Nanakshahi Calendar

Nov
9
Fri
26 ਕੱਤਕ
Nov 9 all-day
Nov
10
Sat
27 ਕੱਤਕ
Nov 10 all-day
Nov
11
Sun
28 ਕੱਤਕ
Nov 11 all-day
ਜਨਮ ਭਗਤ ਨਾਮਦੇਵ ਜੀ
Nov 11 all-day

ਭਗਤ ਨਾਮਦੇਵ ਜੀ ਦਾ ਜਨਮ 1270 ਈਸਵੀ ਨੂੰ ਮਹਾਂਰਾਸ਼ਟਰ ਦੇ ਪਿੰਡ ਨਰਸੀ ਬ੍ਰਾਹਮਣੀ, ਜ਼ਿਲ੍ਹਾ ਹਿੰਗੋਲੀ, ਮਹਾਰਾਸ਼ਟਰ ਜੋ ਕਿ ਹਜੂਰ ਸਾਹਿਬ ਦੇ ਨਜ਼ਦੀਕ ਹੈ, ਵਿਖੇ ਹੋਇਆ । ਆਪ ਜੀ ਦੇ ਪਿਤਾ ਦਾਮਸ਼ੇਟ ਅਤੇ ਮਾਤਾ ਗੋਣਾ ਬਾਈ ਸੀ । ਉਸ ਸਮੇਂ ਊਚ – ਨੀਚ ਦੀ ਭਿੱਟਤਾ ਨੇ ਨੀਚ ਜਾਤੀਆਂ ਨਾਲ ਪਸ਼ੂਆਂ ਵਾਲਾ ਵਰਤਾਵਾ ਕਰਨਾ ਤੇ ਇੱਥੋਂ ਤੱਕ ਕਿ ਧਾਰਮਿਕ ਮੰਦਰਾਂ ਵਿੱਚ ਵੀ ਜਾਣ ਦੀ ਇਜ਼ਾਜਤ ਨਹੀਂ ਸੀ ਅਤੇ ਨਾਹੀ ਪ੍ਰਭੂ ਭਗਤੀ ਕਰਨ ਦੀ ਆਗਿਆ ਸੀ । ਇਨ੍ਹਾਂ ਬੇਇਨਸਾਫੀਆਂ ਅਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਭਗਤ ਨਾਮਦੇਵ ਜੀ ਨੇ ਬੁਲੰਦ ਅਵਾਜ਼ ਉਠਾਈ । ਉਹ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਘੁਮਾਣ ਵਿਚ ਵੀਹ ਸਾਲ ਰਹੇ । ਭਗਤ ਨਾਮਦੇਵ ਜੀ ਦੀ ਬਾਣੀ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 18 ਰਾਗਾਂ ਵਿਚ ਦਰਜ ਹਨ ।

Nov
12
Mon
29 ਕੱਤਕ
Nov 12 all-day
Nov
13
Tue
30 ਕੱਤਕ
Nov 13 all-day
ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ
Nov 13 all-day

ਮੁਗਲ ਗਵਰਨਰ ਜਹਾਨ ਖਾ ਨੇ ਹਰਿਮੰਦਰ ਸਾਹਿਬ ਤੇ ਕਬਜਾ ਕਰ ਲਿਆ ਸੀ । ਬਾਬਾ ਜੀ ਨੇ ਹਰਿਮੰਦਰ ਸਾਹਿਬ ਨੂੰ ਅਜਾਦ ਕਰਵਾਉਣ ਦਾ ਪ੍ਰਣ ਲਿਆ ਸੀ ਤੇ ਅਮ੍ਰਿਤਸਰ ਤੋ 6 ਮੀਲ ਪਿਛੇ ਮੁਗਲ ਫੋਜਾ ਨਾਲ ਲੜਦੇ ਹੋਏ ਉਨਾ ਦਾ ਸੀਸ ਧੜ ਤੋ ਵੱਖ ਹੋ ਗਿਆ ਤਾ ਬਾਬਾ ਜੀ ਨੇ ਨੇ ਸੱਜੇ ਹੱਥ ਵਿਚ 18 ਸੇਰ ਦਾ ਖੰਡਾ ਤੇ ਖੱਬੇ ਹੱਥ ‘ਤੇ ਸੀਸ ਟਿਕਾ ਕੇ ਮੁਗਲ ਫੋਜਾ ਦਾ ਮੁਕਾਬਲਾ ਕਰਦੇ ਹੋਏ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤੱਕ ਪਹੁੰਚੇ । ਬਾਬਾ ਜੀ ਦੀ ਉਮਰ ਉਸ ਸਮੇ 75 ਸਾਲ ਦੀ ਸੀ ।

Nov
14
Wed
1 ਮੱਘਰ
Nov 14 all-day
1920 ਸ਼੍ਰੋਮਣੀ ਕਮੇਟੀ ਦੀ ਸਥਾਪਨਾ
Nov 14 all-day

ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅੰਗਰੇਜ਼ ਹਕੂਮਤ ਵੇਲੇ 1920 ਵਿੱਚ ਹੋਈ ਸੀ ਅਤੇ ਉਸ ਵੇਲੇ ਇਸ ਸੰਸਥਾ ਦੀ ਸਥਾਪਨਾ ਲਈ ਸਿੱਖ ਕੌਮ ਨੂੰ ਲੰਮੀ ਜੱਦੋ-ਜਹਿਦ ਕਰਨੀ ਪਈ ਸੀ। ਸਿੰਘ ਸੂਰਮਿਆ ਨੇ ਅਨੇਕਾਂ ਕੁਰਬਾਨੀਆ ਕਰਕੇ ਮਹੰਤਾਂ ਤੋਂ ਗੁਰਦੁਆਰੇ ਅਜਾਦ ਕਰਵਾ ਕੇ ਇਸ ਸੰਸਥਾ ਦੇ ਪ੍ਰਬੰਧ ਹੇਠ ਲਿਆਦੇ, ਜਿਸ ਵਿੱਚ ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਦਾ ਮੋਰਚਾ ਆਦਿਕ ਮੁੱਖ ਘਟਨਾਵਾਂ ਸਨ । ਸਿੱਖਾਂ ਦੀ ਇਸ ਸੁਤੰਤਰ ਸੰਸਥਾ ਦੀ ਸਥਾਪਨਾ ਨੂੰ ਉਸ ਵੇਲੇ ਦੇਸ਼ ਲਈ ਆਜ਼ਾਦੀ ਹਾਸਲ ਕਰਨ ਦੇ ਰਾਹ ਵਿੱਚ ਇੱਕ ਮੀਲ ਪੱਥਰ ਮੰਨਿਆ ਗਿਆ ਸੀ। 1925 ਵਿੱਚ ਸਿੱਖ ਗੁਰਦੁਆਰਾ ਐਕਟ ਦੇ ਲਾਗੂ ਹੋਣ ਤੋਂ ਬਾਅਦ ਇਹ ਜਥੇਬੰਦੀ ਇੱਕ ਸੰਵਿਧਾਨਕ ਸਿੱਖ ਸੰਸਥਾ ਬਣ ਗਈ ਸੀ, ਜਿਸ ਦਾ ਮੁੱਖ ਕੰਮ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਸੀ।

ਦੇਸ਼ ਦੀ ਵੰਡ ਸਮੇਂ 1947 ਵਿੱਚ ਵੱਡੀ ਗਿਣਤੀ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ ਸਨ ਪਰ ਨਹਿਰੂ-ਲਿਆਕਤ ਅਲੀ ਦੇ ਸਮਝੌਤੇ ਮੁਤਾਬਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੀ ਰਿਹਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸਿੱਖ ਸ਼ਰਧਾਲੂਆਂ ਦੇ ਚਾਰ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਂਦੇ ਸਨ । 1999 ਵਿੱਚ ਪਾਕਿਸਤਾਨ ਵਿੱਚ ਵੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੱਖਰੀ ਕਮੇਟੀ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਬਣਾਉਣ ਤੋਂ ਬਾਅਦ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲੋਂ ਖੁਸ ਗਿਆ।

Nov
15
Thu
2 ਮੱਘਰ
Nov 15 all-day