ਭਾਈ ਸਾਹਿਬ ਦੀ ਸਿੰਘਣੀ ਬੀਬੀ ਭੁਪਿੰਦਰ ਕੌਰ ਅਨੁਸਾਰ ਭਾਈ ਸੋਹਣਜੀਤ ਸਿੰਘ ਨੂੰ 3 ਮਾਰਚ ਨੂੰ ਪੁਲਿਸ ਨੇ ਘਰੋਂ ਚੁੱਕਿਆ ਸੀ। ਉਸ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਰਿਮਾਂਡ ਦੌਰਾਨ ਗੈਰ ਮਨੁੱਖੀ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭੁਪਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਤਸ਼ੱਦਦ ਦੌਰਾਨ ਉਸ ਨੂੰ ਬਿਜਲੀ ਦੇ ਝਟਕੇ ਅਤੇ ਗਰਮ ਪ੍ਰੈੱਸਾਂ ਲਾਈਆਂ ਜਾਂਦੀਆਂ ਹਨ। ਇਹ ਗੈਰ ਮਨੁੱਖੀ ਤਸ਼ੱਦਦ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੇ ।
ਭਾਈ ਸਾਹਿਬ ਨੇ ਆਪਣਾ ਸਾਰਾ ਜੀਵਨ ਕੋਮ ਦੀ ਸੇਵਾ ਵਿੱਚ ਲਾਇਆ, ਸਿੱਖ ਸ਼ੰਘਰਸ ਵਿੱਚ ਆਪ ਨੇ ਵੱਡਮੁੱਲਾ ਯੋਗਦਾਨ ਪਾਇਆ I
14 ਮਾਰਚ ਨੂੰ ਵਿਸ਼ੇਸ ਸੈੱਲ ਦੇ ਅਧਿਕਾਰੀਆਂ ਨੇ ਗੁਰਵਿੰਦਰ ਸਿੰਘ ਹੀਰਾ ਨਾਮਕ ਨੌਜਵਾਨ ਦਾ ਰਿਮਾਂਡ ਲੈਣ ਲਈ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਗੁਰਵਿੰਦਰ ਸਿੰਘ ਹੀਰਾ ਨੇ ਜੱਜ ਨੂੰ ਦੱਸਿਆ, “ਇੰਨਾਂ ਸੋਹਣ ਸਿੰਘ ਨੂੰ ਮੇਰੇ ਸਾਹਮਣੇ ਮਾਰ ਦਿੱਤਾ ਹੈ ਤੇ ਇਹ ਹੁਣ ਮੈਨੂੰ ਵੀ ਮਾਰ ਦੇਣਗੇ। ਹੀਰਾ ਦੇ ਮੂੰਹੋਂ ਸੱਚ ਸੁਣ ਕੇ ਜੱਜ ਵੀ ਹੈਰਾਨ ਰਹਿ ਗਿਆ ਤੇ ਉਹਨਾਂ ਰਿਮਾਂਡ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।
20 ਸਾਲ ਦੀ ਉਮਰ ਵਿੱਚ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਥੇ ਓਹਨਾਂ ਤੇ ਕਹਿਰ ਵਰਤਾਇਆ ਗਿਆ ਓਹਨਾਂ ਦੀਆਂ ਲਤਾਂ ਅਤੇ ਪੱਟਾਂ ਦਾ ਮਾਸ ਪਾੜ ਦਿਤਾ ਗਇਆ ਅਤੇ ਨਹੁੰ ਵੀ ਖਿਚ ਦਿਤੇ ਗਏ | ਜਦੋਂ ਪੁਲਿਸ ਆਪ ਜੀ ਤੋਂ ਕੋਈ ਵੀ ਜਾਣਕਾਰੀ ਨਾ ਲੈ ਸਕੀ ਤਾਂ ਇੱਕ ਦਿਨ ਪੁਲਿਸ ਆਪ ਨੂੰ ਜੀਪ ਰਾਹੀ ਕਚਹਿਰੀ ਪੇਸ਼ ਕਰਨ ਲਿਜਾ ਰਹੀ ਸੀ । ਰਸਤੇ ਵਿੱਚ ਐਕਸੀਡੈਂਟ ਹੋ ਗਿਆ ਅਤੇ ਭਾਈ ਸਾਹਿਬ ਤੇ ਜੁਲਮ ਕਰਨ ਵਾਲਾ ਆਲਾ ਅਧਿਕਾਰੀ ਸਖਤ ਜਖਮੀ ਹੋ ਗਿਆ ਅਤੇ ਆਪ ਜੀ ਕੋਲ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਸੁਨਹਿਰੀ ਮੌਕਾ ਮਿਲ ਗਿਆ ਪਰ ਭਾਈ ਸਾਹਿਬ ਨੇ ਇਥੇ ਗੁਰੂ ਦਸਮੇਸ਼ ਦਾ ਸੇਵਾਦਾਰ ਬਣ ਕੇ ਭਾਈ ਘਨੱਈਆ ਜੀ ਵਾਂਗ ਆਪਣੀ ਕਮੀਜ ਪਾੜੀ ਤੇ ਜਖਮੀ ਹੋਏ ਅਧਿਕਾਰੀ ਦੇ ਪੱਟੀਆਂ ਕੀਤੀਆਂ ਅਤੇ ਆਪ ਗੱਡੀ ਚਲਾਉਂਦੇ ਹੋਈਆਂ ਓਸਨੂੰ ਹਸਪਤਾਲ ਲੈ ਗਏ ।
ਰਿਹਾਈ ਉਪਰੰਤ ਭਾਈ ਕੁਲਵੰਤ ਸਿੰਘ ਜੀ ਨੇ ਪੰਥਕ ਸੇਵਾ ਜਾਰੀ ਰੱਖੀ ਅਤੇ ਭਾਈ ਗੁਰਜੰਟ ਸਿੰਘ ਜੀ ਬੁਧਸਿੰਘਵਾਲਾ ਦੇ ਬਹੁਤ ਕਰੀਬੀ ਬਣ ਗਏ । ਆਖਰੀ ਸਵਾਸਾਂ ਤਕ ਪੰਥਕ ਸੇਵਾ ਕਰਦਿਆਂ ਹੋਇਆ CRPF ਨਾਲ ਟਕਰ ਲੈਦੇ ਰਹੇ ਅਤੇ ਓਹਨਾਂ ਦੇ ਦੰਦ ਖੱਟੇ ਕਰਦੇ ਰਹੇ I 14 ਮਾਰਚ 1992 ਨੂੰ ਵੀ CRPF ਨਾਲ ਆਪਣੇ ਸਾਥੀ ਸਿੰਘਾਂ ਸਮੇਤ ਜੂਝਦਿਆਂ ਹੋਇਆ ਸ਼ਹੀਦੀ ਪ੍ਰਾਪਤ ਕੀਤੀ |
ਸ: ਬਘੇਲ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ 40 ਹਜ਼ਾਰ ਸਿੱਖ ਫੌਜਾਂ ਨੂੰ ਲੈ ਕੇ ਦਰਿਆ ਯਮੁਨਾ ਦੇ ਬਰਾੜੀ ਘਾਟ ਨੂੰ ਪਾਰ ਕਰ ਕੇ ਦਿੱਲੀ ਵਿੱਚ ਦਾਖਲ ਹੋਏ। ਦੂਜੇ ਪਾਸਿਓਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲੇ ਪਾਸਿਓਂ ਦਿੱਲੀ ਪੁੱਜਾ। ਉਸ ਸਮੇਂ ਦਿੱਲੀ ਤਖਤ ਉੱਤੇ ਸ਼ਾਹ ਆਲਮ-2 ਬਿਰਾਜਮਾਨ ਸੀ। ਸਿੱਖ ਹਮਲੇ ਦੀ ਖਬਰ ਸੁਣ ਕੇ ਦਰਬਾਰੀ ਅਤੇ ਸ਼ਾਹ ਆਲਮ ਟਾਕਰਾ ਕਰਨ ਦੀ ਥਾਂ ਕਿਲ੍ਹੇ ਦੇ ਅੰਦਰਲੇ ਭਾਗਾਂ ਵਿਚ ਲੁਕ ਗਏ। ਸਮੁੱਚੇ ਸ਼ਹਿਰ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨੇ ਪ੍ਰਸਿੱਧ ਜਰਨੈਲਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਦੁਨੀਆ ਦੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਕਾਲ ਚਲਾਣਾ ਕਰ ਗਏ | ਉਨਾ ਨੇ ਅਖੰਡ ਕੀਰਤਨੀ ਜਥੇ ਦੀ ਸ਼ੁਰੂਆਤ ਕੀਤੀ ਸੀ | ਅਜਾਦੀ ਸੰਘਰਸ਼ ਦੌਰਾਨ ਆਪ ਜੀ ਲੰਬਾ ਸਮਾ ਦੇਸ਼ ਦੀਆ ਵੱਖ-ਵੱਖ ਜੇਲਾ ਵਿੱਚ ਬੰਦ ਰਹੇ ਪਰ ਹਰ ਸਮੇਂ ਨਾਮ ਨਾਲ ਜੁੜੇ ਰਹਿੰਦੇ | ਲਹੋਰ ਦੀ ਸੈਂਟਰਲ ਜੇਲ ਵਿੱਚ ਭਗਤ ਸਿੰਘ ਨੇ ਆਪ ਜੀ ਤੋਂ ਪ੍ਰਭਾਵਿਤ ਹੋ ਕੇ ਕੇਸ ਰੱਖੇ ਸਨ |
ਫਗਵਾੜਾ ਦਾ ਪਲੀਸ ਇੰਸਪੈਕਟਰ ਪ੍ਰਗਟ ਸਿੰਘ ਬੜਾ ਜ਼ਾਲਮ ਆਦਮੀਂ ਸੀ । ਜਿਸ ਨੇ ਕਈ ਸਿੰਘਾਂ ਨੂੰ ਸ਼ਹੀਦ ਕੀਤਾ ਸੀ । ਜਿਸ ਨੂੰ ਸੋਧਣ ਲਈ ਭਾਈ ਜਗਜੀਤ ਸਿੰਘ ਗਿੱਲ ਅਤੇ ਭਾਈ ਕੁਲਵਿੰਦਰ ਸਿੰਘ ਪੋਲਾ ਦੋਵੇਂ ਕਮਰਕੱਸੇ ਕਰ ਕੇ ਤੁਰ ਪਏ । ਪਰ ਰਸਤੇ ਵਿੱਚ ਹੀਰੋ ਹਾਂਡਾ ਖਰਾਬ ਹੋ ਗਿਆ ਤਾਂ ਦੋਹਾਂ ਨੇ ਸਕੀਮ ਬਣਾਈ ਕਿ ਕੋਈ ਹੋਰ ਸਕੂਟਰ ਜਾਂ ਮੋਟਰ ਸਾਈਕਲ ਖੋਹ ਲੈਂਦੇ ਹਾਂ ਅਤੇ ਅਗਲੀ ਸਵੇਰ ਪ੍ਰਗਟ ਸਿੰਘ ਸੋਧ ਦਿਆਂਗੇ , 18 ਮਾਰਚ 1989 ਦੀ ਸ਼ਾਮ ਦਾ ਵਕਤ ਸੀ ਕਿ ਦੂਰੋ ਇੱਕ ਸਕੂਟਰ ਆਉਦਾ ਦਿਸਿਆ ਤਾਂ ਉਸ ਨੂੰ ਗਿੱਲ ਨੇ ਰੁਕਣ ਦਾ ਇਸ਼ਾਰਾ ਕਰ ਦਿੱਤਾ । ਜਿਵੇਂ ਹੀ ਸਕੂਟਰ ਰੁਕਿਆ ਤਾਂ ਗਿੱਲ ਨੇ ਉਸ ਨੂੰ ਸਾਰੀ ਗੱਲ ਦੱਸੀ ਕਿ ਸਾਨੂੰ ਕਿਸੇ ਪੰਥਕ ਕੰਮ ਲਈ ਸਕੂਟਰ ਦੀ ਲੋੜ ਹੈ ਤੈਨੂੰ ਇੱਕ ਦੋ ਦਿਨਾਂ ਤੱਕ ਤੈਨੂੰ ਮਿਲ ਜਾਵੇਗਾ ਪਰ ਉਹ ਸਕੂਟਰ ਛੱਡ ਨਹੀਂ ਸੀ ਰਿਹਾ ਅਤੇ ਉਸ ਨੇ ਭਾਈ ਗਿੱਲ ਨੂੰ ਜੱਫਾ ਮਾਰ ਲਿਆ । ਭਾਈ ਪੋਲੇ ਨੇ ਉਸ ਦੇ ਸਿਰ ਵਿੱਚ 455 ਬੋਰ ਦੇ ਰਿਵਾਲਵਰ ਦੇ ਦੋ ਬੱਟ ਮਾਰ ਦਿੱਤੇ ਅਤੇ ਆਖਿਆ ਕਿ ਇਹਨੂੰ ਛੱਡ ਦੇ ਨਹੀਂ ਤੇ ਮੈਂ ਤੈਨੂੰ ਗੋਲੀ ਮਾਰਨ ਲੱਗਾ, ਜਦੋਂ ਗਿੱਲ ਨੇ ਇਹ ਸੁਣਿਆ ਤਾਂ ਉਹ ਇੱਕ ਦਲ ਉੱਚੀ ਅਵਾਜ਼ ਵਿੱਚ ਬੋਲਿਆ ਕਿ ਇਹ ਨਜ਼ਾਇਜ਼ ਹੀ ਮਾਰਿਆ ਜਾਣਾ , ਗੋਲੀ ਨਾ ਮਾਰੀ , ਭਾਈ ਗਿੱਲ ਭਾਈ ਪੋਲੇ ਨੂੰ ਰੋਕਣ ਲਈ ਪਾਸਾ ਪਰਤਿਆ ਪਰ ਉਸੇ ਵੇਲੇ ਹੀ ਭਾਈ ਪੋਲੇ ਨੇ ਪਿਸਤੌਲ ਦੇ ਦੋ ਫਾਇਰ ਕਰ ਦਿੱਤੇ ਸਨ , ਪਰ ਇਹਨਾਂ ਦੀ ਮਾਰ ਹੇਠ ਭਾਈ ਜਗਜੀਤ ਸਿੰਘ ਗਿੱਲ ਆ ਚੁੱਕਾ । ਇੱਕ ਗੋਲੀ ਸਕੂਟਰ ਵਾਲੇ ਨੂੰ ਅਤੇ ਦੂਜੇ ਭਾਈ ਗਿੱਲ ਦੇ ਵੱਜ ਗਈ ਜੋ ਕਿ ਉਸ ਦੇ ਐਨ ਦਿਲ ਦੇ ਨਜ਼ਦੀਕ ਜਾ ਵੱਜੀ । ਤੀਰ ਕਮਾਨ ਚੋਂ ਨਿੱਕਲ ਚੁੱਕਾ ਸੀ ਜੋ ਕਿ ਕਿਸੇ ਵੀ ਸੂਰਤ ਵਿੱਚ ਵਾਪਸ ਨਹੀਂ ਸੀ ਆ ਸਕਦਾ । ਇੱਕ ਬਹੁਤ ਹੀ ਕੌਮ ਪ੍ਰਸਤ ਯੋਧਾ ਸਾਥੋਂ ਸਦਾ ਲਈ ਵਿਛੜ ਗਿਆ ।