17 ਦਸੰਬਰ 1716 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਬੇੜੀਆ ਵਿੱਚ ਜਕੜ ਕੇ 26 ਫਰਵਰੀ 1716 ਨੂੰ ਦਿੱਲੀ ਪਹੁੰਚਾਇਆ ਗਿਆ | ਗੁਰਦਾਸ ਨੰਗਲ ਦੀ ਲੜਾਈ ਅਤੇ ਦਿੱਲੀ ਨੂੰ ਆਉਦਿਆ ਰਸਤੇ ਵਿੱਚੋ ਸਿੱਖਾ ਦੇ ਕੱਟੇ ਹੋਏ 2000 ਸਿਰਾ ਨੂੰ ਨੇਜਿਆ ਤੇ ਟੰਗ ਕੇ 29 ਫਰਵਰੀ 1716 ਨੂੰ ਦਿੱਲੀ ਸ਼ਹਿਰ ਅੰਦਰ ਜਲੂਸ ਕੱਢਿਆ ਗਿਆ ਅਤੇ 5 ਮਾਰਚ ਤੋ 740 ਸਿੰਘਾ ਨੂੰ ਇੱਕ-ਇੱਕ ਕਰਕੇ ਸ਼ਹੀਦ ਕਰਨਾ ਸ਼ੁਰੂ ਕੀਤਾ ਗਿਆ | ਸਿੰਘਾ ਨੇ ਕਮਾਲ ਦੀ ਸੂਰਬੀਰਤਾ ਵਿਖਾਈ | 740 ਸਿੰਘਾ ਵਿੱਚੋ ਕਿਸੇ ਇੱਕ ਨੇ ਵੀ ਆਪਣਾ ਧਰਮ ਨਹੀ ਛੱਡਿਆ , ਦੁਸ਼ਮਣ ਦੀ ਈਨ ਨਹੀ ਮੰਨੀ ਅਤੇ ਸਾਰੇ ਹੀ ਸ਼ਹੀਦ ਕੀਤੇ ਗਏ | ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ 9 ਜੂਨ 1716 ਨੂੰ ਸ਼ਹੀਦ ਕੀਤਾ ਗਿਆ |
ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਮਾਈ ਦਾਸ ਦੇ ਘਰ 10 ਮਾਰਚ ਸੰਨ 1644 ਵਿਚ ਭਾਈ ਮੱਧਰੀ ਬਾਈ ਜੀ ਦੀ ਕੁੱਖੋਂ ਪਿੰਡ ਅਲੀਪੁਰ, ਜ਼ਿਲਾ ਮੁਜ਼ੱਫ਼ਰਗੜ੍ਹ ਪਾਕਿਸਤਾਨ ਵਿਚ ਹੋਇਆ। ਕੁਝ ਵਿਦਵਾਨ ਭਾਈ ਮਨੀ ਸਿੰਘ ਜੀ ਦਾ ਜਨਮ ਕੈਂਬੋਵਾਲ ਕਸਬਾ ਸੁਨਾਮ ਵਿਚ ਹੋਇਆ ਮੰਨਦੇ ਹਨ I ਆਪ ਜੀ ਦੇ ਦਾਦਾ ਭਾਈ ਬਲੂ ਰਾਇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗਬਿੰਦ ਸਾਹਿਬ ਜੀ ਨਾਲ ਸੰਨ 1628 ਨੂੰ ਤੁਰਕਾਂ ਨਾਲ ਜੰਗ ਕਰਦੇ ਅੰਮ੍ਰਿਤਸਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸਨ।
ਭਾਈ ਬਲਜਿੰਦਰ ਸਿੰਘ ਦਾ ਜਨਮ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਪੰਡੋਂਰੀ ਵਿੱਖੇ ਹੋਇਆ ।
ਪੁਲਿਸ ਵੱਲੋਂ ਆਪ ਜੀ ਨੂੰ ਨਿੱਤ-ਦਿਹਾੜੇ ਚੱਕ ਕੇ ਲੈ ਜਾਣਾ ਅਤੇ ਅੰਨ੍ਹਾਂ ਤਸ਼ੱਸ਼ਦ ਕਰਨਾ । ਮਜਬੂਰ ਹੋ ਕੇ ਆਪ ਜੀ ਪੱਕੇ ਤੌਰ ਤੇ ਜੁਝਾਰੂ ਸਿੰਘਾਂ ਨਾਲ ਜਾ ਰਲੇ ਅਤੇ ਪੰਥ ਦੋਖੀਆ ਨੂੰ ਸੋਧੇ ਲਾਏ ।
ਮਾਰਚ 1993 ਵਿੱਚ ਆਪ ਜੀ ਆਪਣੇ ਸਾਥੀ ਨਾਲ ਅਨੰਦਪੁਰ ਸਾਹਿਬ ਹੋਲੇ-ਮਹੱਲੇ ਦੇ ਮੇਲੇ ਤੋਂ ਵਾਪਸ ਪਰਤ ਰਹੇ ਸਨ । ਪੁਲਿਸ ਕੈਟਾ ਵੱਲੋਂ ਆਪ ਜੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਜਲੰਧਰ ਜਿਲ੍ਹੇ ਵਿੱਚ ਕਰਤਾਰਪੁਰ ਨੇੜਲੇ ਪਿੰਡ ਹਰੀਮਪੁਰ ਵਿੱਖੇ ਪੁਲਿਸ ਨੇ ਘੇਰਾ ਪਾ ਲਿਆ । ਭਾਈ ਭਾਈ ਬਲਜਿੰਦਰ ਸਿੰਘ ਜੀ ਅਤੇ ਉਨ੍ਹਾਂ ਦਾ ਸਾਥੀ ਪੁਲਿਸ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ।
ਗੁਰਮੁੱਖ ਸਿੰਘ ਲਲਤੋਂ 3 ਦਸੰਬਰ 1892 ਦਾ ਜਨਮ ਪਿਤਾ ਹੁਸਨਾਕ ਸਿੰਘ ਦੇ ਘਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਖੁਰਦ ਵਿਖੇ ਹੋਇਆ। ਆਪ ਜੀ ਦਾ ਸੰਘਰਸ਼ੀ ਜੀਵਨ ਕਾਮਾਗਾਟਾਮਾਰੂ ਜਹਾਜ਼ ਦੇ ਸਫਰ ਨਾਲ ਸੂਰੂ ਹੁੰਦਾ ਹੈ । ਉੱਚ ਵਿੱਦਿਆ ਅਤੇ ਰੁਜ਼ਗਾਰ ਵਾਸਤੇ ਆਪ ਹਾਂਗਕਾਂਗ ਹੁੰਦੇ ਹੋਏ ਕਾਮਾਗਾਟਾਮਾਰੂ ਜਹਾਜ਼ ਰਾਹੀਂ 23 ਮਾਰਚ 1913 ਨੂੰ ਵੈਨਕੂਵਰ (ਕੈਨੇਡਾ) ਨੇੜੇ ਪੁੱਜੇ। ਪਰ ਜਹਾਜ ਨੂੰ ਵਾਪਸ ਮੋੜ ਦਿੱਤਾ ਗਿਆ । ਵਾਪਸੀ ‘ਤੇ ਰਿਹਾਈ ਉੱਪਰੰਤ ਆਪ ਅੰਗਰੇਜ਼ ਸਾਮਰਾਜ ਦਾ ਤਖ਼ਤਾ ਪਲਟਾਉਣ ਲਈ ਹਥਿਆਰਬੰਦ ਗ਼ਦਰ ਵਿੱਚ ਕੁੱਦ ਪਏ।
13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ। 31 ਜੁਲਾਈ 1940 ਨੂੰ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ
ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ। ਉਹ 1807 ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਸਨ | ਮਹਾਰਾਜਾ ਰਣਜੀਤ ਸਿੰਘ ਸਮੇਂ ਉਨਾ ਨੇ ਖਾਲਸਾ ਫੌਜ਼ ਦੀ ਅਗਵਾਈ ਕੀਤੀ ਅਤੇ ਬਹਾਦਰੀ ਦੇ ਜੌਹਰ ਵਿਖਾਏ | ਉਨਾ ਨੇ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜਾ ਵੀ ਸੁਣਾਈ ਸੀ |
ਜਦ ਮਹਾਰਾਜਾ ਰਣਜੀਤ ਸਿੰਘ ਨੇ 1801-02 ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿਚ ਮਿਲਾਉਣ ਖਾਤਿਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿਚ ਲੜਨੋਂ ਰੋਕਿਆ I ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੌਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼-ਅਸ਼ ਕਰ ਉੱਠੇ। ਜਦ ਖ਼ਾਲਸਾਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜ਼ਬੂਤ ਕਿਲੇ ਵਿਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆਂ ਤੇ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ‘ਤੇ ਆਪਣਾ ਕਬਜ਼ਾ ਜਮਾ ਲਿਆ।
ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ। ਸਿੱਖ ਫ਼ੌਜ ਨੇ ਤਿੰਨਾਂ ਪਾਸਿਆਂ ਤੋਂ ਪਠਾਣ ਸੈਨਾ ‘ਤੇ ਹਮਲਾ ਕਰ ਦਿੱਤਾ। ਦੁਸ਼ਮਣ ਦੇ ਪੈਰ ਉਖੜ ਰਹੇ ਸਨ ਪਰ ਇਸ ਲੜਾਈ ਵਿੱਚ ਸਿੱਖ ਕੌਮ ਦਾ ਬਹਾਦਰ ਜਰਨੈਲ ਤੇ ਪੰਥ ਦਾ ਮਹਾਨ ਸਰਦਾਰ ਅਕਾਲੀ ਫੂਲਾ ਸਿੰਘ 7 ਗੋਲੀਆਂ ਖਾ ਕੇ ਸ਼ਹੀਦ ਹੋ ਗਿਆ। ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ।
ਭਾਈ ਸਾਹਿਬ ਦੀ ਸਿੰਘਣੀ ਬੀਬੀ ਭੁਪਿੰਦਰ ਕੌਰ ਅਨੁਸਾਰ ਭਾਈ ਸੋਹਣਜੀਤ ਸਿੰਘ ਨੂੰ 3 ਮਾਰਚ ਨੂੰ ਪੁਲਿਸ ਨੇ ਘਰੋਂ ਚੁੱਕਿਆ ਸੀ। ਉਸ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਰਿਮਾਂਡ ਦੌਰਾਨ ਗੈਰ ਮਨੁੱਖੀ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭੁਪਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਤਸ਼ੱਦਦ ਦੌਰਾਨ ਉਸ ਨੂੰ ਬਿਜਲੀ ਦੇ ਝਟਕੇ ਅਤੇ ਗਰਮ ਪ੍ਰੈੱਸਾਂ ਲਾਈਆਂ ਜਾਂਦੀਆਂ ਹਨ। ਇਹ ਗੈਰ ਮਨੁੱਖੀ ਤਸ਼ੱਦਦ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੇ ।
ਭਾਈ ਸਾਹਿਬ ਨੇ ਆਪਣਾ ਸਾਰਾ ਜੀਵਨ ਕੋਮ ਦੀ ਸੇਵਾ ਵਿੱਚ ਲਾਇਆ, ਸਿੱਖ ਸ਼ੰਘਰਸ ਵਿੱਚ ਆਪ ਨੇ ਵੱਡਮੁੱਲਾ ਯੋਗਦਾਨ ਪਾਇਆ I
14 ਮਾਰਚ ਨੂੰ ਵਿਸ਼ੇਸ ਸੈੱਲ ਦੇ ਅਧਿਕਾਰੀਆਂ ਨੇ ਗੁਰਵਿੰਦਰ ਸਿੰਘ ਹੀਰਾ ਨਾਮਕ ਨੌਜਵਾਨ ਦਾ ਰਿਮਾਂਡ ਲੈਣ ਲਈ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਗੁਰਵਿੰਦਰ ਸਿੰਘ ਹੀਰਾ ਨੇ ਜੱਜ ਨੂੰ ਦੱਸਿਆ, “ਇੰਨਾਂ ਸੋਹਣ ਸਿੰਘ ਨੂੰ ਮੇਰੇ ਸਾਹਮਣੇ ਮਾਰ ਦਿੱਤਾ ਹੈ ਤੇ ਇਹ ਹੁਣ ਮੈਨੂੰ ਵੀ ਮਾਰ ਦੇਣਗੇ। ਹੀਰਾ ਦੇ ਮੂੰਹੋਂ ਸੱਚ ਸੁਣ ਕੇ ਜੱਜ ਵੀ ਹੈਰਾਨ ਰਹਿ ਗਿਆ ਤੇ ਉਹਨਾਂ ਰਿਮਾਂਡ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।
20 ਸਾਲ ਦੀ ਉਮਰ ਵਿੱਚ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਥੇ ਓਹਨਾਂ ਤੇ ਕਹਿਰ ਵਰਤਾਇਆ ਗਿਆ ਓਹਨਾਂ ਦੀਆਂ ਲਤਾਂ ਅਤੇ ਪੱਟਾਂ ਦਾ ਮਾਸ ਪਾੜ ਦਿਤਾ ਗਇਆ ਅਤੇ ਨਹੁੰ ਵੀ ਖਿਚ ਦਿਤੇ ਗਏ | ਜਦੋਂ ਪੁਲਿਸ ਆਪ ਜੀ ਤੋਂ ਕੋਈ ਵੀ ਜਾਣਕਾਰੀ ਨਾ ਲੈ ਸਕੀ ਤਾਂ ਇੱਕ ਦਿਨ ਪੁਲਿਸ ਆਪ ਨੂੰ ਜੀਪ ਰਾਹੀ ਕਚਹਿਰੀ ਪੇਸ਼ ਕਰਨ ਲਿਜਾ ਰਹੀ ਸੀ । ਰਸਤੇ ਵਿੱਚ ਐਕਸੀਡੈਂਟ ਹੋ ਗਿਆ ਅਤੇ ਭਾਈ ਸਾਹਿਬ ਤੇ ਜੁਲਮ ਕਰਨ ਵਾਲਾ ਆਲਾ ਅਧਿਕਾਰੀ ਸਖਤ ਜਖਮੀ ਹੋ ਗਿਆ ਅਤੇ ਆਪ ਜੀ ਕੋਲ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਸੁਨਹਿਰੀ ਮੌਕਾ ਮਿਲ ਗਿਆ ਪਰ ਭਾਈ ਸਾਹਿਬ ਨੇ ਇਥੇ ਗੁਰੂ ਦਸਮੇਸ਼ ਦਾ ਸੇਵਾਦਾਰ ਬਣ ਕੇ ਭਾਈ ਘਨੱਈਆ ਜੀ ਵਾਂਗ ਆਪਣੀ ਕਮੀਜ ਪਾੜੀ ਤੇ ਜਖਮੀ ਹੋਏ ਅਧਿਕਾਰੀ ਦੇ ਪੱਟੀਆਂ ਕੀਤੀਆਂ ਅਤੇ ਆਪ ਗੱਡੀ ਚਲਾਉਂਦੇ ਹੋਈਆਂ ਓਸਨੂੰ ਹਸਪਤਾਲ ਲੈ ਗਏ ।
ਰਿਹਾਈ ਉਪਰੰਤ ਭਾਈ ਕੁਲਵੰਤ ਸਿੰਘ ਜੀ ਨੇ ਪੰਥਕ ਸੇਵਾ ਜਾਰੀ ਰੱਖੀ ਅਤੇ ਭਾਈ ਗੁਰਜੰਟ ਸਿੰਘ ਜੀ ਬੁਧਸਿੰਘਵਾਲਾ ਦੇ ਬਹੁਤ ਕਰੀਬੀ ਬਣ ਗਏ । ਆਖਰੀ ਸਵਾਸਾਂ ਤਕ ਪੰਥਕ ਸੇਵਾ ਕਰਦਿਆਂ ਹੋਇਆ CRPF ਨਾਲ ਟਕਰ ਲੈਦੇ ਰਹੇ ਅਤੇ ਓਹਨਾਂ ਦੇ ਦੰਦ ਖੱਟੇ ਕਰਦੇ ਰਹੇ I 14 ਮਾਰਚ 1992 ਨੂੰ ਵੀ CRPF ਨਾਲ ਆਪਣੇ ਸਾਥੀ ਸਿੰਘਾਂ ਸਮੇਤ ਜੂਝਦਿਆਂ ਹੋਇਆ ਸ਼ਹੀਦੀ ਪ੍ਰਾਪਤ ਕੀਤੀ |