20 ਮਾਰਚ 2000 ਨੂੰ ਕਸ਼ਮੀਰ ਦੇ ਅਨੰਤਨਾਂਗ ਜਿਲ੍ਹੇ ਦੇ ਪਿੰਡ ਚਿੱਠੀਸਿੰਘਪੁਰਾ ਵਿੱਚ ਸ਼ਾਮ ਦੇ 7:15 ਵਜ਼ੇ 36 ਸਿੱਖਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ। ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਭਾਰਤੀ ਫੌਜ ਦੀ ਵਰਦੀ ਵਿੱਚ ਸਨ ਅਤੇ ਹਿੰਦੀ ਬੋਲ ਰਹੇ ਸਨ। ਉਨ੍ਹਾਂ ਤਲਾਸ਼ੀ ਲੈਣ ਦੇ ਬਹਾਨੇ ਕੇਵਲ ਸਿੱਖ ਮਰਦਾਂ ਨੂੰ ਘਰਾ ਵਿੱਚੋ ਬਾਹਰ ਕੱਢ ਲਿਆ। ਸਾਰਿਆਂ ਨੂੰ ਗੁਰਦੁਆਰੇ ਨੇੜੇ ਲੈ ਆਏ ਅਤੇ ਗੁਰਦੁਆਰੇ ਦੀ ਬਾਹਰਲੀ ਕੰਧ ਕੋਲ ਖੜ੍ਹੇ ਕਰਕੇ ਗੋਲੀਆਂ ਦੀ ਵਾਛੜ ਕਰ ਦਿੱਤੀ।
20 ਮਾਰਚ 2000 ਦੀ ਸ਼ਾਮ ਨੂੰ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਬਿੱਲ ਕਿਲੰਟਨ ਭਾਰਤ ਆਏ ਹੋਏ ਸਨ।
25 ਮਾਰਚ 2000 ਨੂੰ ਆਰਮੀ ਨੇ ਉਸੇ ਹੀ ਜ਼ਿਲੇ ਦੇ ਪਿੰਡ ਪਥਰੀਬਲ ਵਿੱਚ 5 ਬੰਦਿਆਂ ਨੂੰ ਮਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਇਹ 5 ਪਾਕਿਸਤਾਨੀ ਅੱਤਵਾਦੀ ਹੀ 36 ਸਿੱਖਾਂ ਨੂੰ ਮਾਰਨ ਲਈ ਜਿੰਮੇਵਾਰ ਸਨ । ਪਰ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਫੌਜ ਵੱਲੋਂ ਮਾਰੇ ਗਏ 5 ਬੰਦੇ ਕੋਈ ਵਿਦੇਸ਼ੀ ਅੱਤਵਾਦੀ ਨਹੀ ਸਗੋਂ ਫੌਜ ਵੱਲੋਂ ਵੱਖ ਵੱਖ ਥਾਵਾਂ ਤੋਂ ਚੁੱਕ ਕੇ ਮਾਰੇ ਗਏ ਆਮ ਸਥਾਨਕ ਕਸ਼ਮੀਰੀ ਸਨ। ਇਸ ਤੋਂ ਬਾਅਦ 7 ਹੋਰ ਲੋਕ ਪਥਰੀਬਮ ਦੇ ਝੂਠੇ ਮੁਕਾਬਲੇ ਦੇ ਵਿਰੁੱਧ ਰੋਸ ਮੁਜ਼ਾਹਰਾ ਕਰਦ ਹੋਏ ਬਰਾਕਪੁਰਾ ਵਿੱਚ ਪੁਲਿਸ ਅਤੇ ਨੀਮ ਫੌਜੀ ਦਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ। ਪਰ ਆਖ਼ਰ ਸੱਚ ਸਾਹਮਣੇ ਆ ਹੀ ਗਿਆ ਕਿ ਪੁਲਿਸ ਅਤੇ ਫੌਜ ਇਨ੍ਹਾਂ ਦੌਹਾਂ ਘਟਨਾਵਾਂ ਲਈ ਜਿਮੇਵਾਰ ਸਨ।
ਅਸਲ ਵਿੱਚ ਇਹ ਸਾਰਾ ਖੂਨ-ਖਰਾਬਾ ਪਾਕਿਸਤਾਨ ਦੇ ਅੱਤਵਾਦੀਆ ਦੇ ਨਾਮ ਹੇਠ ਭਾਰਤੀ ਖੁਫੀਆ ਏਜੰਸੀਆ ਵੱਲੋਂ ਕੀਤਾ ਗਿਆ ਤਾਂ ਕਿ ਬਿੱਲ ਕਿਲੰਟਨ ਨੂੰ ਇਹ ਪ੍ਰਭਾਵ ਦਿੱਤਾ ਜਾਵੇ ਕਿ ਇਥੇ ਕਸ਼ਮੀਰ ਵਿੱਚ ਅੱਤਵਾਦੀ ਇਸ ਤਰਾਂ ਦੀਆ ਘਨਾਉਣੀਆ ਕਾਰਵਾਈਆ ਕਰਦੇ ਹਨ ।
1746 ਨੂੰ ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ ਸਿੰਘ ਜੀ ਚਰਖੜੀਆ ਤੇ ਚਾੜ ਕੇ ਸ਼ਹੀਦ ਕੀਤੇ ਗਏ | ਭਾਈ ਸੁਬੇਗ ਸਿੰਘ ਜੀ ਪਿੰਡ ਜੰਬਰ ਜਿਲਾ ਲਾਹੋਰ ਦੇ ਰਹਿਣ ਵਾਲੇ ਸਨ | ਉਹ ਚੰਗੇ ਪੜੇ ਲਿਖੇ ਤੇ ਫਾਰਸੀ ਦੇ ਵਿਦਵਾਨ ਸਨ ਅਤੇ ਲਾਹੋਰ ਦਰਬਾਰ ਵਿੱਚ ਉੱਚ ਆਹੁਦੇ ਤੇ ਸਨ | ਮੁਸਲਮਾਨ ਧਰਮ ਨਾ ਕਬੂਲਣ ਅਤੇ ਸਿੱਖੀ ਵਿੱਚ ਪ੍ਰਪੱਕ ਰਹਿਣ ਕਾਰਨ ਭਾਈ ਸੁਬੇਗ ਸਿੰਘ ਅਤੇ ਉਨਾ ਦੇ 18 ਸਾਲ ਦੇ ਪੁੱਤਰ ਭਾਈ ਸ਼ਾਹਬਾਜ ਸਿੰਘ ਜੀ ਨੂੰ ਚਰਖੜੀਆ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ |