31 ਅਕਤੂਬਰ ਸਵੇਰੇ 9 ਵਜੇ ਇੰਦਰਾ ਗਾਂਧੀ ਆਪਣੇ ਘਰ ਕੋਠੀ ਨੰਬਰ 1, ਸਫਦਰਜੰਗ ਰੋਡ ਤੋਂ ਆਪਣੇ ਦਫਤਰ- ਨੰਬਰ 1, ਅਕਬਰ ਰੋਡ ਵੱਲ ਨੂੰ ਨਿਕਲੀ ਅਤੇ TMC ਗੇਟ ਲਾਗੇ ਪੁੱਜਣ ਤੇ ਭਾਈ ਬੇਅੰਤ ਸਿੰਘ ਨੇ ਆਪਣੀ ਸੱਜੀ ਡੱਬ ਵਿਚੋਂ ਆਪਣਾ ਸਰਵਿਸ ਰਿਵਾਲਵਰ ਕੱਢ ਕੇ ਗੋਲੀਆਂ ਮਾਰੀਆਂ ਅਤੇ ਨਾਲ ਹੀ ਭਾਈ ਸਤਵੰਤ ਸਿੰਘ ਨੇ ਆਪਣੀ ਸਟੇਨਗੰਨ ਨਾਲ ਗੋਲੀਆਂ ਦੀ ਬੁਛਾੜ ਇੰਦਰਾ ਦੀ ਹਿੱਕ ਵਿੱਚ ਕਰ ਕੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸਿੱਖ ਆਪਣੇ ਗੁਰੂ ਅਸਥਾਨਾ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰ ਸਕਦੇ । ਇਸ ਮੌਕੇ ਭਾਈ ਬੇਅੰਤ ਸਿੰਘ ਨੂੰ ITBP ਦੇ ਫੌਜੀਆਂ ਨੇ ਗੋਲੀਆਂ ਮਾਰ ਕੇ ਮੋਕੇ ਤੇ ਸ਼ਹੀਦ ਕਰ ਦਿੱਤਾ ਗਿਆ I
ਅਦਾਲਤ ਵਿੱਚ ਪੇਸ਼ ਕੀਤੇ ਰਿਕਾਰਡ ਮੁਤਾਬਕ ਬੇਅੰਤ ਸਿੰਘ ਸਬ ਇੰਸਪੈਕਟਰ ਕੋਲ 38 ਬੋਰ ਦਾ ਰਿਵਾਲਵਰ ਨੰਬਰ ਜੇ-296754, ਬੱਟ ਨੰਬਰ 140 ਸੀ ਜਿਸ ਵਿਚ 18 ਗੋਲੀਆਂ ਸਨ ਅਤੇ ਸਤਵੰਤ ਸਿੰਘ ਕੋਲ SAF ਕਾਰਬਾਈਨ ਨੰਬਰ WW-13980, ਬੱਟ ਨੰਬਰ 80 ਸੀ ਜਿਸ ਵਿਚ 9 mm ਦੀਆਂ 100 ਗੋਲੀਆਂ ਸਨ ਅਤੇ ਜਿਉਂ ਹੀ ਇੰਦਰਾ ਗਾਂਧੀ TMC ਗੇਟ ਕੋਲ ਪੁੱਜੀ ਤਾਂ ਪਹਿਲਾਂ ਬੇਅੰਤ ਸਿੰਘ ਨੇ ਆਪਣੀ ਰਿਵਾਲਵਰ ਨਾਲ 5
ਗੋਲੀਆਂ ਤੇ ਬਾਅਦ ਵਿਚ ਸਤਵੰਤ ਸਿੰਘ ਨੇ ਕਾਰਬਾਈਨ ਨਾਲ 25 ਗੋਲੀਆਂ ਚਲਾਈਆਂ।
ਭਾਈ ਬੇਅੰਤ ਸਿੰਘ ਦੇ ਫੁੱਫੜ ਭਾਈ ਕੇਹਰ ਸਿੰਘ ਨੂੰ 30 ਨਵੰਬਰ 1984 ਨੂੰ ਗ੍ਰਿਫਤਾਰ ਕੀਤਾ ਗਿਆ। 3 ਦਸੰਬਰ 1984 ਨੂੰ ਇਕ ਸਬ-ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜੋ ਬਾਅਦ ਵਿੱਚ ਬਾਇੱਜਤ ਬਰੀ ਹੋ ਗਏ ਸਨ । ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ 6 ਜਨਵਰੀ 1989 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ ਸੀ ।