ਇਤਿਹਾਸ ਦੁਹਰਾਉਣ ਲੱਗੀ । ਬੀਬੀ ਰੇਸ਼ਮ ਕੌਰ ਦੀਆ ਅੱਖਾ ਸਾਹਮਣੇ ਉਸ ਦੇ ਅੱਠ ਮਹੀਨਿਆ ਦੇ ਪੁੱਤਰ ਨੂੰ ਨੰਗਾ ਕਰ ਕੇ ਬਰਫ ਤੇ ਪਾ ਦਿੱਤਾ ਜਾਦਾ I ਪੁਲਿਸ ਵਾਲੇ ਬੱਚੇ ਨੂੰ ਫੜ ਕੇ ਰੱਖਦੇ ਜਦੋ ਤੱਕ ਬੱਚਾ ਠੰਡ ਨਾਲ ਨੀਲਾ ਕੇ ਸੁੰਨ ਹੋ ਜਾਂਦਾ । ਅਖੀਰ ਬੇਰਹਿਮ ਪੁਲਿਸ ਨੇ ਬੀਬੀ ਰੇਸ਼ਮ ਕੌਰ ਦੇ ਬੱਚੇ ਨੂੰ ਉਹਨਾ ਦੇ ਅੱਖਾਂ ਸਾਹਮਣੇ ਤਸੀਹੇ ਦੇ ਦੇ ਕੇ ਮਾਰ ਦਿੱਤਾ। ਜਦੋਂ ਇਹ ਜੁਲਮ ਵੀ ਬੀਬੀ ਨੂੰ ਸਿਦਕ ਤੋਂ ਨਾ ਡੁਲਾ ਸਕਿਆ ਤਾਂ ਆਪਣੀ ਹਾਰ ਹੁੰਦੀ ਦੇਖ ਕੇ ਪੁਲਿਸ ਨੇ ਬੀਬੀ ਰੇਸ਼ਮ ਕੌਰ ਦੇ ਗਲੇ ਤੇ ਤਿੱਖੇ ਹਥਿਆਰ ਰੱਖ ਕੇ ਹੋਲੀ ਹੋਲੀ ਗਲੇ ਅੰਦਰ ਲੰਘਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਬੀਬੀ ਤੋ ਕੁਝ ਪੁੱਛ ਨਾ ਸਕੇ, ਅਖੀਰ ਬੀਬੀ ਰੇਸ਼ਮ ਕੌਰ ਲੰਬੀ ਇੰਟੇਰੋਗੇਸ਼ਨ ਅਤੇ ਜਖਮਾ ਦੀ ਤਾਬ ਨਾ ਝਲਦੇ ਹੋਏ 22 ਅਕਤੂਬਰ 1993 ਨੂੰ ਜਾਮ ਏ ਸ਼ਹਾਦਤ ਪ੍ਰਾਪਤ ਕਰ ਗਈ ।

ਮਹਾਰਾਜਾ ਦਲੀਪ ਸਿੰਘ ਦਾ ਅਕਾਲ ਚਲਾਣਾ
Oct 22 all-day

ਸਿੱਖ ਰਾਜ ਦਾ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਦਾ ਪੁੱਤਰ ਸੀ । ਦਲੀਪ ਸਿੰਘ ਨੂੰ ਅੰਗਰੇਜ਼ ਆਪਣੇ ਨਾਲ ਇੰਗਲੈਂਡ ਲੈ ਗਏ ਸਨ। ਉੱਥੇ ਉਸ ਨੂੰ ਈਸਾਈ ਬਣਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਵੱਲ ਧੱਕ ਦਿੱਤਾ ਗਿਆ। ਉਸ ਨੂੰ ਉੱਚ ਸਿੱਖਿਆ ਲਈ ਕਿਸੇ ਯੂਨੀਵਰਸਿਟੀ ਆਦਿ ਵਿੱਚ ਦਾਖਲ ਨਾ ਕਰਵਾਇਆ ਗਿਆ। ਮਹਾਰਾਜੇ ਨੇ 25 ਮਈ 1886 ਨੂੰ ‘ਖੰਡੇ ਦੀ ਪਾਹੁਲ’ ਲੈ ਲਈ ਸੀ I ਪਰ ਅੰਗਰੇਜਾ ਨੇ ਮਹਾਰਾਜੇ ਨੂੰ ਕਦੇ ਵੀ ਪੰਜਾਬ ਨਾ ਪਰਤਣ ਦਿੱਤਾ । ਉਨਾ ਨੂੰ ਡਰ ਸੀ ਕਿ ਮਹਾਰਾਜਾ ਪੰਜਾਬ ਜਾ ਕੇ ਸਿੱਖ ਸਰਦਾਰਾ ਨੂੰ ਇਕੱਠਿਆ ਕਰਕੇ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਸ ਲੈਣ ਲਈ ਬਗਾਵਤ ਕਰ ਸਕਦਾ ਹੈ । ਅੰਤ ਆਪਣੀ ਜਨਮ-ਭੂਮੀ ਪਿਆਰੇ ਪੰਜਾਬ ਦੀ ਪਵਿੱਤਰ ਧੂੜ ਨੂੰ ਆਪਣੇ ਮਸਤਕ ’ਤੇ ਲਾਉਣ ਦੀ ਆਸ ਨੂੰ ਦਿਲ ਵਿੱਚ ਹੀ ਰੱਖ ਕੇ ਗਰੀਬੀ ਦੀ ਹਾਲਤ ਵਿੱਚ 22 ਅਕਤੂਬਰ, 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ ਅਕਾਲ ਚਲਾਣਾ ਕਰ ਗਿਆ।

Oct
31
Sat
ਇੰਦਰਾ ਗਾਂਧੀ ਦਾ ਸੋਧਾ
Oct 31 all-day

31 ਅਕਤੂਬਰ ਸਵੇਰੇ 9 ਵਜੇ ਇੰਦਰਾ ਗਾਂਧੀ ਆਪਣੇ ਘਰ ਕੋਠੀ ਨੰਬਰ 1, ਸਫਦਰਜੰਗ ਰੋਡ ਤੋਂ ਆਪਣੇ ਦਫਤਰ- ਨੰਬਰ 1, ਅਕਬਰ ਰੋਡ ਵੱਲ ਨੂੰ ਨਿਕਲੀ ਅਤੇ TMC ਗੇਟ ਲਾਗੇ ਪੁੱਜਣ ਤੇ ਭਾਈ ਬੇਅੰਤ ਸਿੰਘ ਨੇ ਆਪਣੀ ਸੱਜੀ ਡੱਬ ਵਿਚੋਂ ਆਪਣਾ ਸਰਵਿਸ ਰਿਵਾਲਵਰ ਕੱਢ ਕੇ ਗੋਲੀਆਂ ਮਾਰੀਆਂ ਅਤੇ ਨਾਲ ਹੀ ਭਾਈ ਸਤਵੰਤ ਸਿੰਘ ਨੇ ਆਪਣੀ ਸਟੇਨਗੰਨ ਨਾਲ ਗੋਲੀਆਂ ਦੀ ਬੁਛਾੜ ਇੰਦਰਾ ਦੀ ਹਿੱਕ ਵਿੱਚ ਕਰ ਕੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸਿੱਖ ਆਪਣੇ ਗੁਰੂ ਅਸਥਾਨਾ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰ ਸਕਦੇ । ਇਸ ਮੌਕੇ ਭਾਈ ਬੇਅੰਤ ਸਿੰਘ ਨੂੰ ITBP ਦੇ ਫੌਜੀਆਂ ਨੇ ਗੋਲੀਆਂ ਮਾਰ ਕੇ ਮੋਕੇ ਤੇ ਸ਼ਹੀਦ ਕਰ ਦਿੱਤਾ ਗਿਆ I
ਅਦਾਲਤ ਵਿੱਚ ਪੇਸ਼ ਕੀਤੇ ਰਿਕਾਰਡ ਮੁਤਾਬਕ ਬੇਅੰਤ ਸਿੰਘ ਸਬ ਇੰਸਪੈਕਟਰ ਕੋਲ 38 ਬੋਰ ਦਾ ਰਿਵਾਲਵਰ ਨੰਬਰ ਜੇ-296754, ਬੱਟ ਨੰਬਰ 140 ਸੀ ਜਿਸ ਵਿਚ 18 ਗੋਲੀਆਂ ਸਨ ਅਤੇ ਸਤਵੰਤ ਸਿੰਘ ਕੋਲ SAF ਕਾਰਬਾਈਨ ਨੰਬਰ WW-13980, ਬੱਟ ਨੰਬਰ 80 ਸੀ ਜਿਸ ਵਿਚ 9 mm ਦੀਆਂ 100 ਗੋਲੀਆਂ ਸਨ ਅਤੇ ਜਿਉਂ ਹੀ ਇੰਦਰਾ ਗਾਂਧੀ TMC ਗੇਟ ਕੋਲ ਪੁੱਜੀ ਤਾਂ ਪਹਿਲਾਂ ਬੇਅੰਤ ਸਿੰਘ ਨੇ ਆਪਣੀ ਰਿਵਾਲਵਰ ਨਾਲ 5
ਗੋਲੀਆਂ ਤੇ ਬਾਅਦ ਵਿਚ ਸਤਵੰਤ ਸਿੰਘ ਨੇ ਕਾਰਬਾਈਨ ਨਾਲ 25 ਗੋਲੀਆਂ ਚਲਾਈਆਂ।
ਭਾਈ ਬੇਅੰਤ ਸਿੰਘ ਦੇ ਫੁੱਫੜ ਭਾਈ ਕੇਹਰ ਸਿੰਘ ਨੂੰ 30 ਨਵੰਬਰ 1984 ਨੂੰ ਗ੍ਰਿਫਤਾਰ ਕੀਤਾ ਗਿਆ। 3 ਦਸੰਬਰ 1984 ਨੂੰ ਇਕ ਸਬ-ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜੋ ਬਾਅਦ ਵਿੱਚ ਬਾਇੱਜਤ ਬਰੀ ਹੋ ਗਏ ਸਨ । ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ 6 ਜਨਵਰੀ 1989 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ ਸੀ ।

ਸ਼ਹੀਦੀ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ
Oct 31 all-day

ਕਿਸੇ ਮੁਖ਼ਬਰ ਦੀ ਮੁਖ਼ਬਰੀ ਉੱਤੇ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ ਫ਼ਿਰੋਜ਼ਪੁਰ ਦੀ 6 ਨੰਬਰ ਚੁੰਗੀ ਕੋਲ਼ ਬੱਸ ਵਿੱਚੋਂ ਗ੍ਰਿਫ਼ਤਾਰ ਕਰ ਲਏ ਗਏ। ਥਾਣੇਦਾਰ ਸ਼ਾਮ ਸੁੰਦਰ ਨੂੰ ਤਾਂ ਭਾਈ ਸਾਹਿਬ ਨਾਲ਼ ਖ਼ਾਸ ਹੀ ਕਿੜ ਸੀ। ਕਈ ਦਿਨ ਤਸੀਹੇ ਦੇਣ ਮਗਰੋਂ ਕਤਲ ਕਰਨ ਤੋਂ ਬਾਅਦ ਪੁਲੀਸ ਨੇ 31 ਅਕਤੂਬਰ 1986 ਨੂੰ ਜੈਤੋ-ਕੋਟਕਪੂਰਾ ਰੋਡ ’ਤੇ ਢੈਪਈ ਪਿੰਡ ਕੋਲ਼ ਨਹਿਰ ਦੀ ਪਟੜੀ ’ਤੇ ਉਹਨਾਂ ਦੇ ਮੁਕਾਬਲੇ ਵਿੱਚ ਸ਼ਹੀਦ ਹੋਣ ਦੀ ਖ਼ਬਰ ਜਾਰੀ ਕਰ ਦਿੱਤੀ। 10 ਨਵੰਬਰ 1986 ਨੂੰ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ ਦੀ ਅੰਤਿਮ ਅਰਦਾਸ ਮੌਂਕੇ ‘ਖ਼ਾਲਿਸਤਾਨ ਮਾਲਵਾ ਕੇਸਰੀ ਕਮਾਂਡੋ ਫ਼ੋਰਸ’ ਦੇ ਮੁਖੀ ਲਈ ਸਾਰਿਆਂ ਨੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਦਾ ਨਾਂ ਸਰਬ-ਸੰਮਤੀ ਨਾਲ਼ ਮੰਨ ਲਿਆ।

Nov
1
Sun
1984 ਸਿੱਖ ਨਸਲਕੁਸ਼ੀ
Nov 1 all-day

31 ਅਕਤੂਬਰ 1984 ਦਾ ਦਿਨ ਜਦੋਂ ਸਿੱਖਾਂ ਦਾ ਸਰਬਉਚ ਧਰਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ  ਢੁਹਾਉਣ ਦੀ ਦੋਸ਼ੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਵਿਚ ਕਤਲ ਹੋਇਆ ਉਸ ਤੋਂ ਬਾਅਦ ਕਾਂਗਰਸੀ ਆਗੂਆਂ ਦੀ ਅਗਵਾਈ ਤੇ ਹੱਲਾਸ਼ੇਰੀ ਵਿਚ ਭੜਕੀ ਭੀੜ ਨੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਦਾ ਵੱਡੀ ਪੱਧਰ ਤੇ ਕਤਲੇਆਮ ਕੀਤਾ। ਦਿਨ ਦਿਹਾੜੇ ਹਜਾਰਾ ਸਿੱਖਾ ਨੂੰ ਮਾਰਿਆ ਗਿਆ । ਗਲਾ ਵਿੱਚ ਟਾਇਰ ਪਾਏ ਗਏ । ਛੋਟੇ ਬੱਚਿਆ ਤੇ ਬੀਬੀਆ ਨੂੰ ਵੀ ਬਖਸ਼ਿਆ ਨਾ ਗਿਆ । ਲਗਭਗ 10,000 ਸਿੱਖ ਦਿੱਲੀ ਦੀਆ ਸੜਕਾਂ ਤੇ ਕਤਲ ਕੀਤੇ ਗਏ ਪਰ ਸਰਕਾਰੀ ਅੰਕੜਿਆਂ ਵਿੱਚ ਇਹ ਗਿਣਤੀ ਕੇਵਲ 2733 ਹੀ ਦੱਸੀ ਗਈ । । ਦਿੱਲੀ ਤੋਂ ਇਲਾਵਾ ਦੇਸ਼ ਦੇ ਹੋਰ ਭਾਗਾਂ ਵਿੱਚ ਵੀ ਦਿੱਲੀ ਵਾਲੀ ਦਰਿੰਦਗੀ ਦਿਖਾਈ ਗਈ ।
ਸਿੱਖਾਂ ਦੀ ਇਸ ਨਸਲਕੁਸ਼ੀ ਨੂੰ ਪੂਰੀ ਤਰ੍ਹਾਂ ਸਰਕਾਰੀ ਹਮਾਇਤ ਪ੍ਰਾਪਤ ਸੀ । ਦਿੱਲੀ ਟਰਾਸਪੋਰਟ ਦੀਆ ਸਰਕਾਰੀ ਬੱਸਾਂ ਵਿੱਚ ਸਿੱਖਾਂ ਨੂੰ ਮਾਰਨ ਲਈ ਗੁੰਡੇ ਢੋਏ ਗਏ । ਇਨ੍ਹਾਂ ਗੁੰਡਿਆ ਨੂੰ ਮਿੱਟੀ ਦਾ ਤੇਲ, ਟਾਇਰ ਅਤੇ ਹੋਰ ਹਥਿਆਰ ਵੀ ਦਿੱਤੇ ਗਏ । ਦਿੱਲੀ ਪੁਲਿਸ ਇਨ੍ਹਾਂ ਫਿਰਕੂ ਭੀੜਾਂ ਦੀ ਪੂਰੀ ਮਦਦ ਕਰ ਰਹੀ ਸੀ ਅਤੇ ਕਾਗਰਸੀ ਲੀਡਰ ਹੱਥਾਂ ਵਿੱਚ ਵੋਟਰ ਸੂਚੀਆ ਫੜੀ ਸਿੱਖਾਂ ਦੇ ਘਰਾਂ ਦੀ ਨਿਸ਼ਾਨ-ਦੇਹੀ ਕਰਕੇ ਇਨ੍ਹਾਂ ਫਿਰਕਾ-ਪ੍ਰਸਤ ਗੁੰਡਿਆ ਨੂੰ ਹਦਾਇਤਾਂ ਜਾਰੀ ਕਰ ਰਹੇ ਸਨ । ਚਾਰੇ ਪਾਸੇ ਕਤਲੋਗਾਰਤ ਮਚੀ ਹੋਈ ਸੀ । ਸਿੱਖ ਬੀਬੀਆ ਦੀ ਪੱਤ ਲੁੱਟੀ ਜਾ ਰਹੀ ਸੀ । ਇੰਦਰਾ ਗਾਂਧੀ ਦੀ ਜਗ੍ਹਾਂ ਨਵੇ ਬਣੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਬੇਸ਼ਰਮੀ ਦੀਆ ਸਭ ਹੱਦਾਂ ਪਾਰ ਕਰਦਿਆ ਇਸ ਅਣ-ਮਨੁੱਖੀ ਵਰਤਾਰੇ ਨੂੰ ਇਹ ਕਹਿ ਕੇ ਜਾਇਜ ਠਹਿਰਾਇਆ ਕਿ “ਜਬ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ” ।

ਮੌਜੂਦਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ
Nov 1 all-day

ਅਜਾਦੀ ਤੋਂ ਬਾਅਦ ਸਾਰੇ ਭਾਰਤ ਵਿੱਚ ਭਾਸ਼ਾ ਦੇ ਅਧਾਰ ਤੇ ਸੂਬੇ ਜਾਂ ਨਵੇਂ ਰਾਜ ਬਣਾਏ ਜਾਣ ਲੱਗੇ, ਪਰ ਜਦੋਂ ਪੰਜਾਬੀ ਬੋਲੀ ਤੇ ਅਧਾਰਿਤ ਪੰਜਾਬੀ ਸੂਬਾ ਬਣਾਉਣ ਦੀ ਗੱਲ ਆਈ ਤਾਂ ਨਹਿਰੂ ਮੁਕਰ ਗਿਆ । ਫਿਰ ਸਿੱਖਾਂ ਵੱਲੋਂ ਮੌਜ਼ੂਦਾ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ 19 ਸਾਲ ਸੰਘਰਸ਼ ਲੜਿਆ ਗਿਆ, ਜਿਸ ਦੌਰਾਨ ਘੱਟੋ-ਘੱਟ 49,000 ਸਿੱਖ ਜੇਲ੍ਹਾਂ ਅੰਦਰ ਸੁੱਟ ਦਿੱਤੇ, ਅਨੇਕਾਂ ਦੀਆਂ ਜਾਨਾਂ ਚਲੀਆਂ ਗਈਆਂ । ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 2 ਅਕਤੂਬਰ 1952 ਨੂੰ ਪੰਜਾਬੀ ਸੂਬੇ ਦੇ ਖਿਲਾਫ਼ ਇਥੋਂ ਤੱਕ ਕਹਿ ਦਿੱਤਾ ਕਿ ਉਹ ਪੰਜਾਬ ਅੰਦਰ ਖਾਨਾਜੰਗੀ ਤਾਂ ਬਰਦਾਸ਼ਤ ਕਰ ਸਕਦਾ ਹੈ ਪ੍ਰੰਤੂ ਪੰਜਾਬੀ ਸੂਬਾ ਨਹੀਂ (2 ਅਕਤੂਬਰ 1952 ਨੂੰ ਟਾਈਮ ਲੰਦਨ ‘ਚ ਛਪਿਆ) ਇਸ ਤੋਂ ਬਾਅਦ 17 ਨਵੰਬਰ 1960 ਨੂੰ ਰੂਦਰਪੁਰ ਦੀ ਖੇਤੀਬਾੜੀ ਯੂਨੀਵਰਸਿਟੀ ਵਿਖੇ ਜਦੋਂ ਕੁਝ ਸਿੱਖਾਂ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਨਾਅਰੇ ਲਾ ਕੇ ਨਹਿਰੂ ਦੀ ਤਕਰੀਰ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਨਹਿਰੂ ਨੇ ਚੀਕ ਕੇ ਕਿਹਾ ‘ਮੂਰਖੋ ਤੁਹਾਡਾ ਪੰਜਾਬੀ ਸੂਬਾ ਪਾਕਿਸਤਾਨ ਵਿਚ ਰਹਿ ਗਿਆ, ਤੁਸੀਂ ਉਥੇ ਜਾਉ, ਇਥੇ ਤੁਸੀਂ ਕੀ ਕਰ ਰਹੇ ਹੋ?’ (ਦਾ ਟਾਇਮਜ਼ ਆਫ਼ ਇੰਡੀਆ 4 ਨਵੰਬਰ 1960)
6 ਅਪਰੈਲ 1955 ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪੰਜਾਬੀ ਸੂਬਾ ਬਾਰੇ ਨਾਅਰਾ ਲਾਉਣ ਉਤੇ ਪਾਬੰਦੀ ਲਗਾ ਦਿਤੀ। ਸਰਕਾਰ ਨੇ 3 ਤੇ 4 ਜੁਲਾਈ ਦੀ ਦਰਮਿਆਨੀ ਰਾਤ ਦਰਬਾਰ ਸਾਹਿਬ ਕੰਪਲੈਕਸ ਵਿਚ ਭਾਰੀ ਗਿਣਤੀ ਵਿਚ ਪੁਲਿਸ ਭੇਜ ਦਿਤੀ, ਜਿਸ ਨੇ ਸਰਾਂ ਸ੍ਰੀ ਗੁਰੁ ਰਾਮਦਾਸ ਵਿਚੋਂ ਲੀਡਰਾਂ ਸਮੇਤ ਸੈਂਕੜੇ ਅਕਾਲੀ ਵਰਕਰ ਗ੍ਰਿਫਤਾਰ ਕਰ ਲਏ I 9 ਅਕਤੂਬਰ 1960 ਨੂੰ ਬਠਿੰਡਾ ਜੇਲ੍ਹ ਅੰਦਰ ਅਕਾਲੀਆਂ ਉਤੇ ਲਾਠੀ ਚਾਰਜ ਕੀਤਾ ਗਿਆ ਤੇ ਗੋਲੀ ਚਲਾਈ ਗਈ, ਜਿਸ ਵਿਚ ਚਾਰ ਅਕਾਲੀ ਵਰਕਰ ਸ਼ਹੀਦ ਹੋ ਗਏ I ਆਜ਼ਾਦੀ ਤੋਂ 19 ਵਰ੍ਹੇ ਪਿਛੋਂ ਲੰਬੇ ਸੰਘੱਰਸ਼ ਬਾਅਦ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਇਹ ਮੰਗ ਪ੍ਰਵਾਨ ਹੋਈ ਤਾਂ ਕੇਂਦਰ ਨੇ ਇਸ ਨੂੰ ਹਰ ਤਰਾਂ ਛਾਂਗ ਕੇ ਛੋਟੇ ਤੋ ਛੋਟਾ ਤੇ ਆਰਥਿਕ ਪਖੋਂ ਕਮਜ਼ੋਰ ਸੂਬਾ ਬਣਾਇਆ। ਇਸ ਦੀ ਰਾਜਧਾਨੀ ਚੰਡੀਗੜ੍ਹ ਤੇ ਅਨੇਕਾਂ ਪੰਜਾਬੀ ਭਾਸ਼ਈ ਇਲਾਕੇ ਇਸ ਤੋਂ ਬਾਹਰ ਰਖੇ ਗਏ,ਇਸ ਦੇ ਹੈਡ-ਵਰਕਸਾਂ ਤੇ ਡੈਮਾਂ ਉਤੇ ਕੇਂਦਰ ਨੇ ਅਪਣਾ ਕਬਜ਼ਾ ਕਰ ਲਿਆ, ਇਸ ਦੇ ਦਰਿਆਵਾਂ ਦਾ ਪਾਣੀ ਗਵਾਂਢੀ ਰਾਜਾਂ ਨੂੰ ਵੀ ਦੇ ਦਿਤਾ ਗਿਆ।

Nov
2
Mon
ਜਨਮ ਮਹਾਰਾਜਾ ਰਣਜੀਤ ਸਿੰਘ
Nov 2 all-day

ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ, 1780 ਈ: ਵਿਚ ਗੁਜਰਾਂਵਾਲਾ ਵਿਖੇ ਸੁਕਰਚੱਕੀਆ ਮਿਸਲ ਦੇ ਸਰਦਾਰ ਸ. ਮਹਾਂ ਸਿੰਘ ਦੇ ਘਰ ਹੋਇਆ। ਇਨ੍ਹਾਂ ਦੀ ਮਾਤਾ ਰਾਜ ਕੌਰ ਨੇ ਇਨ੍ਹਾਂ ਦਾ ਨਾਮ ਬੁੱਧ ਸਿੰਘ ਰੱਖਿਆ। ਇਨ੍ਹਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਨੂੰ ਇਨ੍ਹਾਂ ਦੇ ਜਨਮ ਦੀ ਸੂਚਨਾ ਉਸ ਸਮੇਂ ਮਿਲੀ ਜਦੋਂ ਉਹ ਜਿਹਲਮ ਦਰਿਆ ਦੇ ਆਸ – ਪਾਸ ਕਾਬਜ਼ ਚੱਠਿਆਂ ਦੇ ਖ਼ਿਲਾਫ਼ ਮੁਹਿੰਮ ਵਿੱਚੋਂ ਜੇਤੂ ਹੋ ਕੇ ਘਰ ਪਰਤ ਰਹੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਪੁੱਤ ਦਾ ਨਾਮ ਬੁੱਧ ਸਿੰਘ ਦੀ ਬਜਾਇ ਰਣਜੀਤ ਸਿੰਘ ਰੱਖਿਆ।

Nov
3
Tue
ਸ਼ਹੀਦੀ ਭਾਈ ਹਰਪਾਲ ਸਿੰਘ ਜੀ ਵੜਿੰਗ ਮੋਹਨਪੁਰ
Nov 3 all-day

ਭਾਈ ਹਰਪਾਲ ਸਿੰਘ ਉਰਫ਼ ਭਾਈ ਫ਼ੌਜਾ ਸਿੰਘ ਦਾ ਜਨਮ ਸੰਨ 1965 ਵਿੱਚ ਮਾਤਾ ਮਹਿੰਦਰ ਕੌਰ ਦੀ ਕੁੱਖੋ,ਸ.ਲਛਮਣ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਵੜਿੰਗ ਮੋਹਨਪੁਰ ,ਨੇਡ਼ੇ ਸਰਹਾਲੀ-ਚੋਹਲਾ ਸਾਹਿਬ ਵਿੱਚ ਹੋਇਆ |
ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਦਿਆ ਭਾਈ ਸਾਹਿਬ ਨੇ 1984 ਦੇ ਅਰੰਭ ਵਿੱਚ 18-19 ਸਾਲ ਦੀ ਉਮਰ ਵਿੱਚ ਧਰਮ ਮੋਰਚੇ ਵਿੱਚ ਗ੍ਰਿਫ਼ਤਾਰੀ ਦਿੱਤੀ। ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਸਮੇਂ ਆਪ ਬਾਬਾ ਤਾਰਾ ਸਿੰਘ ਜੀ ਅਧੀਨ ਇੱਕ ਡੇਰੇ ਸਰਹਾਲ਼ੀ ਵਿਖੇ ਸਨ। ਇਸ ਤੋਂ ਬਾਅਦ ਡੇਰਾ ਕਰਮੂਵਾਲ਼ਾ ਜੋ ਕਿ ਮੰਡ ਦੇ ਨੇਡ਼ੇ ਸੀ,ਵਿਖੇ ਸੇਵਾ ਨਿਭਾਉਣ ਦੇ ਦੌਰਾਨ ਹੀ ਆਪ ਦੇ ਜੂਝਾਰੂ ਸਿੰਘਾਂ ਖ਼ਾਸ ਤੌਰ ‘ਤੇ ਭਾਈ ਅਵਤਾਰ ਸਿੰਘ ਬ੍ਰਹਮਾ ਨਾਲ਼ ਕਾਫ਼ੀ ਪਿਆਰ ਬਣ ਗਿਆ। ਲੰਘਦੇ ਜੁਝਾਰੂ ਸਿੰਘ ਇਸ ਡੇਰੇ ‘ਚੋਂ ਹੋ ਕੇ ਜਾਂਦੇ ਅਤੇ ਭਾਈ ਹਰਪਾਲ ਸਿੰਘ ਉਹਨਾਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ਼ ਪ੍ਰਸ਼ਾਦਾ ਪਾਣੀ ਛਕਾਉਂਦੇ। ਪੁਲਿਸ ਭਾਈ ਸਾਹਿਬ ਦੇ ਪਿੱਛੇ ਪੈ ਗਈ ਅਤੇ ਕਈ ਵਾਰ ਗ੍ਰਿਫਤਾਰ ਵੀ ਕੀਤਾ । ਇਸ ਦੌਰਾਨ ਆਪ 1986-1989 ਤੱਕ ਨਾਭਾ ਜੇਲ ਵਿੱਚ ਕੈਦ ਰਹੇ ।
ਇੱਕ ਦਿਨ ਭਾਈ ਸਾਹਿਬ ਅੰਮ੍ਰਿਤਸਰ ਸ਼ਹਿਰ ਵਿੱਚ ਜਾ ਰਹੇ ਸਨ ਕਿ ਪੁਲੀਸ ਪਾਰਟੀ ਆਪ ਦੇ ਪਿੱਛੇ ਲੱਗ ਗਈ। ਆਪ ਖ਼ਾਲੀ ਹੱਥ ਸਨ,ਇਸ ਲਈ ਪੁਲੀਸ ਨੂੰ ਝਕਾਨੀ ਦੇ ਕੇ ਇੱਕ ਕੋਠੀ ਵਿੱਚ ਜਾ ਵੜੇ। ਪੁਲੀਸ ਨੇ ਕੋਠੀ ਨੂੰ ਘੇਰਾ ਪਾ ਕੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ। ਆਪ ਉੱਪਰ ਅੰਨ੍ਹਾਂ ਤਸ਼ੱਦਦ ਕੀਤਾ। ਅਖੀਰ 3 ਨਵੰਬਰ 1990 ਦੀ ਰਾਤ ਨੂੰ ਸੁਲਤਾਨਵਿੰਡ ਨਹਿਰ ਤੇ ਇੱਕ ਮੁਕਾਬਲੇ ਚੋ ਮਾਰੇ ਜਾਣ ਦੀ ਖ਼ਬਰ ਦੇ ਕੇ ਪੁਲੀਸ ਨੇ ਆਪ ਦੀ ਸ਼ਹਾਦਤ ਦਾ ਐਲਾਨ ਕੀਤਾ।

ਸ਼ਹੀਦੀ ਭਾਈ ਮਹਿੰਦਰਪਾਲ ਸਿੰਘ “ਪਾਲੀ” ਲਕਸੀਹਾਂ
Nov 3 all-day

ਭਾਈ ਮਹਿੰਦਰਪਾਲ ਸਿੰਘ “ਪਾਲੀ” ਦਾ ਜਨਮ 26 ਜਨਵਰੀ 1964 ਨੂੰ ਨਾਨਕੇ ਪਿੰਡ ਪੈਂਸਰਾ ( ਹੁਸ਼ਿਆਰਪੁਰ ) ਵਿਖੇ ਮਾਤਾ ਮਹਿੰਦਰ ਕੌਰ ਜੀ ਕੁਖੋਂ ਹੋਇਆ | ਆਪ ਜੀ ਦੇ ਪਿਤਾ ਸ.ਅਜੀਤ ਸਿੰਘ ਜੀ ‘ਤੇ ਆਪ ਜੀ ਦਾ ਪਿੰਡ ਲਕਸ਼ੀਹਾਂ ਜੋ ਬਲਾਕ ਮਾਹਿਲਪੁਰ (ਹੁਸ਼ਿਆਰਪੁਰ) ਵਿਚ ਪੈਂਦਾ ਹੈ | ਆਪ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਧਾਰਨੀ ਸਨ |ਆਪ ਧਾਰਮਿਕ ਪੱਖੋਂ ਇੰਨੇ ਪਰਪੱਕ ਸਨ ਆਪਣਾ ਦੋਵੇਂ ਵਖਤ ਕਿਤੇ ਵੀ ਹੋਣ ਨਿਤਨੇਮ ਜਰੂਰ ਕਰਦੇ | ਗੁਰਸਿੱਖੀ ਪ੍ਰਤੀ ਪਿਆਰ ਉਹਨਾਂ ਦੇ ਰੋਮ-ਰੋਮ ਵਿਚ ਭਰਿਆ ਹੋਇਆ ਸੀ |
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ‘ਚ ਪੜਾਈ ਦੌਰਾਨ ਭਾਈ ਸਾਹਿਬ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਇਕਾਈ ਦੇ ਕਾਲਜ ਦੇ ਪਰਧਾਨ ਬਣੇ ‘ਤੇ ਸਰਗਰਮੀ ਨਾਲ ਜਥੇਬੰਦੀ ਦੀ ਸੇਵਾ ‘ਚ ਡਟ ਗਏ |ਭਾਈ ਸਾਹਿਬ ਦੀਆਂ ਚੱਲਦੀਆਂ ਸਰਗਰਮੀਆਂ ਨੂੰ ਵੇਖਦੇ ਹੋਏ ਪੁਲਿਸ ਨੇ ਬਹੁਤ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਗ੍ਰਿਫਤਾਰ ਕਰਕੇ ਅੰਨ੍ਹਾਂ ਤਸ਼ੱਦਦ ਕੀਤਾ ।
ਧਰਮ- ਯੁੱਧ ਮੋਰਚੇ ‘ਚ ਵੱਡੇ-ਵੱਡੇ ਐਕਸ਼ਨ ਕਰਦਿਆਂ ਪੰਥ ਦੀ ਬਖਸ਼ੀ ਸੇਵਾ ਨਿਭਾਉਂਦੇ ਹੋਏ ਅੰਤ ਮਿਤੀ 2 ਨਵੰਬਰ 1987 ਨੂੰ ਆਪਣੇ ਸਾਥੀਆਂ ਸਤਵੀਰ ਸਿੰਘ ਉਰਫ ਸ਼ਿੰਦਾ ਈਸਰੋਵਾਲ ਆਦਮਪੁਰ(ਜਲੰਧਰ),ਚਰਨਜੀਤ ਸਿੰਘ ਜੀਤਾ ਹੇੜੀਆਂ( ਹੁਸ਼ਿਆਰਪੁਰ )’ਤੇ ਪਰਮਜੀਤ ਸਿੰਘ ਪੰਮਾ ਭੀਲੋਵਾਲ (ਹੁਸ਼ਿਆਰਪੁਰ ) ਸਮੇਤ ਪਿੰਡ ਬਡਲਾ ਥਾਣਾ ਸਦਰ ਹੁਸ਼ਿਆਰਪੁਰ ਤੋਂ ਕਿਸੇ ਮੁਖਬਰ ਨੇ ਮੁਖਬਰੀ ਕਰਕੇ ਸੁੱਤੇ ਪਇਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਵਾ ਦਿੱਤਾ | ਗ੍ਰਿਫਤਾਰੀ ਉਪਰੰਤ ਪੁਲਿਸ ਵਲੋਂ ਆਪ ‘ਤੇ ਆਪ ਦੇ ਸਾਥੀ ਸਿੰਘਾਂ ‘ਤੇ ਅੰਨਾ ਤਸ਼ੱਦਦ ਕੀਤਾ ਗਿਆ, ਜਿਸਦਾ ਪ੍ਰਮਾਣ ਪੋਸਟ ਮਾਰਟਮ ਵੇਲੇ ਭਾਈ ਸਾਹਿਬ ਦੇ ਸਰੀਰ ‘ਤੇ ਸਾਫ਼ ਦਿਸ ਰਿਹਾ ਸੀ | ਅੰਨਾ ਤਸ਼ੱਦਦ ਕਰਨ ਉਪਰੰਤ ਐਸ.ਐਸ.ਪੀ ਸੁਰੇਸ਼ ਅਰੋੜਾ,ਏ.ਐਸ.ਪੀ ਗੜ੍ਹਸ਼ੰਕਰ ਅਤੇ ਅਵਤਾਰ ਸਿੰਘ ਐਸ.ਐਚ.ਓ ਥਾਣਾ ਮਾਹਿਲਪੁਰ ਦੀ ਮੌਜੂਦਗੀ ਵਿੱਚ ਬਾਬੇ ਦੇ ਬਾਗ ਬਾੜੀਆਂ ਕਲਾਂ (ਹੁਸ਼ਿਆਰਪੁਰ ) ਅੰਬ ਤੇ ਜਾਮਣ ਦੇ ਦਰੱਖਤਾਂ ਵਿਚਕਾਰ ਰੱਸੇ ਨਾਲ ਬੰਨ ਕੇ ਆਪ ਜੀ ਨੂੰ ‘ਤੇ ਇੱਕ ਆਪ ਦੇ ਸਾਥੀ ਸਿੰਘ ਸਤਵੀਰ ਸਿੰਘ ਉਰਫ ਸ਼ਿੰਦਾ ਈਸਰੋਵਾਲ (ਆਦਮਪੁਰ) ਨੂੰ ਝੂਠਾ ਮੁਕਾਬਲਾ ਬਣਾਉਂਦੇ ਹੋਏ ਤਕਰੀਬਨ ਤੜਕਸਾਰ ਮਿਤੀ 3 / 1 1 / 1987 ਨੂੰ 3 ਵੱਜ ਕੇ 45 ਮਿੰਟ ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ‘ਤੇ ਦੂਸਰੇ ਦੋਵੇਂ ਸਿੰਘਾਂ ਨੂੰ ਗੜ੍ਹਸ਼ੰਕਰ ਥਾਣੇ ਦੇ ਏਰੀਏ ‘ਚ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ |