1978 ਦੇ ਅੰਮ੍ਰਿਤਸਰ ਵਿਚ ਨਿਰੰਕਾਰੀ ਖ਼ੂਨੀ ਘੱਲੂਘਾਰੇ ਤੋਂ ਬਾਅਦ ਨਰਕਧਾਰੀਆਂ ਦੀ ਸੁਧਾਈ ਵਿਚ ਟਕਸਾਲ ਦੇ ਸਿੰਘਾਂ ਦੇ ਨਾਲ-ਨਾਲ ਭਾਈ ਸੁਖਦੇਵ ਸਿੰਘ ਜੀ ਸਖੀਰਾ ਦੇ ਵੀ ਚਰਚੇ ਸਨ। ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਮਹਿਤਾ ਚੌਂਕ ਵਿਚ ਸ਼ਹੀਦੀ ਸਮਾਗਮ ਰਚਾ ਕੇ ਸਿੱਖ ਸੰਘਰਸ਼ ਨੂੰ ਲਾਮਬੰਦ ਕਰਨ ਦਾ ਮੁੱਢ ਬੰਨਿਆ। ਇਸ ਤੋਂ ਇਲਾਵਾ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖ਼ਾਲਸਾ ਖ਼ਾਲਸਾ ਬੁਲਾਉਣ ਵਿਚ ਵੀ ਭਾਈ ਸੁਖਦੇਵ ਸਿੰਘ ਸਖੀਰਾ ਦਾ ਖ਼ਾਸ ਯੋਗਦਾਨ ਰਿਹਾ I
ਆਜ਼ਾਦੀ ਦੇ ਸਿੱਖ ਸੰਘਰਸ਼ ਦੌਰਾਨ ਆਪਣਾ ਭਰਪੂਰ ਯੋਗਦਾਨ ਪਾਉਂਦੇ ਹੋਏ ਭਾਈ ਸੁਖਦੇਵ ਸਿੰਘ ਜੀ ਸਖੀਰਾ 4 ਮਈ 1986 ਵਿਚ ਬਾਬਾ ਅਮਰੀਕ ਸਿੰਘ ਜੀ ਨੂੰ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ (ਅੰਮ੍ਰਿਤਸਰ) ਵਿਖੇ ਮਿਲ ਕੇ ਗੱਲਬਾਤ ਕਰਨ ਤੋਂ ਬਾਅਦ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਤਾਂ ਕਿਸੇ ਨੇ ਉਨਾਂ ‘ਤੇ ਫ਼ਾਇਰਿੰਗ ਕਰ ਕੇ ਸ਼ਹੀਦ ਕਰ ਦਿੱਤਾ।