ਸਿੱਖ ਕੌਮ ਦੀ ਅਜਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਉਦਿਆ ਮਿਤੀ 12 ਜੂਨ 1992 ਨੂੰ ਰਾਤ ਅੱਠ ਵਜੇ ਦੇ ਕਰੀਬ ਭਾਈ ਰਛਪਾਲ ਸਿੰਘ ਛੰਦੜਾ ਤੇ ਭਾਈ ਜਗਦੀਸ਼ ਸਿੰਘ ਦੀਸ਼ਾ ਇੱਕ ਸਾਈਕਲ ‘ਤੇ ਸਵਾਰ ਹੋ ਕੇ ਲੁਧਆਿਣੇ ਗਿੱਲਾਂ ਵਾਲੇ ਪੁਲ ਦੇ ਕੋਲੋਂ ਦੁਗਰੀ ਵੱਲ ਨੂੰ ਜਾ ਰਹੇ ਸਨ I ਇੱਕ ਟਾਊਟ ਦੀ ਸੂਹ ਦੇ ਆਧਾਰ ‘ਤੇ ਪੁਲੀਸ ਵਾਲਿਆ ਨੇ ਪਿਛੋਂ ਜਿਪਸੀ ਲਿਆ ਕੇ ਪੂਰੇ ਜ਼ੋਰ ਨਾਲ ਸਾਈਕਲ ਵਿਚ ਮਾਰੀ I ਭਾਈ ਜਗਦੀਸ਼ ਸਿੰਘ ਦੀਸ਼ਾ ਨੇ ਸਾਇਆਨਾਈਡ ਖਾ ਕੇ ਉਥੇ ਹੀ ਸ਼ਹੀਦੀ ਪ੍ਰਾਪਤ ਕਰ ਲਈ ਪਰ ਭਾਈ ਛੰਦੜਾ ਨੂੰ ਗ੍ਰਿਫਤਾਰ ਕਰ ਲਿਆ । ਜਦੋਂ ਤਾਕਤ ਤੇ ਸ਼ਰਾਬ ਨਾਲ ਰੱਜੇ ਪੁਲਿਸ ਦੇ ਮੰਨੇ-ਪ੍ਰਮੰਨੇ ਬੁਚੜ ਅਤੇ ਜੱਲਾਦ ਆਪਣੇ ਸਾਰੇ ਵਹਿਸ਼ੀ ਢੰਗ ਤਰੀਕੇ ਵਰਤ-ਵਰਤ ਕੇ ਹਾਰ ਗਏ ਤਾਂ ਭਾਈ ਸਾਹਿਬ ਜੀ ਨੂੰ ਵੀ ਦੂਜੇ ਸਿੰਘਾਂ ਦੀ ਤਰਾਂ ਸ਼ਹੀਦ ਕਰ ਦਿੱਤਾ।
ਪੁਲਿਸ ਅੰਦਰਲੇ ਕੁਝ ਸਿਪਾਹੀਆਂ ਰਾਹੀਂ ਬਾਹਰ ਨਿਕਲੀ ਇਹ ਗੱਲ ਬੜੀ ਪ੍ਰਸਿੱਧ ਹੋਈ ਸੀ ਕਿ ਭਾਈ ਛੰਦੜੇ ਨੇ ਵਹਿਸ਼ੀ ਪੁਲਿਸ ਅਫ਼ਸਰਾਂ ਨੂੰ ਲਲਕਾਰਦਿਆਂ ਇਹ ਚੈਲਜ ਕੀਤਾ ਸੀ ਕਿ ਇੱਕ ਨਹੀਂ 75 ਅਸਾਲਟਾਂ ਨੇ, ਤੇ ਹੈ ਵੀ ਲੁਧਿਆਣੇ ਵਿਚ, ਜੇ ਤੁਹਾਡੇ ਵਿਚ ਦਮ ਹੈ ਤਾਂ ਇੱਕ ਵੀ ਬਰਾਮਦ ਕਰ ਕੇ ਵਿਖਾਉ।