ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਕਾਲ ਚਲਾਣਾ ਕਰ ਗਏ | ਉਨਾ ਨੇ ਅਖੰਡ ਕੀਰਤਨੀ ਜਥੇ ਦੀ ਸ਼ੁਰੂਆਤ ਕੀਤੀ ਸੀ | ਅਜਾਦੀ ਸੰਘਰਸ਼ ਦੌਰਾਨ ਆਪ ਜੀ ਲੰਬਾ ਸਮਾ ਦੇਸ਼ ਦੀਆ ਵੱਖ-ਵੱਖ ਜੇਲਾ ਵਿੱਚ ਬੰਦ ਰਹੇ ਪਰ ਹਰ ਸਮੇਂ ਨਾਮ ਨਾਲ ਜੁੜੇ ਰਹਿੰਦੇ | ਲਹੋਰ ਦੀ ਸੈਂਟਰਲ ਜੇਲ ਵਿੱਚ ਭਗਤ ਸਿੰਘ ਨੇ ਆਪ ਜੀ ਤੋਂ ਪ੍ਰਭਾਵਿਤ ਹੋ ਕੇ ਕੇਸ ਰੱਖੇ ਸਨ |
ਫਗਵਾੜਾ ਦਾ ਪਲੀਸ ਇੰਸਪੈਕਟਰ ਪ੍ਰਗਟ ਸਿੰਘ ਬੜਾ ਜ਼ਾਲਮ ਆਦਮੀਂ ਸੀ । ਜਿਸ ਨੇ ਕਈ ਸਿੰਘਾਂ ਨੂੰ ਸ਼ਹੀਦ ਕੀਤਾ ਸੀ । ਜਿਸ ਨੂੰ ਸੋਧਣ ਲਈ ਭਾਈ ਜਗਜੀਤ ਸਿੰਘ ਗਿੱਲ ਅਤੇ ਭਾਈ ਕੁਲਵਿੰਦਰ ਸਿੰਘ ਪੋਲਾ ਦੋਵੇਂ ਕਮਰਕੱਸੇ ਕਰ ਕੇ ਤੁਰ ਪਏ । ਪਰ ਰਸਤੇ ਵਿੱਚ ਹੀਰੋ ਹਾਂਡਾ ਖਰਾਬ ਹੋ ਗਿਆ ਤਾਂ ਦੋਹਾਂ ਨੇ ਸਕੀਮ ਬਣਾਈ ਕਿ ਕੋਈ ਹੋਰ ਸਕੂਟਰ ਜਾਂ ਮੋਟਰ ਸਾਈਕਲ ਖੋਹ ਲੈਂਦੇ ਹਾਂ ਅਤੇ ਅਗਲੀ ਸਵੇਰ ਪ੍ਰਗਟ ਸਿੰਘ ਸੋਧ ਦਿਆਂਗੇ , 18 ਮਾਰਚ 1989 ਦੀ ਸ਼ਾਮ ਦਾ ਵਕਤ ਸੀ ਕਿ ਦੂਰੋ ਇੱਕ ਸਕੂਟਰ ਆਉਦਾ ਦਿਸਿਆ ਤਾਂ ਉਸ ਨੂੰ ਗਿੱਲ ਨੇ ਰੁਕਣ ਦਾ ਇਸ਼ਾਰਾ ਕਰ ਦਿੱਤਾ । ਜਿਵੇਂ ਹੀ ਸਕੂਟਰ ਰੁਕਿਆ ਤਾਂ ਗਿੱਲ ਨੇ ਉਸ ਨੂੰ ਸਾਰੀ ਗੱਲ ਦੱਸੀ ਕਿ ਸਾਨੂੰ ਕਿਸੇ ਪੰਥਕ ਕੰਮ ਲਈ ਸਕੂਟਰ ਦੀ ਲੋੜ ਹੈ ਤੈਨੂੰ ਇੱਕ ਦੋ ਦਿਨਾਂ ਤੱਕ ਤੈਨੂੰ ਮਿਲ ਜਾਵੇਗਾ ਪਰ ਉਹ ਸਕੂਟਰ ਛੱਡ ਨਹੀਂ ਸੀ ਰਿਹਾ ਅਤੇ ਉਸ ਨੇ ਭਾਈ ਗਿੱਲ ਨੂੰ ਜੱਫਾ ਮਾਰ ਲਿਆ । ਭਾਈ ਪੋਲੇ ਨੇ ਉਸ ਦੇ ਸਿਰ ਵਿੱਚ 455 ਬੋਰ ਦੇ ਰਿਵਾਲਵਰ ਦੇ ਦੋ ਬੱਟ ਮਾਰ ਦਿੱਤੇ ਅਤੇ ਆਖਿਆ ਕਿ ਇਹਨੂੰ ਛੱਡ ਦੇ ਨਹੀਂ ਤੇ ਮੈਂ ਤੈਨੂੰ ਗੋਲੀ ਮਾਰਨ ਲੱਗਾ, ਜਦੋਂ ਗਿੱਲ ਨੇ ਇਹ ਸੁਣਿਆ ਤਾਂ ਉਹ ਇੱਕ ਦਲ ਉੱਚੀ ਅਵਾਜ਼ ਵਿੱਚ ਬੋਲਿਆ ਕਿ ਇਹ ਨਜ਼ਾਇਜ਼ ਹੀ ਮਾਰਿਆ ਜਾਣਾ , ਗੋਲੀ ਨਾ ਮਾਰੀ , ਭਾਈ ਗਿੱਲ ਭਾਈ ਪੋਲੇ ਨੂੰ ਰੋਕਣ ਲਈ ਪਾਸਾ ਪਰਤਿਆ ਪਰ ਉਸੇ ਵੇਲੇ ਹੀ ਭਾਈ ਪੋਲੇ ਨੇ ਪਿਸਤੌਲ ਦੇ ਦੋ ਫਾਇਰ ਕਰ ਦਿੱਤੇ ਸਨ , ਪਰ ਇਹਨਾਂ ਦੀ ਮਾਰ ਹੇਠ ਭਾਈ ਜਗਜੀਤ ਸਿੰਘ ਗਿੱਲ ਆ ਚੁੱਕਾ । ਇੱਕ ਗੋਲੀ ਸਕੂਟਰ ਵਾਲੇ ਨੂੰ ਅਤੇ ਦੂਜੇ ਭਾਈ ਗਿੱਲ ਦੇ ਵੱਜ ਗਈ ਜੋ ਕਿ ਉਸ ਦੇ ਐਨ ਦਿਲ ਦੇ ਨਜ਼ਦੀਕ ਜਾ ਵੱਜੀ । ਤੀਰ ਕਮਾਨ ਚੋਂ ਨਿੱਕਲ ਚੁੱਕਾ ਸੀ ਜੋ ਕਿ ਕਿਸੇ ਵੀ ਸੂਰਤ ਵਿੱਚ ਵਾਪਸ ਨਹੀਂ ਸੀ ਆ ਸਕਦਾ । ਇੱਕ ਬਹੁਤ ਹੀ ਕੌਮ ਪ੍ਰਸਤ ਯੋਧਾ ਸਾਥੋਂ ਸਦਾ ਲਈ ਵਿਛੜ ਗਿਆ ।
20 ਮਾਰਚ 2000 ਨੂੰ ਕਸ਼ਮੀਰ ਦੇ ਅਨੰਤਨਾਂਗ ਜਿਲ੍ਹੇ ਦੇ ਪਿੰਡ ਚਿੱਠੀਸਿੰਘਪੁਰਾ ਵਿੱਚ ਸ਼ਾਮ ਦੇ 7:15 ਵਜ਼ੇ 36 ਸਿੱਖਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ। ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਭਾਰਤੀ ਫੌਜ ਦੀ ਵਰਦੀ ਵਿੱਚ ਸਨ ਅਤੇ ਹਿੰਦੀ ਬੋਲ ਰਹੇ ਸਨ। ਉਨ੍ਹਾਂ ਤਲਾਸ਼ੀ ਲੈਣ ਦੇ ਬਹਾਨੇ ਕੇਵਲ ਸਿੱਖ ਮਰਦਾਂ ਨੂੰ ਘਰਾ ਵਿੱਚੋ ਬਾਹਰ ਕੱਢ ਲਿਆ। ਸਾਰਿਆਂ ਨੂੰ ਗੁਰਦੁਆਰੇ ਨੇੜੇ ਲੈ ਆਏ ਅਤੇ ਗੁਰਦੁਆਰੇ ਦੀ ਬਾਹਰਲੀ ਕੰਧ ਕੋਲ ਖੜ੍ਹੇ ਕਰਕੇ ਗੋਲੀਆਂ ਦੀ ਵਾਛੜ ਕਰ ਦਿੱਤੀ।
20 ਮਾਰਚ 2000 ਦੀ ਸ਼ਾਮ ਨੂੰ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਬਿੱਲ ਕਿਲੰਟਨ ਭਾਰਤ ਆਏ ਹੋਏ ਸਨ।
25 ਮਾਰਚ 2000 ਨੂੰ ਆਰਮੀ ਨੇ ਉਸੇ ਹੀ ਜ਼ਿਲੇ ਦੇ ਪਿੰਡ ਪਥਰੀਬਲ ਵਿੱਚ 5 ਬੰਦਿਆਂ ਨੂੰ ਮਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਇਹ 5 ਪਾਕਿਸਤਾਨੀ ਅੱਤਵਾਦੀ ਹੀ 36 ਸਿੱਖਾਂ ਨੂੰ ਮਾਰਨ ਲਈ ਜਿੰਮੇਵਾਰ ਸਨ । ਪਰ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਫੌਜ ਵੱਲੋਂ ਮਾਰੇ ਗਏ 5 ਬੰਦੇ ਕੋਈ ਵਿਦੇਸ਼ੀ ਅੱਤਵਾਦੀ ਨਹੀ ਸਗੋਂ ਫੌਜ ਵੱਲੋਂ ਵੱਖ ਵੱਖ ਥਾਵਾਂ ਤੋਂ ਚੁੱਕ ਕੇ ਮਾਰੇ ਗਏ ਆਮ ਸਥਾਨਕ ਕਸ਼ਮੀਰੀ ਸਨ। ਇਸ ਤੋਂ ਬਾਅਦ 7 ਹੋਰ ਲੋਕ ਪਥਰੀਬਮ ਦੇ ਝੂਠੇ ਮੁਕਾਬਲੇ ਦੇ ਵਿਰੁੱਧ ਰੋਸ ਮੁਜ਼ਾਹਰਾ ਕਰਦ ਹੋਏ ਬਰਾਕਪੁਰਾ ਵਿੱਚ ਪੁਲਿਸ ਅਤੇ ਨੀਮ ਫੌਜੀ ਦਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ। ਪਰ ਆਖ਼ਰ ਸੱਚ ਸਾਹਮਣੇ ਆ ਹੀ ਗਿਆ ਕਿ ਪੁਲਿਸ ਅਤੇ ਫੌਜ ਇਨ੍ਹਾਂ ਦੌਹਾਂ ਘਟਨਾਵਾਂ ਲਈ ਜਿਮੇਵਾਰ ਸਨ।
ਅਸਲ ਵਿੱਚ ਇਹ ਸਾਰਾ ਖੂਨ-ਖਰਾਬਾ ਪਾਕਿਸਤਾਨ ਦੇ ਅੱਤਵਾਦੀਆ ਦੇ ਨਾਮ ਹੇਠ ਭਾਰਤੀ ਖੁਫੀਆ ਏਜੰਸੀਆ ਵੱਲੋਂ ਕੀਤਾ ਗਿਆ ਤਾਂ ਕਿ ਬਿੱਲ ਕਿਲੰਟਨ ਨੂੰ ਇਹ ਪ੍ਰਭਾਵ ਦਿੱਤਾ ਜਾਵੇ ਕਿ ਇਥੇ ਕਸ਼ਮੀਰ ਵਿੱਚ ਅੱਤਵਾਦੀ ਇਸ ਤਰਾਂ ਦੀਆ ਘਨਾਉਣੀਆ ਕਾਰਵਾਈਆ ਕਰਦੇ ਹਨ ।
1746 ਨੂੰ ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ ਸਿੰਘ ਜੀ ਚਰਖੜੀਆ ਤੇ ਚਾੜ ਕੇ ਸ਼ਹੀਦ ਕੀਤੇ ਗਏ | ਭਾਈ ਸੁਬੇਗ ਸਿੰਘ ਜੀ ਪਿੰਡ ਜੰਬਰ ਜਿਲਾ ਲਾਹੋਰ ਦੇ ਰਹਿਣ ਵਾਲੇ ਸਨ | ਉਹ ਚੰਗੇ ਪੜੇ ਲਿਖੇ ਤੇ ਫਾਰਸੀ ਦੇ ਵਿਦਵਾਨ ਸਨ ਅਤੇ ਲਾਹੋਰ ਦਰਬਾਰ ਵਿੱਚ ਉੱਚ ਆਹੁਦੇ ਤੇ ਸਨ | ਮੁਸਲਮਾਨ ਧਰਮ ਨਾ ਕਬੂਲਣ ਅਤੇ ਸਿੱਖੀ ਵਿੱਚ ਪ੍ਰਪੱਕ ਰਹਿਣ ਕਾਰਨ ਭਾਈ ਸੁਬੇਗ ਸਿੰਘ ਅਤੇ ਉਨਾ ਦੇ 18 ਸਾਲ ਦੇ ਪੁੱਤਰ ਭਾਈ ਸ਼ਾਹਬਾਜ ਸਿੰਘ ਜੀ ਨੂੰ ਚਰਖੜੀਆ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ |
25 ਮਾਰਚ 1986 ਨੂੰ ਪੁਲਿਸ ਨੇ ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ ਅਤੇ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ । ਫ਼ੈਡਰੇਸ਼ਨ ਨੇ ਸਰਕਾਰ ਨੂੰ ਖਬਰਦਾਰ ਕੀਤਾ ਕਿ ਜੇਕਰ ਭਾਈ ਮੋਹਕਮ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ 26 ਮਾਰਚ ਨੂੰ ਹੋਲੇ-ਮਹੱਲੇ ਤੇ ਅਨੰਦਪੁਰ ਸਾਹਿਬ ਵਿੱਖੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਸਟੇਜ ਤੇ ਭਾਸ਼ਣ ਨਹੀ ਦੇਣ ਦੇਵਾਂਗੇ ਪਰ ਬਰਨਾਲਾ ਸਰਕਾਰ ਨੇ ਇਸਦੀ ਕੋਈ ਪ੍ਰਵਾਹ ਨਾ ਕੀਤੀ ।
26 ਮਾਰਚ ਨੂੰ ਹੋਲੇ-ਮਹੱਲੇ ਤੇ ਅਨੰਦਪੁਰ ਸਾਹਿਬ ਵਿੱਖੇ ਜਦ ਬਰਨਾਲਾ ਤਕਰੀਰ ਕਰਨ ਉਠਿਆ ਤਾਂ ਪੰਡਾਲ ਵਿੱਚੋ ਕੁਝ ਨੌਂਜਵਾਨ ਉਠ ਕੇ ਨਾਅਰੇਬਾਜੀ ਕਰਦੇ ਹੋਏ ਸਟੇਜ ਵੱਲ ਵਧਣ ਲੱਗੇ । ਪੁਲਿਸ ਨੇ ਨੌਜਵਾਨਾ ਤੇ ਗੋਲੀਆ ਚਲਾਉਣੀਆ ਸ਼ੁਰੂ ਕਰ ਦਿੱਤੀਆ, ਜਿਸ ਨਾਲ 12 ਸਿੱਖਾਂ ਦੀ ਸ਼ਹੀਦੀ ਹੋਈ ਅਤੇ 50 ਜਖਮੀ ਹੋਏ ।
1978 ਦੇ ਅੰਮ੍ਰਿਤਸਰ ਵਿਚ ਨਿਰੰਕਾਰੀ ਖ਼ੂਨੀ ਘੱਲੂਘਾਰੇ ਤੋਂ ਬਾਅਦ ਨਰਕਧਾਰੀਆਂ ਦੀ ਸੁਧਾਈ ਵਿਚ ਟਕਸਾਲ ਦੇ ਸਿੰਘਾਂ ਦੇ ਨਾਲ-ਨਾਲ ਭਾਈ ਸੁਖਦੇਵ ਸਿੰਘ ਜੀ ਸਖੀਰਾ ਦੇ ਵੀ ਚਰਚੇ ਸਨ। ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਮਹਿਤਾ ਚੌਂਕ ਵਿਚ ਸ਼ਹੀਦੀ ਸਮਾਗਮ ਰਚਾ ਕੇ ਸਿੱਖ ਸੰਘਰਸ਼ ਨੂੰ ਲਾਮਬੰਦ ਕਰਨ ਦਾ ਮੁੱਢ ਬੰਨਿਆ। ਇਸ ਤੋਂ ਇਲਾਵਾ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖ਼ਾਲਸਾ ਖ਼ਾਲਸਾ ਬੁਲਾਉਣ ਵਿਚ ਵੀ ਭਾਈ ਸੁਖਦੇਵ ਸਿੰਘ ਸਖੀਰਾ ਦਾ ਖ਼ਾਸ ਯੋਗਦਾਨ ਰਿਹਾ I
ਆਜ਼ਾਦੀ ਦੇ ਸਿੱਖ ਸੰਘਰਸ਼ ਦੌਰਾਨ ਆਪਣਾ ਭਰਪੂਰ ਯੋਗਦਾਨ ਪਾਉਂਦੇ ਹੋਏ ਭਾਈ ਸੁਖਦੇਵ ਸਿੰਘ ਜੀ ਸਖੀਰਾ 4 ਮਈ 1986 ਵਿਚ ਬਾਬਾ ਅਮਰੀਕ ਸਿੰਘ ਜੀ ਨੂੰ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ (ਅੰਮ੍ਰਿਤਸਰ) ਵਿਖੇ ਮਿਲ ਕੇ ਗੱਲਬਾਤ ਕਰਨ ਤੋਂ ਬਾਅਦ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਤਾਂ ਕਿਸੇ ਨੇ ਉਨਾਂ ‘ਤੇ ਫ਼ਾਇਰਿੰਗ ਕਰ ਕੇ ਸ਼ਹੀਦ ਕਰ ਦਿੱਤਾ।
ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723 ਈ. ਨੂੰ ਪਿੰਡ ਸੁਰ ਸਿੰਘ ਜਿਲ੍ਹਾ ਲਾਹੌਰ ਪਾਕਿਸਤਾਨ ਵਿਖੇ ਪਿਤਾ ਸ. ਭਗਵਾਨ ਸਿੰਘ ਅਤੇ ਮਾਤਾ ਗੰਗੋ ਜੀ ਦੇ ਘਰ ਹੋਇਆ। ਕੁੱਝ ਇਤਿਹਾਸਕਾਰਾਂ ਨੇ ਉਹਨਾਂ ਦਾ ਪਿੰਡ ਈਚੋਗਿੱਲ ਜੋ ਲਾਹੌਰ ਤੋਂ 20 ਕਿਲੋਮੀਟਰ ਦੂਰ ਹੈ ਮੰਨਦੇ ਹਨ।
ੳਹਨਾਂ ਦੇ ਦਾਦਾ ਹਰਦਾਸ ਸਿੰਘ ਜੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਦਾਖਲ ਹੋਏ ਅਤੇ ਮੁਗਲ ਫੌਜਾਂ ਨਾਲ ਲੜਾਈ ਲੜੀ ਅਤੇ 1716 ਵਿੱਚ ਸ਼ਹੀਦੀ ਪ੍ਰਾਪਤ ਕੀਤੀ।
ਜੱਸਾ ਸਿੰਘ ਨੂੰ ਜਦੋਂ ਰਾਮ-ਰੌਣੀ ਦੇ ਕਿਲ੍ਹੇ ਦਾ ਪ੍ਰਬੰਧ ਸੌਪਿਆ ਗਿਆ ਤਾਂ ‘ਰਾਮਗੜ੍ਹੀਆ’ ਸ਼ਬਦ ਪੱਕੇ ਤੌਰ ਤੇ ਉਨ੍ਹਾਂ ਦੇ ਨਾਮ ਨਾਲ ਜੁੜ ਗਿਆ ।
ਉਹ ਖਾਲਸਾ ਰਾਜ ਦੇ ਸਮੇ ਦੇ ਮਹਾਨ ਸੰਤ ਅਤੇ ਸਿਪਾਹੀ ਹੋਏ ਸਨ । ਮਹਾਰਾਜਾ ਰਣਜੀਤ ਸਿੰਘ ਦੀ ਮੋਤ ਪਿੱਛੋ ਗਦਾਰ ਡੋਗਰੇ ਰਾਜਾ ਹੀਰਾ ਸਿੰਘ ਨੇ ਆਪ ਜੀ ਦੇ ਨੌਰੰਗਾਬਾਦ ਸਥਿਤ ਡੇਰੇ ਤੇ ਹਮਲਾ ਕਰ ਦਿੱਤਾ । ਪਰ ਆਪ ਜੀ ਕੋਲ ਸਿੱਖ ਫੌਜ਼ ਹੋਣ ਦੇ ਬਾਵਜੂਦ ਵੀ ਜਵਾਬੀ ਹਮਲਾ ਕਰਨ ਦੀ ਬਜਾਏ ਉਹਨਾ ਲਈ ਲੰਗਰ ਬਣਾ ਕੇ ਰੱਖਿਆ ਤੇ ਕਿਹਾ ਸਾਡੇ ਸਿੱਖ ਭਰਾ ਹੀ ਤਾ ਆ ਰਹੇ ਹਨ । ਪਰ ਸਿੱਖਾ ਦੇ ਭੇਸ ਵਿੱਚ ਡੋਗਰਿਆ ਨੇ ਤੋਪਾ ਤੇ ਗੋਲਿਆ ਨਾਲ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ । ਇਸ ਤੋਂ ਇਲਾਵਾ ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਸੰਧਾਵਾਲੀਆ ਅਤੇ ਬਾਬਾ ਬੀਰ ਸਿੰਘ ਦੇ ਸੈਂਕੜੇ ਸ਼ਰਧਾਲੂ ਗੋਲੀਬਾਰੀ ਵਿੱਚ ਪ੍ਰਾਣ ਤਿਆਗ ਗਏ।
ਭਾਈ ਕਾਰਜ ਸਿੰਘ ਥਾਂਦੇ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅਫ਼ਸਰਾਂ, ਸੁਰੱਖਿਆ ਫ਼ੋਰਸਾਂ ,ਮੁਖਬਰੀ ਕਰ ਕੇ ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲਿਆ ਨੂੰ ਨਿਸ਼ਾਨਾ ਬਣਾ ਕੇ ਖਤਮ ਕੀਤਾ। ਭਾਈ ਕਾਰਜ ਸਿੰਘ ਥਾਂਦੇ ਦੀਆਂ ਜੁਝਾਰੂ ਕਰਾਵਾਈਆਂ ਤੋਂ ਸਰਕਾਰ ਬੌਖਲਾ ਗਈ ਤੇ ਚਿੱਟ ਕੱਪਡ਼ੀਏ ਪੁਲਸੀਆਂ ਨੇ 24 ਫ਼ਰਵਰੀ 1987 ਨੂੰ ਪਿੰਡ ਥਾਂਦੇ ਵਿੱਖੇ ਉਨ੍ਹਾਂ ਦੀ ਮਾਤਾ ਜੀ ਨੂੰ ਗੋਲੀ ਮਾਰ ਦਿੱਤੀ I
ਜਨਵਰੀ 1988 ਵਿਚ ਜਦੋਂ ਖਾੜਕੂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅਤੇ ਜਨਰਲ ਲਾਭ ਸਿੰਘ ਨੇ ਸਥਿਤੀ ਨੂੰ ਕੰਟਰੋਲ ਵਿਚ ਕਰਨ ਅਤੇ ਖਤਰੇ ਦਾ ਮੁਕਾਬਲਾ ਕਰਨ ਲਈ ਮੋਰਚਾਬੰਦੀ ਕਰਨ ਲਈ ਭਾਈ ਕਾਰਜ ਸਿੰਘ ਥਾਂਦੇ ਦੀ ਸ੍ਰੀ ਦਰਬਾਰ ਸਾਹਿਬ ਅੰਦਰ ਡਿਊਟੀ ਲਾਈ । ਸ੍ਰੀ ਦਰਬਾਰ ਸਾਹਿਬ ਨੂੰ ਸੀ.ਆਰ.ਪੀ.ਤੇ ਵਿਸ਼ੇਸ਼ ਕਮਾਂਡੋ ਦਸਤਿਆਂ ਨੇ ਘੇਰ ਲਿਆ ਤੇ ਬਾਹਰ ਉੱਚੀਆਂ ਇਮਾਰਤਾਂ ਤੇ ਮੋਰਚਾਬੰਦੀ ਕਰ ਕੇ ਪੁਜ਼ੀਸ਼ਨਾਂ ਸੰਭਾਲ ਲਈਆਂ। ਖਾੜਕੂ ਸਿੰਘ ਅਚਾਨਕ ਹੀ ਘੇਰੇ ਗਏ, ਕਿਉਕਿ ਖਾੜਕੂ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਆਉਦੀ ਸੰਗਤ ਕਾਰਨ ਨਾਂ ਤਾਂ ਪ੍ਰਕਰਮਾ ਵਿੱਚੋਂ ਮੁਕਾਬਲਾ ਕਰ ਸਕਦੇ ਸਨ ਅਤੇ ਨਾ ਹੀ ਭਜ ਸਕਦੇ ਸਨ । ਭਾਈ ਕਾਰਜ ਸਿੰਘ ਥਾਂਦੇ ਨੇ, ਪਰਕਰਮਾ ਵਿਚ ਦੱਖਣੀ ਡਿਉਡ਼ੀ ਵਾਲੇ ਪਾਸੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਬੁੰਗੇ ਕੋਲ ਸਾਇਨਾਈਡ ਦਾ ਕੈਪਸੂਲ ਖਾ ਕੇ ਸ਼ਹੀਦੀ ਪ੍ਰਾਪਤ ਕਰ ਲਈ ।