ਭਾਈ ਜਸਵੀਰ ਸਿੰਘ ਲਾਲੀ ਜਿਸ ਦਾ ਜਨਮ ਮਾਤਾ ਸੁਰਜੀਤ ਕੌਰ ਪਿਤਾ ਸ੍ਰ. ਗੁਰਮੇਲ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਧਰਮ ਯੱਧ ਮੋਰਚੇ ਸਮੇ ਭਾਈ ਜਸਵੀਰ ਸਿੰਘ ਦੀ ਉਮਰ ਸਿਰਫ ਗਿਆਰਾ ਸਾਲ ਦੀ ਸੀ ਤੇ ਇਸ ਨੇ ਆਪਣੇ ਚਾਚਾ ਜੀ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨਾਲ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ । ਬਾਅਦ ਵਿੱਚ ਸਿੱਖ ਸੰਘਰਸ਼ ਵਿੱਚ ਛੋਟੀ ਉਮਰੇ ਹੀ ਅਜਿਹੇ ਕਾਰਨਾਮੇ ਕੀਤੇ ਕਿ ਜਿਸਦੀ ਮਿਸਾਲ ਉਹ ਆਪ ਹੀ ਸਨ ।
17 ਅਕਤੂਬਰ 1987 ਨੂੰ ਪਿੰਡ ਬੀਬੀ ਪੰਡੋਰੀ ਵਿੱਚ CRPF ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ । ਜਦੋ ਇਲਾਕਾ ਨਿਵਾਸੀਆਂ ਨੇ ਅਖਬਾਰ ਦੀ ਖਬਰ ਪੜੀ ਕਿ ਇੱਕ ਖਤਰਨਾਕ ਅੱਤਵਾਦੀ ਭਾਈ ਜਸਵੀਰ ਸਿੰਘ ਲਾਲੀ ਜਿਸ ਦੇ ਸਿਰ ਦਾ ਇਨਾਮ ਇੱਕ ਲੱਖ ਰੁਪਏ ਰੱਖਿਆਂ ਹੋਇਆਂ ਸੀ ਤੇ ਇਹ ਸੌ ਤੋਂ ਵੱਧ ਕਤਲ ਦੇ ਕੇਸਾਂ ਵਿੱਚ ਲੋੜੀਦਾ ਸੀ, ਆਪਣੇ ਸਾਥੀ ਬਲਵਿੰਦਰ ਸਿੰਘ ਭਿੰਦਾ ਸਮੇਤ ਪੁਲਿਸ ਮੁਕਾਬਲੇ ਵਿੱਚ ਮਾਰਿਆਂ ਗਿਆਂ ਤਾਂ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਇਲਾਕਾ ਨਿਵਾਸੀਆਂ ਨੇ ਦੀਵਾਲੀ ਤੱਕ ਨਾ ਮਨਾਈ । ਸ਼ਹੀਦ ਭਾਈ ਜਸਵੀਰ ਸਿੰਘ ਲਾਲੀ ਛੋਟੀ ਜਿਹੀ 17 ਸਾਲ ਦੀ ਉਮਰ ਵਿੱਚ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾ ਗਿਆ।
ਸਰਦਾਰ ਜੱਸਾ ਸਿੰਘ ਜੀ ਦੀ ਪ੍ਰਵਰਿਸ਼ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਕੀਤੀ ।
29 ਮਾਰਚ 1748 ਦੇ ਦਿਨ ਸਮੁੱਚੀ ਕੌਮ ਦੀਆਂ 11 ਮਿਸਲਾਂ ਬਣਾਈਆਂ ਗਈਆਂ। ਸ. ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਅਤੇ ਨਾਲ ਹੀ ਸਾਰੀਆਂ ਮਿਸਲਾਂ ਦੇ ਨੇਤਾ ਬਣੇ।
ਕਾਹਨੂਵਾਲ ਦੇ ਛੰਭ ਵਿੱਚ ਵਾਪਰੇ ਛੋਟੇ ਘੱਲੂਘਾਰੇ ਵਿੱਚ ਆਪ ਜੀ ਨੇ ਬਹਾਦਰੀ ਦੇ ਜੌਹਰ ਦਿਖਾਏ ।
ਸ: ਕਪੂਰ ਸਿੰਘ ਦੇ 1760 ਵਿਚ ਅਕਾਲ ਚਲਾਣੇ ਤੋਂ ਪਿੱਛੋਂ ਖਾਲਸਾ ਪੰਥ ਦੀ ਜਥੇਦਾਰੀ ਦੀ ਪੱਗ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਬੰਨ੍ਹਾਈ ਗਈ ।
1761 ਈਸਵੀ ਵਿਚ ਅਬਦਾਲੀ ਨੇ ਪਾਣੀਪਤ ਵਿਖੇ ਮਰਹੱਟਿਆਂ ਨੂੰ ਹਰਾਇਆ। ਅਬਦਾਲੀ ਮਰਹੱਟਿਆਂ ਦਾ ਸਾਰਾ ਮਾਲ-ਧਨ ਅਤੇ 2200 ਔਰਤਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲਿਜਾ ਰਿਹਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਜੀ ਨੇ ਦਲ ਖਾਲਸਾ ਦੀ ਅਗਵਾਈ ਕਰਕੇ ਇਹਨਾਂ ਬੰਦੀ ਔਰਤਾਂ ਨੂੰ ਅਜ਼ਾਦ ਕਰਵਾਇਆ ਅਤੇ ਘਰੋ ਘਰੀਂ ਪਹੁੰਚਾਇਆ।
1761 ਈਸਵੀ ਵਿਚ ਦਲ ਖਾਲਸਾ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਹ ਦਲ ਖਾਲਸਾ ਦੀ ਪਹਿਲੀ ਇਤਿਹਾਸਕ ਜਿੱਤ ਸੀ। ਕੌਮ ਨੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦੇ ਖਿਤਾਬ ਨਾਲ ਨਿਵਾਜਿਆ।
ਮਲੇਰਕੋਟਲਾ ਨੇੜੇ ਕੁੱਪ ਅਸਥਾਨ ਕੋਲ ਵੱਡੇ ਘੱਲੂਘਾਰੇ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਅਨੇਕਾਂ ਡੂੰਘੇ ਫਟ ਲੱਗੇ।
1777 ਈਸਵੀ ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲੇ ਉੱਪਰ ਹਮਲਾ ਕਰਨ ਉਪਰੰਤ ਕਬਜ਼ਾ ਕਰ ਲਿਆ ਅਤੇ ਆਪਣੀ ਰਾਜਧਾਨੀ ਬਣਾਇਆ।
ਸ: ਜੱਸਾ ਸਿੰਘ ਜਿਥੇ ਇਕ ਮਹਾਨ ਯੋਧਾ ਸੀ, ਉਥੇ ਗੁਰਬਾਣੀ ਦਾ ਰਸੀਆ ਵੀ ਸੀ। ਆਪ ਜੀ ਨੇ 40 ਸਾਲ ਕੌਮ ਦੀ ਨਿੱਜ ਤੋਂ ਉੱਪਰ ਹੋ ਕੇ ਸੇਵਾ ਕੀਤੀ ਅਤੇ ਬਿਖੜੇ ਸਮੇਂ ਵਿਚ ਕੌਮ ਦੀ ਅਗਵਾਈ ਕੀਤੀ।