Nanakshahi Calendar

Nov
2
Wed
19 ਕੱਤਕ
Nov 2 all-day
ਜਨਮ ਮਹਾਰਾਜਾ ਰਣਜੀਤ ਸਿੰਘ
Nov 2 all-day

ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ, 1780 ਈ: ਵਿਚ ਗੁਜਰਾਂਵਾਲਾ ਵਿਖੇ ਸੁਕਰਚੱਕੀਆ ਮਿਸਲ ਦੇ ਸਰਦਾਰ ਸ. ਮਹਾਂ ਸਿੰਘ ਦੇ ਘਰ ਹੋਇਆ। ਇਨ੍ਹਾਂ ਦੀ ਮਾਤਾ ਰਾਜ ਕੌਰ ਨੇ ਇਨ੍ਹਾਂ ਦਾ ਨਾਮ ਬੁੱਧ ਸਿੰਘ ਰੱਖਿਆ। ਇਨ੍ਹਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਨੂੰ ਇਨ੍ਹਾਂ ਦੇ ਜਨਮ ਦੀ ਸੂਚਨਾ ਉਸ ਸਮੇਂ ਮਿਲੀ ਜਦੋਂ ਉਹ ਜਿਹਲਮ ਦਰਿਆ ਦੇ ਆਸ – ਪਾਸ ਕਾਬਜ਼ ਚੱਠਿਆਂ ਦੇ ਖ਼ਿਲਾਫ਼ ਮੁਹਿੰਮ ਵਿੱਚੋਂ ਜੇਤੂ ਹੋ ਕੇ ਘਰ ਪਰਤ ਰਹੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਪੁੱਤ ਦਾ ਨਾਮ ਬੁੱਧ ਸਿੰਘ ਦੀ ਬਜਾਇ ਰਣਜੀਤ ਸਿੰਘ ਰੱਖਿਆ।

Nov
3
Thu
20 ਕੱਤਕ
Nov 3 all-day
ਸ਼ਹੀਦੀ ਭਾਈ ਹਰਪਾਲ ਸਿੰਘ ਜੀ ਵੜਿੰਗ ਮੋਹਨਪੁਰ
Nov 3 all-day

ਭਾਈ ਹਰਪਾਲ ਸਿੰਘ ਉਰਫ਼ ਭਾਈ ਫ਼ੌਜਾ ਸਿੰਘ ਦਾ ਜਨਮ ਸੰਨ 1965 ਵਿੱਚ ਮਾਤਾ ਮਹਿੰਦਰ ਕੌਰ ਦੀ ਕੁੱਖੋ,ਸ.ਲਛਮਣ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਵੜਿੰਗ ਮੋਹਨਪੁਰ ,ਨੇਡ਼ੇ ਸਰਹਾਲੀ-ਚੋਹਲਾ ਸਾਹਿਬ ਵਿੱਚ ਹੋਇਆ |
ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਦਿਆ ਭਾਈ ਸਾਹਿਬ ਨੇ 1984 ਦੇ ਅਰੰਭ ਵਿੱਚ 18-19 ਸਾਲ ਦੀ ਉਮਰ ਵਿੱਚ ਧਰਮ ਮੋਰਚੇ ਵਿੱਚ ਗ੍ਰਿਫ਼ਤਾਰੀ ਦਿੱਤੀ। ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਸਮੇਂ ਆਪ ਬਾਬਾ ਤਾਰਾ ਸਿੰਘ ਜੀ ਅਧੀਨ ਇੱਕ ਡੇਰੇ ਸਰਹਾਲ਼ੀ ਵਿਖੇ ਸਨ। ਇਸ ਤੋਂ ਬਾਅਦ ਡੇਰਾ ਕਰਮੂਵਾਲ਼ਾ ਜੋ ਕਿ ਮੰਡ ਦੇ ਨੇਡ਼ੇ ਸੀ,ਵਿਖੇ ਸੇਵਾ ਨਿਭਾਉਣ ਦੇ ਦੌਰਾਨ ਹੀ ਆਪ ਦੇ ਜੂਝਾਰੂ ਸਿੰਘਾਂ ਖ਼ਾਸ ਤੌਰ ‘ਤੇ ਭਾਈ ਅਵਤਾਰ ਸਿੰਘ ਬ੍ਰਹਮਾ ਨਾਲ਼ ਕਾਫ਼ੀ ਪਿਆਰ ਬਣ ਗਿਆ। ਲੰਘਦੇ ਜੁਝਾਰੂ ਸਿੰਘ ਇਸ ਡੇਰੇ ‘ਚੋਂ ਹੋ ਕੇ ਜਾਂਦੇ ਅਤੇ ਭਾਈ ਹਰਪਾਲ ਸਿੰਘ ਉਹਨਾਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ਼ ਪ੍ਰਸ਼ਾਦਾ ਪਾਣੀ ਛਕਾਉਂਦੇ। ਪੁਲਿਸ ਭਾਈ ਸਾਹਿਬ ਦੇ ਪਿੱਛੇ ਪੈ ਗਈ ਅਤੇ ਕਈ ਵਾਰ ਗ੍ਰਿਫਤਾਰ ਵੀ ਕੀਤਾ । ਇਸ ਦੌਰਾਨ ਆਪ 1986-1989 ਤੱਕ ਨਾਭਾ ਜੇਲ ਵਿੱਚ ਕੈਦ ਰਹੇ ।
ਇੱਕ ਦਿਨ ਭਾਈ ਸਾਹਿਬ ਅੰਮ੍ਰਿਤਸਰ ਸ਼ਹਿਰ ਵਿੱਚ ਜਾ ਰਹੇ ਸਨ ਕਿ ਪੁਲੀਸ ਪਾਰਟੀ ਆਪ ਦੇ ਪਿੱਛੇ ਲੱਗ ਗਈ। ਆਪ ਖ਼ਾਲੀ ਹੱਥ ਸਨ,ਇਸ ਲਈ ਪੁਲੀਸ ਨੂੰ ਝਕਾਨੀ ਦੇ ਕੇ ਇੱਕ ਕੋਠੀ ਵਿੱਚ ਜਾ ਵੜੇ। ਪੁਲੀਸ ਨੇ ਕੋਠੀ ਨੂੰ ਘੇਰਾ ਪਾ ਕੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ। ਆਪ ਉੱਪਰ ਅੰਨ੍ਹਾਂ ਤਸ਼ੱਦਦ ਕੀਤਾ। ਅਖੀਰ 3 ਨਵੰਬਰ 1990 ਦੀ ਰਾਤ ਨੂੰ ਸੁਲਤਾਨਵਿੰਡ ਨਹਿਰ ਤੇ ਇੱਕ ਮੁਕਾਬਲੇ ਚੋ ਮਾਰੇ ਜਾਣ ਦੀ ਖ਼ਬਰ ਦੇ ਕੇ ਪੁਲੀਸ ਨੇ ਆਪ ਦੀ ਸ਼ਹਾਦਤ ਦਾ ਐਲਾਨ ਕੀਤਾ।

ਸ਼ਹੀਦੀ ਭਾਈ ਮਹਿੰਦਰਪਾਲ ਸਿੰਘ “ਪਾਲੀ” ਲਕਸੀਹਾਂ
Nov 3 all-day

ਭਾਈ ਮਹਿੰਦਰਪਾਲ ਸਿੰਘ “ਪਾਲੀ” ਦਾ ਜਨਮ 26 ਜਨਵਰੀ 1964 ਨੂੰ ਨਾਨਕੇ ਪਿੰਡ ਪੈਂਸਰਾ ( ਹੁਸ਼ਿਆਰਪੁਰ ) ਵਿਖੇ ਮਾਤਾ ਮਹਿੰਦਰ ਕੌਰ ਜੀ ਕੁਖੋਂ ਹੋਇਆ | ਆਪ ਜੀ ਦੇ ਪਿਤਾ ਸ.ਅਜੀਤ ਸਿੰਘ ਜੀ ‘ਤੇ ਆਪ ਜੀ ਦਾ ਪਿੰਡ ਲਕਸ਼ੀਹਾਂ ਜੋ ਬਲਾਕ ਮਾਹਿਲਪੁਰ (ਹੁਸ਼ਿਆਰਪੁਰ) ਵਿਚ ਪੈਂਦਾ ਹੈ | ਆਪ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਧਾਰਨੀ ਸਨ |ਆਪ ਧਾਰਮਿਕ ਪੱਖੋਂ ਇੰਨੇ ਪਰਪੱਕ ਸਨ ਆਪਣਾ ਦੋਵੇਂ ਵਖਤ ਕਿਤੇ ਵੀ ਹੋਣ ਨਿਤਨੇਮ ਜਰੂਰ ਕਰਦੇ | ਗੁਰਸਿੱਖੀ ਪ੍ਰਤੀ ਪਿਆਰ ਉਹਨਾਂ ਦੇ ਰੋਮ-ਰੋਮ ਵਿਚ ਭਰਿਆ ਹੋਇਆ ਸੀ |
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ‘ਚ ਪੜਾਈ ਦੌਰਾਨ ਭਾਈ ਸਾਹਿਬ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਇਕਾਈ ਦੇ ਕਾਲਜ ਦੇ ਪਰਧਾਨ ਬਣੇ ‘ਤੇ ਸਰਗਰਮੀ ਨਾਲ ਜਥੇਬੰਦੀ ਦੀ ਸੇਵਾ ‘ਚ ਡਟ ਗਏ |ਭਾਈ ਸਾਹਿਬ ਦੀਆਂ ਚੱਲਦੀਆਂ ਸਰਗਰਮੀਆਂ ਨੂੰ ਵੇਖਦੇ ਹੋਏ ਪੁਲਿਸ ਨੇ ਬਹੁਤ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਗ੍ਰਿਫਤਾਰ ਕਰਕੇ ਅੰਨ੍ਹਾਂ ਤਸ਼ੱਦਦ ਕੀਤਾ ।
ਧਰਮ- ਯੁੱਧ ਮੋਰਚੇ ‘ਚ ਵੱਡੇ-ਵੱਡੇ ਐਕਸ਼ਨ ਕਰਦਿਆਂ ਪੰਥ ਦੀ ਬਖਸ਼ੀ ਸੇਵਾ ਨਿਭਾਉਂਦੇ ਹੋਏ ਅੰਤ ਮਿਤੀ 2 ਨਵੰਬਰ 1987 ਨੂੰ ਆਪਣੇ ਸਾਥੀਆਂ ਸਤਵੀਰ ਸਿੰਘ ਉਰਫ ਸ਼ਿੰਦਾ ਈਸਰੋਵਾਲ ਆਦਮਪੁਰ(ਜਲੰਧਰ),ਚਰਨਜੀਤ ਸਿੰਘ ਜੀਤਾ ਹੇੜੀਆਂ( ਹੁਸ਼ਿਆਰਪੁਰ )’ਤੇ ਪਰਮਜੀਤ ਸਿੰਘ ਪੰਮਾ ਭੀਲੋਵਾਲ (ਹੁਸ਼ਿਆਰਪੁਰ ) ਸਮੇਤ ਪਿੰਡ ਬਡਲਾ ਥਾਣਾ ਸਦਰ ਹੁਸ਼ਿਆਰਪੁਰ ਤੋਂ ਕਿਸੇ ਮੁਖਬਰ ਨੇ ਮੁਖਬਰੀ ਕਰਕੇ ਸੁੱਤੇ ਪਇਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਵਾ ਦਿੱਤਾ | ਗ੍ਰਿਫਤਾਰੀ ਉਪਰੰਤ ਪੁਲਿਸ ਵਲੋਂ ਆਪ ‘ਤੇ ਆਪ ਦੇ ਸਾਥੀ ਸਿੰਘਾਂ ‘ਤੇ ਅੰਨਾ ਤਸ਼ੱਦਦ ਕੀਤਾ ਗਿਆ, ਜਿਸਦਾ ਪ੍ਰਮਾਣ ਪੋਸਟ ਮਾਰਟਮ ਵੇਲੇ ਭਾਈ ਸਾਹਿਬ ਦੇ ਸਰੀਰ ‘ਤੇ ਸਾਫ਼ ਦਿਸ ਰਿਹਾ ਸੀ | ਅੰਨਾ ਤਸ਼ੱਦਦ ਕਰਨ ਉਪਰੰਤ ਐਸ.ਐਸ.ਪੀ ਸੁਰੇਸ਼ ਅਰੋੜਾ,ਏ.ਐਸ.ਪੀ ਗੜ੍ਹਸ਼ੰਕਰ ਅਤੇ ਅਵਤਾਰ ਸਿੰਘ ਐਸ.ਐਚ.ਓ ਥਾਣਾ ਮਾਹਿਲਪੁਰ ਦੀ ਮੌਜੂਦਗੀ ਵਿੱਚ ਬਾਬੇ ਦੇ ਬਾਗ ਬਾੜੀਆਂ ਕਲਾਂ (ਹੁਸ਼ਿਆਰਪੁਰ ) ਅੰਬ ਤੇ ਜਾਮਣ ਦੇ ਦਰੱਖਤਾਂ ਵਿਚਕਾਰ ਰੱਸੇ ਨਾਲ ਬੰਨ ਕੇ ਆਪ ਜੀ ਨੂੰ ‘ਤੇ ਇੱਕ ਆਪ ਦੇ ਸਾਥੀ ਸਿੰਘ ਸਤਵੀਰ ਸਿੰਘ ਉਰਫ ਸ਼ਿੰਦਾ ਈਸਰੋਵਾਲ (ਆਦਮਪੁਰ) ਨੂੰ ਝੂਠਾ ਮੁਕਾਬਲਾ ਬਣਾਉਂਦੇ ਹੋਏ ਤਕਰੀਬਨ ਤੜਕਸਾਰ ਮਿਤੀ 3 / 1 1 / 1987 ਨੂੰ 3 ਵੱਜ ਕੇ 45 ਮਿੰਟ ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ‘ਤੇ ਦੂਸਰੇ ਦੋਵੇਂ ਸਿੰਘਾਂ ਨੂੰ ਗੜ੍ਹਸ਼ੰਕਰ ਥਾਣੇ ਦੇ ਏਰੀਏ ‘ਚ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ |

Nov
4
Fri
21 ਕੱਤਕ
Nov 4 all-day
Nov
5
Sat
22 ਕੱਤਕ
Nov 5 all-day
ਮਹਾਰਾਜਾ ਖੜਕ ਸਿੰਘ ਦਾ ਦਿਹਾਂਤ
Nov 5 all-day

ਮਹਾਰਾਜਾ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਸਪੁੱਤਰ ਸੀ, ਜੋ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਗੱਦੀ ਤੇ ਬੈਠਾ ।
9 ਅਕਤੂਬਰ 1939 ਨੂੰ ਡੋਗਰਿਆ ਨੇ ਮਹਾਰਾਜਾ ਖੜਕ ਸਿੰਘ ਦੇ ਸਾਮ੍ਹਣੇ ਉਸਦੇ ਖਾਸ ਮਿੱਤਰ ਅਤੇ ਸਲਾਹਕਾਰ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਅਤੇ ਮਹਾਰਾਜੇ ਨੂੰ ਕੈਦ ਕਰ ਦਿੱਤਾ । ਉਨ੍ਹਾ ਬੜੀ ਸਾਜਿਸ਼ ਅਧੀਨ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਵੀ ਆਪਣੇ ਪਿਤਾ ਦੇ ਵਿਰੁੱਧ ਕਰ ਦਿੱਤਾ । ਉਧਰ ਡੋਗਰਾ ਧਿਆਨ ਸਿੰਘ ਮਹਾਰਾਜਾ ਖੜਕ ਸਿੰਘ ਨੂੰ ਕੈਦ ਦੌਰਾਨ ਖਾਣੇ ਵਿੱਚ ਥੋੜਾ-ਥੋੜਾ ਜਹਿਰ ਮਿਲਾ ਕੇ ਦੇਣ ਲੱਗ ਪਿਆ, ਜਿਸ ਨਾਲ ਮਹਾਰਾਜੇ ਦੀ 5 ਨਵੰਬਰ 1740 ਨੂੰ ਮੌਤ ਹੋ ਗਈ ।

Nov
6
Sun
23 ਕੱਤਕ
Nov 6 all-day
ਜੋਤੀ-ਜੋਤਿ ਦਿਹਾੜਾ ਭਗਤ ਬੇਣੀ ਜੀ
Nov 6 all-day

ਭਗਤ ਬੇਣੀ ਜੀ ਦਾ ਜਨਮ ਨਗਰ ਗਗਨੰਤਰਿ, ਗਯਾ, ਬਿਹਾਰ ਵਿੱਚ ਪਿਤਾ ਸ਼੍ਰੀ ਨਿਰਮਾਇਲ ਜੀ ਅਤੇ ਮਾਤਾ ਆਤਮ ਦੇਵੀ ਜੀ ਦੇ ਘਰ ਹੋਇਆ । ਆਪ ਜੀ ਕਰਮ-ਕਾਂਡ ਦੇ ਸਖਤ ਵਿਰੋਧੀ ਸਨ ਅਤੇ ਲੁਕ ਲੁਕ ਕੇ ਭਗਤੀ ਕਰਿਆਂ ਕਰਦੇ ਸਨ ਜਦਕਿ ਘਰਦਿਆਂ ਤੇ ਬਾਹਰਦਿਆਂ ਨੂੰ ਕਹਿੰਦੇ ਕਿ ਮੈਂ ਰਾਜ ਦਰਬਾਰ ਵਿੱਚ ਨੌਕਰ ਹਾਂ। ਆਪ ਦੀ ਗੁਪਤ ਭਗਤੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ : . ਗੁਰਮੁਖਿ ਬੇਣੀ ਭਗਤਿ ਕਰਿ ਜਾਇ ਇਕਾਂਤ ਬਹੈ ਲਿਵ ਲਾਵੈ।
ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਲਖੁ ਲਖਾਵੈ।
ਘਰਿ ਆਇਆ ਜਾ ਪੁਛੀਐ ਰਾਜੁ ਦੁਆਰਿ ਗਇਆ ਆਲਾਵੈ।
ਭਗਤ ਜੀ ਦੇ ਤਿੰਨ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹਨ । ਪਹਿਲਾ ਸ਼ਬਦ ਸ੍ਰੀ ਰਾਗ ਵਿੱਚ ਅੰਗ 93 ਤੇ, ਦੂਜਾ ਰਾਮਕਲੀ ਰਾਗ ਵਿੱਚ ਅੰਗ 974 ਤੇ ਅਤੇ ਤੀਜਾ ਸ਼ਬਦ ਰਾਗ ਪ੍ਰਭਾਤੀ ਵਿੱਚ ਅੰਗ 1351 ਤੇ ਦਰਜ਼ ਹੈ ।