Nanakshahi Calendar

Feb
28
Sat
ਸ਼ਹੀਦੀ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ
Feb 28 all-day

ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਅਜੋਕੇ ਸਿੱਖ ਸੰਘਰਸ਼ ਦੇ ਨਾਮਵਰ ਯੋਧੇ ਸਨ |
1978 ਦੇ ਨਿਰੰਕਾਰੀ ਕਾਂਡ ਵਿੱਚ ਬਾਬਾ ਜੀ ਦੀ ਬਾਂਹ ਵਿੱਚ ਗੋਲੀ ਲੱਗੀ ਸੀ |
ਉਨਾ ਨੇ ਭਿੰਡਰਾਵਾਲਾ ਟਾਇਗਰ ਫੋਰਸ ਜਥੇਬੰਦੀ ਬਣਾਈ ਸੀ |
ਪੁਲਿਸ ਅਤੇ ਫੋਜ ਨੇ ਉਨਾ ਨੂੰ 9 ਵਾਰ ਘੇਰਾ ਪਾਇਆ | ਪਰ ਹਰ ਵਾਰੀ ਉਹ ਬਚ ਕੇ ਨਿਕਲ ਜਾਂਦੇ ਰਹੇ | ਰਟੋਲ ਪਿੰਡ ਵਿੱਚ ਉਨਾ ਦਾ ਪ੍ਰਸਿੱਧ ਪੁਲਿਸ ਮਕਾਬਲਾ ਹੋਇਆ ਜਿੱਥੇ 5 ਸਿੰਘਾ ਨੇ 36 ਘੰਟੇ ਪੁਲਿਸ ਦਾ ਮੁਕਾਬਲਾ ਕੀਤਾ |
ਬਾਬਾ ਮਾਨੋਚਾਹਲ ਨੂੰ ਗ੍ਰਿਫਤਾਰ ਕਰਨ ਦੇ ਇਰਾਦੇ ਨਾਲ ਉਨਾ ਦੇ ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚੋ 43 ਮੈਬਰਾ ਨੂੰ ਗ੍ਰਿਫਤਾਰ ਕਰਕੇ ਤਸੀਹੇ ਦਿੱਤੇ ਗਏ , ਕੁਝ ਸ਼ਹੀਦ ਵੀ ਕੀਤੇ ਗਏ |
ਉਨਾ ਦੇ ਸਿਰ ਤੇ 25 ਲੱਖ ਦਾ ਇਨਾਮ ਸੀ |
ਅੰਤ ਵਿੱਚ ਪੁਲਿਸ ਦੁਆਰਾ ਬਾਬਾ ਜੀ ਦੇ ਵਿਸ਼ਵਾਸ਼ਪਾਤਰ ਪਰਿਵਾਰ ਕੋਲੋ ਹੀ ਜਹਿਰ ਦਵਾ ਕੇ ਸ਼ਹੀਦ ਕਰਵਾਇਆ ਗਿਆ |

ਸ਼ਹੀਦੀ ਭਾਈ ਸੁੱਖਦੇਵ ਸਿੰਘ ਚਾਚਾ ਚੱਬਾ ਬੱਬਰ
Feb 28 all-day

ਭਾਈ ਸੁੱਖਦੇਵ ਸਿੰਘ ਜੀ ਚੱਬਾ ਸਿੱਖ ਅਜਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਦਿਆ ਭਾਈ ਗੁਰਿੰਦਰ ਸਿੰਘ ਭਾਗੌਵਾਲ, ਭਾਈ ਗੁਰਨਾਮ ਸਿੰਘ ਪਹਿਲਵਾਨ ਦਾਬਾਵਾਲ ਨਾਲ ਮਿਲ ਕੇ ਬੱਬਰ ਖਾਲਸਾ ਜੱਥੇਬੰਦੀ ਵਿਚ ਕੌਮੀ ਸੇਵਾ ਕਰਨ ਲੱਗੇ । ਚਾਚਾ ਚੱਬਾ ਦੇ ਦਲੇਰੀ ਭਰੇ ਕਾਰਨਾਮਿਆ ਨੂੰ ਬੱਬਰਾ ਵਿਚ ਹਮੇਸ਼ਾ ਹੀ ਸਲਾਹਿਆ ਜਾਦਾ ਹੈ ।
ਭਾਈ ਸੁੱਖਦੇਵ ਸਿੰਘ ਚਾਚਾ ਚੱਬਾ ਦੀ ਕਿਸੇ ਮੁੱਖਬਰ ਵਲੌ ਪੁਲਿਸ ਨੂੰ ਪੱਕੀ ਸੂਹ ਦੇਣ ਤੇ ਲੁੱਧਿਆਣਾ ਦੇ ਰੇਲਵੇ ਸਟੇਸ਼ਨ ਲਾਗਿਓ ਚੁੱਕ ਲਿਆ, ਜਦ ਥਾਣੇ ਲਿਜਾ ਕੇ ਚਾਚਾ ਚੱਬਾ ਨੂੰ ਪੁਲਿਸ ਵਾਲੇ ਪੁੱਛਣ ਲੱਗੇ ‘ਦੱਸ ਤੇਰਾ ਨਾਮ ਕੀ ਹੈ’, ਚਾਚਾ ਕਹਿੰਦਾ ਜੇ ਜੁਅੱਰਤ ਹੈ ਤਾ ਪੁੱਛ ਲਓ ਮੈ ਨਹੀ ਦੱਸਦਾ,ਪੁਲਿਸ ਨੇ ਸਾਰਾ ਜੋਰ ਲਾ ਲਿਆ ਪਰ ਨਾਮ ਨਹੀ ਦੱਸਿਆ I ਅਖੀਰ ਪੁਲਿਸ ਨੇ ਭਾਰੀ ਤਸ਼ੱਦਦ ਕਰਨ ਤੋ ਬਾਅਦ ਝੂਠਾ ਪੁਲਿਸ ਮੁਕਾਬਲਾ ਬਣਾ ਕੇ 28 ਫਰਵਰੀ 1992 ਨੂੰ ਸ਼ਹੀਦ ਕਰ ਦਿੱਤਾ I

Mar
5
Thu
ਸ਼ਹੀਦੀ ਭਾਈ ਤਾਰਾ ਸਿੰਘ ਜੀ ਵਾਂ
Mar 5 all-day

ਨੋਸ਼ਹਿਰੇ ਅਤੇ ਇਸਦੇ ਨੇੜਲੇ ਇਲਾਕਿਆ ਡੱਲ, ਵਾਂ ਆਦਿਕ ਦਾ ਮੁਖੀ ਸਾਹਿਬ ਰਾਇ ਸੀ I ਇਹ ਗਰੀਬ ਕਿਸਾਨਾਂ ਦੇ ਖੇਤਾਂ ਵਿਚ ਆਪਣੇ ਡੰਗਰ ਘੋੜੇ ,ਮੱਝਾਂ ਗਾਵਾਂ ਚਰਨ ਲਈ ਛੱਡ ਦਿੰਦਾ ਸੀ, ਜੋ ਸਾਰੀ ਹੀ ਫਸਲ ਨੂੰ ਤਬਾਹ ਕਰ ਦਿੰਦੇ ਸਨ | ਸਿੰਘਾਂ ਦੇ ਸਮਝਾਉਣ ਤੇ ਵੀ ਉਹ ਆਪਣੀਆ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਭਾਈ ਬਘੇਲ ਸਿੰਘ ਤੇ ਅਮਰ ਸਿੰਘ ਨੇ ਉਸਦੀਆ ਦੋ ਘੋੜੀਆ ਫੜ ਕੇ ਵੇਚ ਦਿੱਤੀਆ ਅਤੇ ਜੋ ਰੂਪਏ ਮਿਲੇ ਉਹਨਾਂ ਦੀ ਰਸਦ ਖਰੀਦ ਕੇ ਤਾਰਾ ਸਿੰਘ ਵਾਂ ਦੇ ਪਿੰਡ ਦੇ ਗੁਰਦਵਾਰੇ ਵਿਚ ਸਿੰਘਾਂ ਤੇ ਹੋਰ ਲੋੜਵੰਦਾਂ ਲਈ ਚਲਦੇ ਲੰਗਰ ਵਿੱਚ ਪਾ ਦਿੱਤੀ |

ਸਾਹਿਬ ਰਾਇ ਨੇ ਜਾਫਰਬੇਗ ਦੀ ਮਦਦ ਨਾਲ ਸਿੰਘਾਂ ਤੇ ਹਮਲਾ ਕੀਤਾ ਪਰ ਬੁਰੀ ਮਾਰ ਖਾਧੀ ਤੇ ਜਾਫਰਬੇਗ ਦੇ ਭਤੀਜੇ ਮਾਰੇ ਗਏ । ਫਿਰ ਉਨ੍ਹਾਂ ਦੋਹਾਂ ਦੀ ਫਰਿਆਦ ਤੇ ਜਕਰੀਆ ਖਾਂ ਨੇ 2200 ਘੋੜ-ਸਵਾਰ ਸਿੰਘਾਂ ਤੇ ਹਮਲਾ ਕਰਨ ਲਈ ਭੇਜੇ। ਹੁਣ ਦੁਸ਼ਮਣ ਦੀ ਫੌਜ 2200 ਸੀ ਤੇ ਸਿੰਘ ਸਿਰਫ 22 ਸਨ |

ਲਾਹੋਰ ਤੋਂ ਆਈ ਫੌਜ ਦੇ ਜਰਨੈਲ ਮਾਰੇ ਜਾਣ ਲੱਗੇ ਤੇ ਹੋਲੀ ਹੋਲੀ ਸਿੰਘ ਵੀ ਸ਼ਹੀਦ ਹੁੰਦੇ ਗਏ | ਭਾਈ ਤਾਰਾ ਸਿੰਘ ਜੀ ਸ਼ੇਰ ਦੀ ਤਰ੍ਹਾਂ ਜਾ ਕੇ ਦੁਸ਼ਮਨ ਦੀ ਫੌਜ ਵਿਚ ਵੜ ਗਏ ਤੇ ਅਨੇਕਾਂ ਨੂੰ ਪਾਰ ਬੁਲਾਕੇ ਅਖੀਰ ਸ਼ਹੀਦੀ ਪਾ ਗਏ |

ਸ਼ਹੀਦੀ ਭਾਈ ਰਮਿੰਦਰਜੀਤ ਸਿੰਘ ਟੈਣੀ ਅਤੇ ਬੀਬੀ ਮਨਜੀਤ ਕੌਰ
Mar 5 all-day

ਸਿੱਖ ਕੌਮ ਦੀ ਅਜ਼ਾਦੀ ਲਈ ਚੱਲੇ ਸੰਘਰਸ਼ ਚ ਸ਼ਹੀਦ ਹੋਏ ਸਿੰਘਾਂ ਅੰਦਰ ਦੁਆਬੇ ਦੇ ਜੰਮਪਲ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਦਾ ਨਾਂ ਬਹੁਤ ਉੱਘਾ ਹੈ। ਕਪੂਰਥਲੇ ਦੇ ਐਸ.ਐਸ.ਪੀ.ਸਵਰਨ ਘੋਟਣਾ ਤੇਜਲੰਧਰਦੇ ਐਸ.ਐਸ.ਪੀ.ਸੁਰੇਸ਼ ਅਰੋੜਾ ਨੇ ਇੰਡੀਅਨ ਲਾਇਨਜ਼ ਨਾਂ ਦੀ ਇੱਕ ਕੈਟ ਪਾਰਟੀ ਬਣਾਈ, ਜੋ ਸਿੰਘਾਂ ਦੇ ਭੇਸ ਵਿੱਚ ਪੁੱਠੇ ਕੰਮ ਕਰਦੀ ਸੀ । ਰਮਿੰਦਰਜੀਤ ਸਿੰਘ ਟੈਣੀ ਨੇ ਕੈਟਾਂ ਦੀ ਇਸ ਬੁਰਛਾਗਰਦੀ ਨੂੰ ਸਖਤ ਚੁਣੌਤੀ ਦਿੱਤੀ ।
28 ਫਰਵਰੀ 1991 ਨੂੰ ਮਨੀਮਾਜਰਾ ਵਿੱਚ ਆਪ ਨੂੰ ਦੋ ਸਾਥੀਆ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ । ਚੰਡੀਗੜ੍ਹ ਦੇ ਐਸ.ਐਸ.ਪੀ:ਸੁਮੇਧ ਸੈਣੀ ਨੇ ਆਪ ਤਿੰਨਾਂ ਉੱਪਰ ਕਹਿਰਾਂ ਦਾ ਤਸ਼ੱਦਦ ਕੀਤਾ। ਇਸ ਕਹਿਰੀ ਤਸ਼ੱਦਦ ਦੌਰਾਨ ਆਪ ਦੇ ਸਾਥੀ ਦੋਵੇਂ ਸਿੰਘ ਸ਼ਹੀਦ ਹੋ ਗਏ। ਆਪ ਦੇ ਵੀ ਨਹੁੰ ਖਿੱਚ ਕੇ ਮਾਸ ਨਾਲੋਂ ਅਲੱਗ ਕਰ ਦਿੱਤੇ ਗਏ ਪਰ ਆਪ ਨੇ ਜਥੇਬੰਦੀ ਦਾ ਕੋਈ ਭੇਤ ਨਾ ਦਿੱਤਾ । ਇਸੇ ਹੀ ਦੌਰਾਨ ਆਪ ਦੇ ਸਾਥੀ ਸਿੰਘਾਂ ਨੇ ਮੌਕੇ ਦੇ ਕੇਂਦਰੀ ਹੋਮ-ਮਨਿਸਟਰ ਬੂਟਾ ਸਿੰਘ ਦੇ ਰਿਸ਼ਤੇਦਾਰ ਅਗਵਾ ਕਰ ਲਏ ਤੇ ਇਸ ਦੇ ਬਦਲੇ ਆਪ ਦੀ ਰਿਹਾਈ ਮੰਗੀ। ਮਜਬੂਰ ਹੋ ਕੇ ਪੁਲਿਸ ਨੇ ਭਾਈ ਟੈਣੀ ਦੀ ਗ੍ਰਿਫਤਾਰੀ ਨੂੰ ਮੰਨਿਆ ਅਤੇ ਆਪ ਦੇ ਪਿਤਾ ਜੀ ਨੂੰ ਆਪ ਨਾਲ ਮਿਲਾਇਆ ਗਿਆ। ਆਪ ਦੇ ਪਿਤਾ ਜੀ ਦੇ ਦੱਸਣ ਅਨੁਸਾਰ ਆਪ ਦੇ ਨਹੁੰ ਕੱਢ ਦਿੱਤੇ ਗਏ ਸਨ ਤੇ ਚਿਹਰਾ ਵੀ ਤਸ਼ੱਦਦ ਕਾਰਨ ਬੇਪਛਾਣ ਹੋ ਚੁੱਕਾ ਸੀ।ਦਾੜ੍ਹੀ ਦੇ ਵਾਲ਼ ਪੁੱਟੇ ਹੋਏ ਸਨ।ਸਿਰ ਦੇ ਕੇਸ ਵੀ ਖਿੱਚੇ ਸਨ ਤੇ ਸਿਰ ਚੋਂ ਖੂਨ ਸਿੰਮ ਰਿਹਾ ਸੀ।ਭਾਈ ਰਮਿੰਦਰਜੀਤ ਸਿੰਘ ਟੈਣੀ ਉਸ ਵੇਲੇ ਬੋਲਣ ਦੀ ਹਾਲਤ ਵਿੱਚ ਵੀ ਨਹੀਂ ਸਨ I 26 ਫਰਵਰੀ 1992 ਨੂੰ ਆਪ ਦੇ ਸਾਥੀਆਂ ਨੇ ਹਮਲਾ ਕਰ ਕੇ ਆਪ ਨੂੰ ਛੁਡਾ ਲਿਆ।
5 ਮਾਰਚ ਸੰਨ 1993 ਨੂੰ ਆਪ ਅਤੇ ਆਪ ਦੀ ਸਿੰਘਣੀ ਬੱਸ ਰਾਹੀ ਪਟਿਆਲੇ ਤੋਂ ਲੁਧਿਆਣੇ ਵੱਲ ਆ ਰਹੇ ਸਨ ਕਿ ਕਿਸੇ ਮੁਖ਼ਬਰ ਨੇ ਆਪਣੀ ਕਮੀਨਗੀ ਵਿਖਾ ਦਿੱਤੀ। ਖੰਨੇ ਦੇ ਕੋਲ ਪੁਲਿਸ ਨੇ ਪੂਰੀ ਬੱਸ ਨੂੰ ਹੀ ਘੇਰਾ ਪਾ ਲਿਆ ਗਿਆ। ਆਪ ਦੋਹਾਂ ਨੇ ਲਲਕਾਰਾ ਮਾਰ ਕੇ ਸ਼ਸਤਰ ਸੰਭਾਲ ਲਏ ਤੇ ਬੱਸ ਵਿੱਚੋਂ ਬੇਦੋਸ਼ੇ ਯਾਤਰੀਆਂ ਨੂੰ ਬਾਹਰ ਨਿਕਲ ਜਾਣ ਦਾ ਮੌਕਾ ਦੇਣ ਲਈ ਕਿਹਾ।ਪੁਲੀਸ ਨੇ ਵੀ ਸਾਰੇ ਯਾਤਰੀਆਂ ਨੂੰ ਹੱਥ ਖੜ੍ਹੇ ਕਰ ਕੇ ਬਾਹਰ ਨਿਕਲਣ ਦੀ ਇਜਾਜ਼ਤ ਦੇ ਦਿੱਤੀ,ਪਰ ਫਿਰ ਵੀ ਪੁਲੀਸ ਨੇ ਯਾਤਰੀਆਂ ਵਿੱਚੋਂ ਇੱਕ ਖੁੱਲੀ ਦਾੜ੍ਹੀ ਵਾਲੇ ਨੌਜਵਾਨ ਨੂੰ ਖਾੜਕੂ ਸਮਝ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ,ਬਾਅਦ ਵਿੱਚ ਪਤਾ ਲੱਗਾ ਕਿ ਉਹ ਕਾਂਗਰਸ ਪਾਰਟੀ ਦਾ ਕਾਰਕੁੰਨ ਸੀ। ਭਾਈ ਰਮਿੰਦਰਜੀਤ ਸਿੰਘ ਟੈਣੀ ਤੇ ਉਹਨਾਂ ਦੀ ਸਿੰਘਣੀ ਨੇ ਆਪਣੇ ਮਾਮੂਲੀ ਹਥਿਆਰਾਂ ਨਾਲ ਵਿਸ਼ਾਲ ਪੁਲੀਸ ਫ਼ੋਰਸ ਦਾ ਮੁਕਾਬਲਾ ਕੀਤਾ।ਜਦੋਂ ਦੋਹਾਂ ਦੇ ਕੋਲ ਇੱਕ-ਇੱਕ ਗੋਲੀ ਰਹਿ ਗਈ ਤਾਂ ਜਿਉਂਦੇ-ਜੀਅ ਦੁਸ਼ਮਣ ਦੇ ਹੱਥ ਆਉਣ ਦੀ ਬਜਾਏ ਆਖਰੀ ਅਰਦਾਸ ਕਰ ਕੇ ਦੋਹਾਂ ਨੇ ਇੱਕ ਦੂਜੇ ਨੂੰ ਗੋਲੀਆਂ ਮਾਰ ਲਈਆਂ ਤੇ ਜਾਮੇ- ਸ਼ਹਾਦਤ ਪੀ ਗਏ।

ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਫੜੇ 740 ਸਿੰਘਾ ਨੂੰ ਸ਼ਹੀਦ ਕਰਨਾ ਸ਼ੁਰੂ ਕੀਤਾ ਗਿਆ
Mar 5 all-day

17 ਦਸੰਬਰ 1716 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਬੇੜੀਆ ਵਿੱਚ ਜਕੜ ਕੇ 26 ਫਰਵਰੀ 1716 ਨੂੰ ਦਿੱਲੀ ਪਹੁੰਚਾਇਆ ਗਿਆ | ਗੁਰਦਾਸ ਨੰਗਲ ਦੀ ਲੜਾਈ ਅਤੇ ਦਿੱਲੀ ਨੂੰ ਆਉਦਿਆ ਰਸਤੇ ਵਿੱਚੋ ਸਿੱਖਾ ਦੇ ਕੱਟੇ ਹੋਏ 2000 ਸਿਰਾ ਨੂੰ ਨੇਜਿਆ ਤੇ ਟੰਗ ਕੇ 29 ਫਰਵਰੀ 1716 ਨੂੰ ਦਿੱਲੀ ਸ਼ਹਿਰ ਅੰਦਰ ਜਲੂਸ ਕੱਢਿਆ ਗਿਆ ਅਤੇ 5 ਮਾਰਚ ਤੋ 740 ਸਿੰਘਾ ਨੂੰ ਇੱਕ-ਇੱਕ ਕਰਕੇ ਸ਼ਹੀਦ ਕਰਨਾ ਸ਼ੁਰੂ ਕੀਤਾ ਗਿਆ | ਸਿੰਘਾ ਨੇ ਕਮਾਲ ਦੀ ਸੂਰਬੀਰਤਾ ਵਿਖਾਈ | 740 ਸਿੰਘਾ ਵਿੱਚੋ ਕਿਸੇ ਇੱਕ ਨੇ ਵੀ ਆਪਣਾ ਧਰਮ ਨਹੀ ਛੱਡਿਆ , ਦੁਸ਼ਮਣ ਦੀ ਈਨ ਨਹੀ ਮੰਨੀ ਅਤੇ ਸਾਰੇ ਹੀ ਸ਼ਹੀਦ ਕੀਤੇ ਗਏ | ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ 9 ਜੂਨ 1716 ਨੂੰ ਸ਼ਹੀਦ ਕੀਤਾ ਗਿਆ |

Mar
10
Tue
ਜਨਮ ਦਿਹਾੜਾ ਭਾਈ ਮਨੀ ਸਿੰਘ ਜੀ
Mar 10 all-day

ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਮਾਈ ਦਾਸ ਦੇ ਘਰ 10 ਮਾਰਚ ਸੰਨ 1644 ਵਿਚ ਭਾਈ ਮੱਧਰੀ ਬਾਈ ਜੀ ਦੀ ਕੁੱਖੋਂ ਪਿੰਡ ਅਲੀਪੁਰ, ਜ਼ਿਲਾ ਮੁਜ਼ੱਫ਼ਰਗੜ੍ਹ ਪਾਕਿਸਤਾਨ ਵਿਚ ਹੋਇਆ। ਕੁਝ ਵਿਦਵਾਨ ਭਾਈ ਮਨੀ ਸਿੰਘ ਜੀ ਦਾ ਜਨਮ ਕੈਂਬੋਵਾਲ ਕਸਬਾ ਸੁਨਾਮ ਵਿਚ ਹੋਇਆ ਮੰਨਦੇ ਹਨ I ਆਪ ਜੀ ਦੇ ਦਾਦਾ ਭਾਈ ਬਲੂ ਰਾਇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗਬਿੰਦ ਸਾਹਿਬ ਜੀ ਨਾਲ ਸੰਨ 1628 ਨੂੰ ਤੁਰਕਾਂ ਨਾਲ ਜੰਗ ਕਰਦੇ ਅੰਮ੍ਰਿਤਸਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸਨ।

Mar
11
Wed
ਸ਼ਹੀਦੀ ਭਾਈ ਬਲਜਿੰਦਰ ਸਿੰਘ ਪੰਡੋਂਰੀ
Mar 11 all-day

ਭਾਈ ਬਲਜਿੰਦਰ ਸਿੰਘ ਦਾ ਜਨਮ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਪੰਡੋਂਰੀ ਵਿੱਖੇ ਹੋਇਆ ।
ਪੁਲਿਸ ਵੱਲੋਂ ਆਪ ਜੀ ਨੂੰ ਨਿੱਤ-ਦਿਹਾੜੇ ਚੱਕ ਕੇ ਲੈ ਜਾਣਾ ਅਤੇ ਅੰਨ੍ਹਾਂ ਤਸ਼ੱਸ਼ਦ ਕਰਨਾ । ਮਜਬੂਰ ਹੋ ਕੇ ਆਪ ਜੀ ਪੱਕੇ ਤੌਰ ਤੇ ਜੁਝਾਰੂ ਸਿੰਘਾਂ ਨਾਲ ਜਾ ਰਲੇ ਅਤੇ ਪੰਥ ਦੋਖੀਆ ਨੂੰ ਸੋਧੇ ਲਾਏ ।
ਮਾਰਚ 1993 ਵਿੱਚ ਆਪ ਜੀ ਆਪਣੇ ਸਾਥੀ ਨਾਲ ਅਨੰਦਪੁਰ ਸਾਹਿਬ ਹੋਲੇ-ਮਹੱਲੇ ਦੇ ਮੇਲੇ ਤੋਂ ਵਾਪਸ ਪਰਤ ਰਹੇ ਸਨ । ਪੁਲਿਸ ਕੈਟਾ ਵੱਲੋਂ ਆਪ ਜੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਜਲੰਧਰ ਜਿਲ੍ਹੇ ਵਿੱਚ ਕਰਤਾਰਪੁਰ ਨੇੜਲੇ ਪਿੰਡ ਹਰੀਮਪੁਰ ਵਿੱਖੇ ਪੁਲਿਸ ਨੇ ਘੇਰਾ ਪਾ ਲਿਆ । ਭਾਈ ਭਾਈ ਬਲਜਿੰਦਰ ਸਿੰਘ ਜੀ ਅਤੇ ਉਨ੍ਹਾਂ ਦਾ ਸਾਥੀ ਪੁਲਿਸ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ।

Mar
13
Fri
ਅਕਾਲ ਚਲਾਣਾ ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ
Mar 13 all-day

ਗੁਰਮੁੱਖ ਸਿੰਘ ਲਲਤੋਂ 3 ਦਸੰਬਰ 1892 ਦਾ ਜਨਮ ਪਿਤਾ ਹੁਸਨਾਕ ਸਿੰਘ ਦੇ ਘਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਖੁਰਦ ਵਿਖੇ ਹੋਇਆ। ਆਪ ਜੀ ਦਾ ਸੰਘਰਸ਼ੀ ਜੀਵਨ ਕਾਮਾਗਾਟਾਮਾਰੂ ਜਹਾਜ਼ ਦੇ ਸਫਰ ਨਾਲ ਸੂਰੂ ਹੁੰਦਾ ਹੈ । ਉੱਚ ਵਿੱਦਿਆ ਅਤੇ ਰੁਜ਼ਗਾਰ ਵਾਸਤੇ ਆਪ ਹਾਂਗਕਾਂਗ ਹੁੰਦੇ ਹੋਏ ਕਾਮਾਗਾਟਾਮਾਰੂ ਜਹਾਜ਼ ਰਾਹੀਂ 23 ਮਾਰਚ 1913 ਨੂੰ ਵੈਨਕੂਵਰ (ਕੈਨੇਡਾ) ਨੇੜੇ ਪੁੱਜੇ। ਪਰ ਜਹਾਜ ਨੂੰ ਵਾਪਸ ਮੋੜ ਦਿੱਤਾ ਗਿਆ । ਵਾਪਸੀ ‘ਤੇ ਰਿਹਾਈ ਉੱਪਰੰਤ ਆਪ ਅੰਗਰੇਜ਼ ਸਾਮਰਾਜ ਦਾ ਤਖ਼ਤਾ ਪਲਟਾਉਣ ਲਈ ਹਥਿਆਰਬੰਦ ਗ਼ਦਰ ਵਿੱਚ ਕੁੱਦ ਪਏ।

ਸਰਦਾਰ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ
Mar 13 all-day

13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ। 31 ਜੁਲਾਈ 1940 ਨੂੰ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ

Mar
14
Sat
ਸ਼ਹੀਦੀ ਅਕਾਲੀ ਫੂਲਾ ਸਿੰਘ
Mar 14 all-day

ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ। ਉਹ 1807 ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਸਨ | ਮਹਾਰਾਜਾ ਰਣਜੀਤ ਸਿੰਘ ਸਮੇਂ ਉਨਾ ਨੇ ਖਾਲਸਾ ਫੌਜ਼ ਦੀ ਅਗਵਾਈ ਕੀਤੀ ਅਤੇ ਬਹਾਦਰੀ ਦੇ ਜੌਹਰ ਵਿਖਾਏ | ਉਨਾ ਨੇ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜਾ ਵੀ ਸੁਣਾਈ ਸੀ |
ਜਦ ਮਹਾਰਾਜਾ ਰਣਜੀਤ ਸਿੰਘ ਨੇ 1801-02 ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿਚ ਮਿਲਾਉਣ ਖਾਤਿਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿਚ ਲੜਨੋਂ ਰੋਕਿਆ I ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੌਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼-ਅਸ਼ ਕਰ ਉੱਠੇ। ਜਦ ਖ਼ਾਲਸਾਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜ਼ਬੂਤ ਕਿਲੇ ਵਿਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆਂ ਤੇ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ‘ਤੇ ਆਪਣਾ ਕਬਜ਼ਾ ਜਮਾ ਲਿਆ।
ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ। ਸਿੱਖ ਫ਼ੌਜ ਨੇ ਤਿੰਨਾਂ ਪਾਸਿਆਂ ਤੋਂ ਪਠਾਣ ਸੈਨਾ ‘ਤੇ ਹਮਲਾ ਕਰ ਦਿੱਤਾ। ਦੁਸ਼ਮਣ ਦੇ ਪੈਰ ਉਖੜ ਰਹੇ ਸਨ ਪਰ ਇਸ ਲੜਾਈ ਵਿੱਚ ਸਿੱਖ ਕੌਮ ਦਾ ਬਹਾਦਰ ਜਰਨੈਲ ਤੇ ਪੰਥ ਦਾ ਮਹਾਨ ਸਰਦਾਰ ਅਕਾਲੀ ਫੂਲਾ ਸਿੰਘ 7 ਗੋਲੀਆਂ ਖਾ ਕੇ ਸ਼ਹੀਦ ਹੋ ਗਿਆ। ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ।