ਅਜੋਕੇ ਸਿੱਖ ਸੰਘਰਸ਼ ਵਿੱਚ ਝੂਠੇ ਪੁਲਿਸ ਮੁਕਾਬਲਿਆ ਦੀ ਸ਼ੁਰੂਆਤ ਪੁਲਿਸ ਨੇ ਭਾਈ ਕੁਲਵੰਤ ਸਿੰਘ ਜੀ ਨਗੋਕੇ ਤੋਂ ਕੀਤੀ । ਉਹ ਨਿਹੰਗ ਮਰਿਆਦਾ ਦੇ ਧਾਰਨੀ ਸਨ ਅਤੇ ਖੇਤੀ ਬਾੜੀ ਕਰਦੇ ਸਨ I 27 ਮਈ 1982 ਨੂੰ ਆਪਣੇ ਟਰੈਕਟਰ ਦੀ ਮੁਰੰਮਤ ਕਰਵਾਉਣ ਨੂੰ ਨਗੋਕੇ ਤੋਂ ਖਿਲਚੀਆਂ ਪਿੰਡ ਗਏ ਹੋਏ ਸਨ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਵੱਖ-ਵੱਖ ਥਾਣਿਆ ਵਿੱਚ ਲਿਜਾ ਕੇ ਅੰਨ੍ਹਾਂ ਤਸ਼ੱਸ਼ਦ ਕੀਤਾ । ਪਰ ਭਾਈ ਸਾਹਿਬ ਦੀ ਗ੍ਰਿਫਤਾਰੀ ਤਰਨ ਤਾਰਨ ਪੁਲਿਸ ਨੇ 4 ਜੂਨ 1982 ਦੀ ਦਿਖਾ ਕੇ ਉਸ ਦਿਨ ਅਦਾਲਤ ਚ ਪੇਸ਼ ਕੀਤਾ ।
10 ਜੂਨ 1982 ਨੂੰ ਪੁਲਿਸ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਮੀਡੀਆਂ ਨੂੰ ਦਸਿਆ ਕਿ ਕੁਲਵੰਤ ਸਿੰਘ ਪੁਲਿਸ ਹਿਰਾਸਤ ਚੋ ਫਰਾਰ ਹੋ ਗਿਆ ਹੈ | ਪੁਲਿਸ ਦੀ ਕਹਾਣੀ ਮੁਤਾਬਿਕ 9 ਅਤੇ 10 ਜੂਨ ਦੀ ਰਾਤ ਨੂੰ ਭਾਈ ਸਾਹਿਬ ਜੀ ਦੇ ਪੇਟ ਚ ਦਰਦ ਦੀ ਸ਼ਿਕਾਇਤ ਹੋਣ ਤੇ 2 ਸਿਪਾਹੀਆ ਦੁਆਰਾ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਵਾਪਸੀ ਸਮੇਂ ਉਹ ਸਿਪਾਹੀ ਦੇ ਮੁੱਕਾ ਮਾਰ ਕੇ ਭੱਜ ਗਿਆ । 11 ਜੂਨ 1982 ਨੂੰ ਪੁਲਿਸ ਨੇ ਆਪਣੀ ਘੜ੍ਹੀ ਹੋਈ ਝੂਠੀ ਕਹਾਣੀ ਦੱਸੀ ਕਿ ਕਲ ਰਾਤ ਕੁਲਵੰਤ ਸਿੰਘ ਨਗੋਕੇ ਤਾਰਖਸਰਵਾਲਾ ਨੇੜੇ ਇਕ ਮੁਠਭੇੜ ਚ ਮਾਰਿਆ ਗਿਆ ਜੋ ਕਿ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ | ਪੋਸਟਮਾਰਟਮ ਰਿਪੋਰਟ ਅਨੁਸਾਰ ਭਾਈ ਸਾਹਿਬ ਜੀ ਮੋਤ ਸਰੀਰਕ ਤਸੱਦਦ ਕਰਨ ਹੋਈ ਹੈ ਬਾਅਦ ਚ 10 ਗੋਲੀਆਂ ਦੇ ਨਿਸ਼ਾਨ ਬਣੇ ਹਨ |
ਸੰਤ ਜਰਨੈਲ ਸਿੰਘ ਜੀ ਨੇ ਭਾਈ ਸਾਹਿਬ ਦੇ ਸ਼ਰੀਰ ਦਾ ਆਪਣੇ ਹਥੀਂ ਇਸ਼ਨਾਨ ਕਰਵਾਇਆ ਅਤੇ ਸੰਤ ਜੀ ਅਕਸਰ ਹੀ ਭਾਈ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਕਹਿੰਦੇ ਹੁੰਦੇ ਸਨ ਕਿ
‘ਜਿੰਨਾ ਨੇ ਕੁਲਵੰਤ ਸਿੰਘ ਨਾਗੋਕੇ ਦੇ ਢਿੱਡ ਵਿਚ ਦੀ ਸੀਖਾਂ ਲੰਘਾਈਐਂ, ਉਹਨਾਂ ਤੋਂ ਹੱਕ਼ ਜਰੂਰ ਲੈਣਾ ” ।
ਸਿੱਖ ਕੌਮ ਦੀ ਅਜਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਉਦਿਆ ਮਿਤੀ 12 ਜੂਨ 1992 ਨੂੰ ਰਾਤ ਅੱਠ ਵਜੇ ਦੇ ਕਰੀਬ ਭਾਈ ਰਛਪਾਲ ਸਿੰਘ ਛੰਦੜਾ ਤੇ ਭਾਈ ਜਗਦੀਸ਼ ਸਿੰਘ ਦੀਸ਼ਾ ਇੱਕ ਸਾਈਕਲ ‘ਤੇ ਸਵਾਰ ਹੋ ਕੇ ਲੁਧਆਿਣੇ ਗਿੱਲਾਂ ਵਾਲੇ ਪੁਲ ਦੇ ਕੋਲੋਂ ਦੁਗਰੀ ਵੱਲ ਨੂੰ ਜਾ ਰਹੇ ਸਨ I ਇੱਕ ਟਾਊਟ ਦੀ ਸੂਹ ਦੇ ਆਧਾਰ ‘ਤੇ ਪੁਲੀਸ ਵਾਲਿਆ ਨੇ ਪਿਛੋਂ ਜਿਪਸੀ ਲਿਆ ਕੇ ਪੂਰੇ ਜ਼ੋਰ ਨਾਲ ਸਾਈਕਲ ਵਿਚ ਮਾਰੀ I ਭਾਈ ਜਗਦੀਸ਼ ਸਿੰਘ ਦੀਸ਼ਾ ਨੇ ਸਾਇਆਨਾਈਡ ਖਾ ਕੇ ਉਥੇ ਹੀ ਸ਼ਹੀਦੀ ਪ੍ਰਾਪਤ ਕਰ ਲਈ ਪਰ ਭਾਈ ਛੰਦੜਾ ਨੂੰ ਗ੍ਰਿਫਤਾਰ ਕਰ ਲਿਆ । ਜਦੋਂ ਤਾਕਤ ਤੇ ਸ਼ਰਾਬ ਨਾਲ ਰੱਜੇ ਪੁਲਿਸ ਦੇ ਮੰਨੇ-ਪ੍ਰਮੰਨੇ ਬੁਚੜ ਅਤੇ ਜੱਲਾਦ ਆਪਣੇ ਸਾਰੇ ਵਹਿਸ਼ੀ ਢੰਗ ਤਰੀਕੇ ਵਰਤ-ਵਰਤ ਕੇ ਹਾਰ ਗਏ ਤਾਂ ਭਾਈ ਸਾਹਿਬ ਜੀ ਨੂੰ ਵੀ ਦੂਜੇ ਸਿੰਘਾਂ ਦੀ ਤਰਾਂ ਸ਼ਹੀਦ ਕਰ ਦਿੱਤਾ।
ਪੁਲਿਸ ਅੰਦਰਲੇ ਕੁਝ ਸਿਪਾਹੀਆਂ ਰਾਹੀਂ ਬਾਹਰ ਨਿਕਲੀ ਇਹ ਗੱਲ ਬੜੀ ਪ੍ਰਸਿੱਧ ਹੋਈ ਸੀ ਕਿ ਭਾਈ ਛੰਦੜੇ ਨੇ ਵਹਿਸ਼ੀ ਪੁਲਿਸ ਅਫ਼ਸਰਾਂ ਨੂੰ ਲਲਕਾਰਦਿਆਂ ਇਹ ਚੈਲਜ ਕੀਤਾ ਸੀ ਕਿ ਇੱਕ ਨਹੀਂ 75 ਅਸਾਲਟਾਂ ਨੇ, ਤੇ ਹੈ ਵੀ ਲੁਧਿਆਣੇ ਵਿਚ, ਜੇ ਤੁਹਾਡੇ ਵਿਚ ਦਮ ਹੈ ਤਾਂ ਇੱਕ ਵੀ ਬਰਾਮਦ ਕਰ ਕੇ ਵਿਖਾਉ।
ਸਿੱਖਾਂ ਦੀਆ ਮੰਗਾਂ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅਨੰਦਪੁਰ ਸਾਹਿਬ ਵਿਖੇ ਹੋਈ ਇਕੱਤ੍ਰਤਾ ਦੌਰਾਨ, 17 ਅਕਤੂਬਰ 1973 ਦੇ ਦਿਨ ‘ਅਨੰਦਪੁਰ ਸਾਹਿਬ ਦਾ ਮਤਾ’ ਦੇ ਨਾਂ ਹੇਠ ਮਨਜ਼ੂਰੀ ਦਿੱਤੀ।
ਆਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਵਕਾਲਤ ਕਰਦਾ ਹੈ ਅਤੇ ਕੇਂਦਰ ਕੋਲ ਸੁਰੱਖਿਆ ਵਿਦੇਸ਼ੀ ਮਾਮਲੇ, ਡਾਕ-ਤਾਰ, ਰੇਲਵੇ ਅਤੇ ਕਰੰਸੀ ਦੇ ਚਾਰ ਵਿਭਾਗ ਛੱਡ ਕੇ ਬਾਕੀ ਸਾਰੇ ਅਧਿਕਾਰ ਸੂਬਿਆਂ ਨੂੰ ਸੌਂਪਣ ਦੀ ਮੰਗ ਕਰਦਾ ਹੈ। ਇਹ ਮਤਾ ਸਪੱਸ਼ਟ ਰੂਪ ਵਿੱਚ ਸੰਘੀ ਢਾਂਚੇ ਦਾ ਸਮਰਥਕ ਹੈ । ਇਸ ਵਿੱਚ ਕੁਝ ਵੀ ਫਿਰਕੂ ਜਾ ਦੇਸ਼ ਨੂੰ ਤੋੜਨ ਦੀ ਕੋਈ ਗੱਲ ਨਹੀ ਸੀ । ਇਸ ਤੋਂ ਵੀ ਅੱਗੇ ਇਸ ਮਤੇ ਦੀ ਇੱਕ ਹੋਰ ਵਿਸ਼ੇਸ਼ਤਾਂ ਇਹ ਸੀ ਕਿ ਸਿੱਖਾਂ ਨੇ ਸਰਬੱਤ ਦੇ ਭਲੇ ਅਧੀਨ ਇਸ ਮਤੇ ਵਿਚ ਕੇਵਲ ਅਪਣੇ ਲਈ ਹੀ ਸਭ ਕੁੱਝ ਨਹੀ ਮੰਗਿਆ ਸਗੋਂ ਸਾਰੇ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕੀਤੀ। ਇਸ ਤੋਂ ਇਲਾਵਾ ਇਸ ਮਤੇ ਵਿੱਚ ਹੋਰ ਛੋਟੀਆ-ਛੋਟੀਆ ਮੰਗਾਂ ਸਨ ਕਿ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਰੇਲ ਗੱਡੀ ਦਾ ਨਾਮ ਹਰਮੰਦਰ ਸਾਹਿਬ ਦੇ ਨਾਮ ਤੇ ਰੱਖਿਆ ਜਾਵੇ, ਦਰਬਾਰ ਸਾਹਿਬ ਤੋਂ ਕੀਰਤਨ ਦਾ ਰੇਡੀਉ ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇ । . ਪਰ ਹਿੰਦੋਸਤਾਨੀ ਸਰਕਾਰਾਂ ਨੇ ਲੋਕਾਂ ਵਿੱਚ ਇਸ ਮਤੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਅਤੇ ਇਨਾ ਮੰਗਾ ਨੂੰ ਫਿਰਕੂ ਦੱਸਿਆ ਕਿ ਸਿੱਖ ਦੇਸ਼ ਨੂੰ ਤੋੜਨਾ ਚਾਹੁੰਦੇ ਹਨ । ਇਨਾ ਮੰਗਾਂ ਵਿੱਚੋ ਕਿਸੇ ਵੀ ਮੰਗ ਨੂੰ ਮੰਨਣ ਦੀ ਬਜਾਇ ਸਰਕਾਰ ਨੇ ਇਸ ਮੰਗ ਨੂੰ ਦਬਾਉਣ ਲਈ ਇਸ ਤਰਾਂ ਦੇ ਹੱਥ-ਕੰਡੇ ਅਪਣਾਏ ਕਿ ਪੰਜਾਬ ਵਿੱਚ ਇਨਾ ਮੰਗਾਂ ਤੋਂ ਉਪਰ ਜਾ ਕੇ ਅਜਾਦ ਮੁਲਕ ਖਾਲਿਸਤਾਨ ਦੀ ਮੰਗ ਉੱਠੀ ਅਤੇ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ । ਇਸ ਸੰਘਰਸ਼ ਦਾ ਮੂਲ ਕਾਰਨ ਹੀ ਇਹ ਸੀ ਕਿ ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਘਰ ਕਰ ਗਈ ਕਿ ਜੇਕਰ ਹਿੰਦੋਸਤਾਨੀ ਸਰਕਾਰਾ ਸਿੱਖਾ ਦੀਆ ਜਾਇਜ ਮੰਗਾਂ ਵੀ ਨਹੀ ਮੰਨ ਸਕਦੀ ਤਾਂ ਸਾਨੂੰ ਇਸ ਮੁਲਕ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ।
ਭਾਈ ਜਸਵੀਰ ਸਿੰਘ ਲਾਲੀ ਜਿਸ ਦਾ ਜਨਮ ਮਾਤਾ ਸੁਰਜੀਤ ਕੌਰ ਪਿਤਾ ਸ੍ਰ. ਗੁਰਮੇਲ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਧਰਮ ਯੱਧ ਮੋਰਚੇ ਸਮੇ ਭਾਈ ਜਸਵੀਰ ਸਿੰਘ ਦੀ ਉਮਰ ਸਿਰਫ ਗਿਆਰਾ ਸਾਲ ਦੀ ਸੀ ਤੇ ਇਸ ਨੇ ਆਪਣੇ ਚਾਚਾ ਜੀ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨਾਲ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ । ਬਾਅਦ ਵਿੱਚ ਸਿੱਖ ਸੰਘਰਸ਼ ਵਿੱਚ ਛੋਟੀ ਉਮਰੇ ਹੀ ਅਜਿਹੇ ਕਾਰਨਾਮੇ ਕੀਤੇ ਕਿ ਜਿਸਦੀ ਮਿਸਾਲ ਉਹ ਆਪ ਹੀ ਸਨ ।
17 ਅਕਤੂਬਰ 1987 ਨੂੰ ਪਿੰਡ ਬੀਬੀ ਪੰਡੋਰੀ ਵਿੱਚ CRPF ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ । ਜਦੋ ਇਲਾਕਾ ਨਿਵਾਸੀਆਂ ਨੇ ਅਖਬਾਰ ਦੀ ਖਬਰ ਪੜੀ ਕਿ ਇੱਕ ਖਤਰਨਾਕ ਅੱਤਵਾਦੀ ਭਾਈ ਜਸਵੀਰ ਸਿੰਘ ਲਾਲੀ ਜਿਸ ਦੇ ਸਿਰ ਦਾ ਇਨਾਮ ਇੱਕ ਲੱਖ ਰੁਪਏ ਰੱਖਿਆਂ ਹੋਇਆਂ ਸੀ ਤੇ ਇਹ ਸੌ ਤੋਂ ਵੱਧ ਕਤਲ ਦੇ ਕੇਸਾਂ ਵਿੱਚ ਲੋੜੀਦਾ ਸੀ, ਆਪਣੇ ਸਾਥੀ ਬਲਵਿੰਦਰ ਸਿੰਘ ਭਿੰਦਾ ਸਮੇਤ ਪੁਲਿਸ ਮੁਕਾਬਲੇ ਵਿੱਚ ਮਾਰਿਆਂ ਗਿਆਂ ਤਾਂ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਇਲਾਕਾ ਨਿਵਾਸੀਆਂ ਨੇ ਦੀਵਾਲੀ ਤੱਕ ਨਾ ਮਨਾਈ । ਸ਼ਹੀਦ ਭਾਈ ਜਸਵੀਰ ਸਿੰਘ ਲਾਲੀ ਛੋਟੀ ਜਿਹੀ 17 ਸਾਲ ਦੀ ਉਮਰ ਵਿੱਚ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾ ਗਿਆ।
ਸਰਦਾਰ ਜੱਸਾ ਸਿੰਘ ਜੀ ਦੀ ਪ੍ਰਵਰਿਸ਼ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਕੀਤੀ ।
29 ਮਾਰਚ 1748 ਦੇ ਦਿਨ ਸਮੁੱਚੀ ਕੌਮ ਦੀਆਂ 11 ਮਿਸਲਾਂ ਬਣਾਈਆਂ ਗਈਆਂ। ਸ. ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਅਤੇ ਨਾਲ ਹੀ ਸਾਰੀਆਂ ਮਿਸਲਾਂ ਦੇ ਨੇਤਾ ਬਣੇ।
ਕਾਹਨੂਵਾਲ ਦੇ ਛੰਭ ਵਿੱਚ ਵਾਪਰੇ ਛੋਟੇ ਘੱਲੂਘਾਰੇ ਵਿੱਚ ਆਪ ਜੀ ਨੇ ਬਹਾਦਰੀ ਦੇ ਜੌਹਰ ਦਿਖਾਏ ।
ਸ: ਕਪੂਰ ਸਿੰਘ ਦੇ 1760 ਵਿਚ ਅਕਾਲ ਚਲਾਣੇ ਤੋਂ ਪਿੱਛੋਂ ਖਾਲਸਾ ਪੰਥ ਦੀ ਜਥੇਦਾਰੀ ਦੀ ਪੱਗ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਬੰਨ੍ਹਾਈ ਗਈ ।
1761 ਈਸਵੀ ਵਿਚ ਅਬਦਾਲੀ ਨੇ ਪਾਣੀਪਤ ਵਿਖੇ ਮਰਹੱਟਿਆਂ ਨੂੰ ਹਰਾਇਆ। ਅਬਦਾਲੀ ਮਰਹੱਟਿਆਂ ਦਾ ਸਾਰਾ ਮਾਲ-ਧਨ ਅਤੇ 2200 ਔਰਤਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲਿਜਾ ਰਿਹਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਜੀ ਨੇ ਦਲ ਖਾਲਸਾ ਦੀ ਅਗਵਾਈ ਕਰਕੇ ਇਹਨਾਂ ਬੰਦੀ ਔਰਤਾਂ ਨੂੰ ਅਜ਼ਾਦ ਕਰਵਾਇਆ ਅਤੇ ਘਰੋ ਘਰੀਂ ਪਹੁੰਚਾਇਆ।
1761 ਈਸਵੀ ਵਿਚ ਦਲ ਖਾਲਸਾ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਹ ਦਲ ਖਾਲਸਾ ਦੀ ਪਹਿਲੀ ਇਤਿਹਾਸਕ ਜਿੱਤ ਸੀ। ਕੌਮ ਨੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦੇ ਖਿਤਾਬ ਨਾਲ ਨਿਵਾਜਿਆ।
ਮਲੇਰਕੋਟਲਾ ਨੇੜੇ ਕੁੱਪ ਅਸਥਾਨ ਕੋਲ ਵੱਡੇ ਘੱਲੂਘਾਰੇ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਅਨੇਕਾਂ ਡੂੰਘੇ ਫਟ ਲੱਗੇ।
1777 ਈਸਵੀ ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲੇ ਉੱਪਰ ਹਮਲਾ ਕਰਨ ਉਪਰੰਤ ਕਬਜ਼ਾ ਕਰ ਲਿਆ ਅਤੇ ਆਪਣੀ ਰਾਜਧਾਨੀ ਬਣਾਇਆ।
ਸ: ਜੱਸਾ ਸਿੰਘ ਜਿਥੇ ਇਕ ਮਹਾਨ ਯੋਧਾ ਸੀ, ਉਥੇ ਗੁਰਬਾਣੀ ਦਾ ਰਸੀਆ ਵੀ ਸੀ। ਆਪ ਜੀ ਨੇ 40 ਸਾਲ ਕੌਮ ਦੀ ਨਿੱਜ ਤੋਂ ਉੱਪਰ ਹੋ ਕੇ ਸੇਵਾ ਕੀਤੀ ਅਤੇ ਬਿਖੜੇ ਸਮੇਂ ਵਿਚ ਕੌਮ ਦੀ ਅਗਵਾਈ ਕੀਤੀ।
ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ ਨੂੰ ਪਿਤਾ ਭਾਈ ਸੁੱਘਾ ਜੀ ਰੰਧਾਵਾ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਮਾਤਾ-ਪਿਤਾ ਨੇ ਆਪ ਦਾ ਨਾਂਅ ਬੂੜਾ ਰੱਖਿਆ। ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਨ ਤੋਂ ਬਾਅਦ ਆਪ ਜੀ ਦਾ ਨਾਂਅ ਬਾਬਾ ਬੁੱਢਾ ਜੀ ਪ੍ਰਸਿੱਧ ਹੋ ਗਿਆ।
ਜਿੱਥੇ ਬਾਬਾ ਬੁੱਢਾ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਮਿਲਿਆ ਉਥੇ ਉਹ ਸਿੱਖ ਤਵਾਰੀਖ ਦੀ ਇੱਕੋ-ਇੱਕ ਸਖਸ਼ੀਅਤ ਸਨ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਪਾਤਸ਼ਾਹੀਆ ਦੇ ਦਰਸ਼ਨ ਕੀਤੇ ।
ਅੰਗਰੇਜਾ ਦੇ ਰਾਜ ਦੋਰਾਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ ਗਿਆ । ਮਹਾਰਾਜਾ ਪ੍ਰਦੁੱਮਣ ਸਿੰਘ (ਨਾਭਾ ਰਿਆਸਤ) ਨੇ ਭਾਰਤ ਦੀ ਉਸ ਵੇਲੇ ਦੀ ਲੈਜਿਸਲੇਟਿਵ ਕੌਂਸਲ ’ਚ ਇਹ ਬਿੱਲ ਪੇਸ਼ ਕੀਤਾ ਸੀ। ਭਾਈ ਕਾਹਨ ਸਿੰਘ, ਜੋ ਵੱਡੇ ਸਕਾਲਰ ਸਨ, ਨੇ ਇਹ ਡਰਾਫਟ ਤਿਆਰ ਕੀਤਾ ਤੇ 1909 ’ਚ ਇਹ ਬਿੱਲ ਪਾਸ ਹੋ ਗਿਆ।
ਐਸ.ਐਸ.ਪੀ. ਰਾਜ ਕਿਰਨ ਬੇਦੀ ਦੇ ਹੁਕਮਾਂ ਤੇ ਭਾਈ ਜਗਜੀਤ ਸਿੰਘ ਦੇ ਚੰਡੀਗੜ ਘਰ ਵਿੱਚ ਛਾਪਾ ਮਾਰਿਆ ਗਿਆ। ਪੁਲਿਸ ਨੇ ਜਗਜੀਤ ਸਿੰਘ ਦੇ ਘਰ ਨਾਂ ਮਿਲਣ ਕਰਕੇ ਉਨ੍ਹਾਂ ਦੀ ਪਤਨੀ ਬੀਬੀ ਰੇਸ਼ਮ ਕੌਰ ਨੂੰ ਬੁੱਚੜ ਪੁਲੀਸ ਅਧਿਕਾਰੀਆਂ ਨੇ ਚੰਡੀਗੜ ਸਥਿਤ ਉਨਾ ਦੀ ਕੋਠੀ ਵਿੱਚੋਂ ਅਕਤੂਬਰ 1993 ਵਿੱਚ ਸਹੁਰਾ ਸਾਹਿਬ ਸ. ਹੰਸਾ ਸਿੰਘ ਅਤੇ 8 ਮਹੀਨੇ ਦੇ ਬੱਚੇ ਸਮੇਤ ਗ੍ਰਿਫਤਾਰ ਕੀਤਾ।
ਤਿੰਨ ਦਿਨ ਪੁਲਿਸ ਨੇ ਇੰਟਰੋਗੇਟ ਕਰਨ ਦਾ ਕੋਈ ਨੁਕਸਾ ਨਹੀ ਛੱਡਿਆ ਜੋ ਉਹ ਵਰਤ ਸਕਦੇ ਸੀ ਪਰ ਉਨਾ ਦੇ ਪੱਲੇ ਕੁਝ ਨਾ ਪਿਆ I ਫਿਰ ਪੁਲਿਸ ਮੀਰ ਮੰਨੂ ਦਾ ਇਤਿਹਾਸ ਦੁਹਰਾਉਣ ਲੱਗੀ । ਬੀਬੀ ਰੇਸ਼ਮ ਕੌਰ ਦੀਆ ਅੱਖਾ ਸਾਹਮਣੇ ਉਸ ਦੇ ਅੱਠ ਮਹੀਨਿਆ ਦੇ ਪੁੱਤਰ ਨੂੰ ਨੰਗਾ ਕਰ ਕੇ ਬਰਫ ਤੇ ਪਾ ਦਿੱਤਾ ਜਾਦਾ I ਪੁਲਿਸ ਵਾਲੇ ਬੱਚੇ ਨੂੰ ਫੜ ਕੇ ਰੱਖਦੇ ਜਦੋ ਤੱਕ ਬੱਚਾ ਠੰਡ ਨਾਲ ਨੀਲਾ ਕੇ ਸੁੰਨ ਹੋ ਜਾਂਦਾ । ਅਖੀਰ ਬੇਰਹਿਮ ਪੁਲਿਸ ਨੇ ਬੀਬੀ ਰੇਸ਼ਮ ਕੌਰ ਦੇ ਬੱਚੇ ਨੂੰ ਉਹਨਾ ਦੇ ਅੱਖਾਂ ਸਾਹਮਣੇ ਤਸੀਹੇ ਦੇ ਦੇ ਕੇ ਮਾਰ ਦਿੱਤਾ। ਜਦੋਂ ਇਹ ਜੁਲਮ ਵੀ ਬੀਬੀ ਨੂੰ ਸਿਦਕ ਤੋਂ ਨਾ ਡੁਲਾ ਸਕਿਆ ਤਾਂ ਆਪਣੀ ਹਾਰ ਹੁੰਦੀ ਦੇਖ ਕੇ ਪੁਲਿਸ ਨੇ ਬੀਬੀ ਰੇਸ਼ਮ ਕੌਰ ਦੇ ਗਲੇ ਤੇ ਤਿੱਖੇ ਹਥਿਆਰ ਰੱਖ ਕੇ ਹੋਲੀ ਹੋਲੀ ਗਲੇ ਅੰਦਰ ਲੰਘਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਬੀਬੀ ਤੋ ਕੁਝ ਪੁੱਛ ਨਾ ਸਕੇ, ਅਖੀਰ ਬੀਬੀ ਰੇਸ਼ਮ ਕੌਰ ਲੰਬੀ ਇੰਟੇਰੋਗੇਸ਼ਨ ਅਤੇ ਜਖਮਾ ਦੀ ਤਾਬ ਨਾ ਝਲਦੇ ਹੋਏ 22 ਅਕਤੂਬਰ 1993 ਨੂੰ ਜਾਮ ਏ ਸ਼ਹਾਦਤ ਪ੍ਰਾਪਤ ਕਰ ਗਈ ।
ਸਿੱਖ ਰਾਜ ਦਾ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਦਾ ਪੁੱਤਰ ਸੀ । ਦਲੀਪ ਸਿੰਘ ਨੂੰ ਅੰਗਰੇਜ਼ ਆਪਣੇ ਨਾਲ ਇੰਗਲੈਂਡ ਲੈ ਗਏ ਸਨ। ਉੱਥੇ ਉਸ ਨੂੰ ਈਸਾਈ ਬਣਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਵੱਲ ਧੱਕ ਦਿੱਤਾ ਗਿਆ। ਉਸ ਨੂੰ ਉੱਚ ਸਿੱਖਿਆ ਲਈ ਕਿਸੇ ਯੂਨੀਵਰਸਿਟੀ ਆਦਿ ਵਿੱਚ ਦਾਖਲ ਨਾ ਕਰਵਾਇਆ ਗਿਆ। ਮਹਾਰਾਜੇ ਨੇ 25 ਮਈ 1886 ਨੂੰ ‘ਖੰਡੇ ਦੀ ਪਾਹੁਲ’ ਲੈ ਲਈ ਸੀ I ਪਰ ਅੰਗਰੇਜਾ ਨੇ ਮਹਾਰਾਜੇ ਨੂੰ ਕਦੇ ਵੀ ਪੰਜਾਬ ਨਾ ਪਰਤਣ ਦਿੱਤਾ । ਉਨਾ ਨੂੰ ਡਰ ਸੀ ਕਿ ਮਹਾਰਾਜਾ ਪੰਜਾਬ ਜਾ ਕੇ ਸਿੱਖ ਸਰਦਾਰਾ ਨੂੰ ਇਕੱਠਿਆ ਕਰਕੇ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਸ ਲੈਣ ਲਈ ਬਗਾਵਤ ਕਰ ਸਕਦਾ ਹੈ । ਅੰਤ ਆਪਣੀ ਜਨਮ-ਭੂਮੀ ਪਿਆਰੇ ਪੰਜਾਬ ਦੀ ਪਵਿੱਤਰ ਧੂੜ ਨੂੰ ਆਪਣੇ ਮਸਤਕ ’ਤੇ ਲਾਉਣ ਦੀ ਆਸ ਨੂੰ ਦਿਲ ਵਿੱਚ ਹੀ ਰੱਖ ਕੇ ਗਰੀਬੀ ਦੀ ਹਾਲਤ ਵਿੱਚ 22 ਅਕਤੂਬਰ, 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ ਅਕਾਲ ਚਲਾਣਾ ਕਰ ਗਿਆ।