ਸਰਦਾਰ ਜੱਸਾ ਸਿੰਘ ਜੀ ਦੀ ਪ੍ਰਵਰਿਸ਼ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਕੀਤੀ ।
29 ਮਾਰਚ 1748 ਦੇ ਦਿਨ ਸਮੁੱਚੀ ਕੌਮ ਦੀਆਂ 11 ਮਿਸਲਾਂ ਬਣਾਈਆਂ ਗਈਆਂ। ਸ. ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਅਤੇ ਨਾਲ ਹੀ ਸਾਰੀਆਂ ਮਿਸਲਾਂ ਦੇ ਨੇਤਾ ਬਣੇ।
ਕਾਹਨੂਵਾਲ ਦੇ ਛੰਭ ਵਿੱਚ ਵਾਪਰੇ ਛੋਟੇ ਘੱਲੂਘਾਰੇ ਵਿੱਚ ਆਪ ਜੀ ਨੇ ਬਹਾਦਰੀ ਦੇ ਜੌਹਰ ਦਿਖਾਏ ।
ਸ: ਕਪੂਰ ਸਿੰਘ ਦੇ 1760 ਵਿਚ ਅਕਾਲ ਚਲਾਣੇ ਤੋਂ ਪਿੱਛੋਂ ਖਾਲਸਾ ਪੰਥ ਦੀ ਜਥੇਦਾਰੀ ਦੀ ਪੱਗ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਬੰਨ੍ਹਾਈ ਗਈ ।
1761 ਈਸਵੀ ਵਿਚ ਅਬਦਾਲੀ ਨੇ ਪਾਣੀਪਤ ਵਿਖੇ ਮਰਹੱਟਿਆਂ ਨੂੰ ਹਰਾਇਆ। ਅਬਦਾਲੀ ਮਰਹੱਟਿਆਂ ਦਾ ਸਾਰਾ ਮਾਲ-ਧਨ ਅਤੇ 2200 ਔਰਤਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲਿਜਾ ਰਿਹਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਜੀ ਨੇ ਦਲ ਖਾਲਸਾ ਦੀ ਅਗਵਾਈ ਕਰਕੇ ਇਹਨਾਂ ਬੰਦੀ ਔਰਤਾਂ ਨੂੰ ਅਜ਼ਾਦ ਕਰਵਾਇਆ ਅਤੇ ਘਰੋ ਘਰੀਂ ਪਹੁੰਚਾਇਆ।
1761 ਈਸਵੀ ਵਿਚ ਦਲ ਖਾਲਸਾ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਹ ਦਲ ਖਾਲਸਾ ਦੀ ਪਹਿਲੀ ਇਤਿਹਾਸਕ ਜਿੱਤ ਸੀ। ਕੌਮ ਨੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦੇ ਖਿਤਾਬ ਨਾਲ ਨਿਵਾਜਿਆ।
ਮਲੇਰਕੋਟਲਾ ਨੇੜੇ ਕੁੱਪ ਅਸਥਾਨ ਕੋਲ ਵੱਡੇ ਘੱਲੂਘਾਰੇ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਅਨੇਕਾਂ ਡੂੰਘੇ ਫਟ ਲੱਗੇ।
1777 ਈਸਵੀ ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲੇ ਉੱਪਰ ਹਮਲਾ ਕਰਨ ਉਪਰੰਤ ਕਬਜ਼ਾ ਕਰ ਲਿਆ ਅਤੇ ਆਪਣੀ ਰਾਜਧਾਨੀ ਬਣਾਇਆ।
ਸ: ਜੱਸਾ ਸਿੰਘ ਜਿਥੇ ਇਕ ਮਹਾਨ ਯੋਧਾ ਸੀ, ਉਥੇ ਗੁਰਬਾਣੀ ਦਾ ਰਸੀਆ ਵੀ ਸੀ। ਆਪ ਜੀ ਨੇ 40 ਸਾਲ ਕੌਮ ਦੀ ਨਿੱਜ ਤੋਂ ਉੱਪਰ ਹੋ ਕੇ ਸੇਵਾ ਕੀਤੀ ਅਤੇ ਬਿਖੜੇ ਸਮੇਂ ਵਿਚ ਕੌਮ ਦੀ ਅਗਵਾਈ ਕੀਤੀ।
ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ ਨੂੰ ਪਿਤਾ ਭਾਈ ਸੁੱਘਾ ਜੀ ਰੰਧਾਵਾ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਮਾਤਾ-ਪਿਤਾ ਨੇ ਆਪ ਦਾ ਨਾਂਅ ਬੂੜਾ ਰੱਖਿਆ। ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਨ ਤੋਂ ਬਾਅਦ ਆਪ ਜੀ ਦਾ ਨਾਂਅ ਬਾਬਾ ਬੁੱਢਾ ਜੀ ਪ੍ਰਸਿੱਧ ਹੋ ਗਿਆ।
ਜਿੱਥੇ ਬਾਬਾ ਬੁੱਢਾ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਮਿਲਿਆ ਉਥੇ ਉਹ ਸਿੱਖ ਤਵਾਰੀਖ ਦੀ ਇੱਕੋ-ਇੱਕ ਸਖਸ਼ੀਅਤ ਸਨ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਪਾਤਸ਼ਾਹੀਆ ਦੇ ਦਰਸ਼ਨ ਕੀਤੇ ।
ਅੰਗਰੇਜਾ ਦੇ ਰਾਜ ਦੋਰਾਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ ਗਿਆ । ਮਹਾਰਾਜਾ ਪ੍ਰਦੁੱਮਣ ਸਿੰਘ (ਨਾਭਾ ਰਿਆਸਤ) ਨੇ ਭਾਰਤ ਦੀ ਉਸ ਵੇਲੇ ਦੀ ਲੈਜਿਸਲੇਟਿਵ ਕੌਂਸਲ ’ਚ ਇਹ ਬਿੱਲ ਪੇਸ਼ ਕੀਤਾ ਸੀ। ਭਾਈ ਕਾਹਨ ਸਿੰਘ, ਜੋ ਵੱਡੇ ਸਕਾਲਰ ਸਨ, ਨੇ ਇਹ ਡਰਾਫਟ ਤਿਆਰ ਕੀਤਾ ਤੇ 1909 ’ਚ ਇਹ ਬਿੱਲ ਪਾਸ ਹੋ ਗਿਆ।
ਐਸ.ਐਸ.ਪੀ. ਰਾਜ ਕਿਰਨ ਬੇਦੀ ਦੇ ਹੁਕਮਾਂ ਤੇ ਭਾਈ ਜਗਜੀਤ ਸਿੰਘ ਦੇ ਚੰਡੀਗੜ ਘਰ ਵਿੱਚ ਛਾਪਾ ਮਾਰਿਆ ਗਿਆ। ਪੁਲਿਸ ਨੇ ਜਗਜੀਤ ਸਿੰਘ ਦੇ ਘਰ ਨਾਂ ਮਿਲਣ ਕਰਕੇ ਉਨ੍ਹਾਂ ਦੀ ਪਤਨੀ ਬੀਬੀ ਰੇਸ਼ਮ ਕੌਰ ਨੂੰ ਬੁੱਚੜ ਪੁਲੀਸ ਅਧਿਕਾਰੀਆਂ ਨੇ ਚੰਡੀਗੜ ਸਥਿਤ ਉਨਾ ਦੀ ਕੋਠੀ ਵਿੱਚੋਂ ਅਕਤੂਬਰ 1993 ਵਿੱਚ ਸਹੁਰਾ ਸਾਹਿਬ ਸ. ਹੰਸਾ ਸਿੰਘ ਅਤੇ 8 ਮਹੀਨੇ ਦੇ ਬੱਚੇ ਸਮੇਤ ਗ੍ਰਿਫਤਾਰ ਕੀਤਾ।
ਤਿੰਨ ਦਿਨ ਪੁਲਿਸ ਨੇ ਇੰਟਰੋਗੇਟ ਕਰਨ ਦਾ ਕੋਈ ਨੁਕਸਾ ਨਹੀ ਛੱਡਿਆ ਜੋ ਉਹ ਵਰਤ ਸਕਦੇ ਸੀ ਪਰ ਉਨਾ ਦੇ ਪੱਲੇ ਕੁਝ ਨਾ ਪਿਆ I ਫਿਰ ਪੁਲਿਸ ਮੀਰ ਮੰਨੂ ਦਾ ਇਤਿਹਾਸ ਦੁਹਰਾਉਣ ਲੱਗੀ । ਬੀਬੀ ਰੇਸ਼ਮ ਕੌਰ ਦੀਆ ਅੱਖਾ ਸਾਹਮਣੇ ਉਸ ਦੇ ਅੱਠ ਮਹੀਨਿਆ ਦੇ ਪੁੱਤਰ ਨੂੰ ਨੰਗਾ ਕਰ ਕੇ ਬਰਫ ਤੇ ਪਾ ਦਿੱਤਾ ਜਾਦਾ I ਪੁਲਿਸ ਵਾਲੇ ਬੱਚੇ ਨੂੰ ਫੜ ਕੇ ਰੱਖਦੇ ਜਦੋ ਤੱਕ ਬੱਚਾ ਠੰਡ ਨਾਲ ਨੀਲਾ ਕੇ ਸੁੰਨ ਹੋ ਜਾਂਦਾ । ਅਖੀਰ ਬੇਰਹਿਮ ਪੁਲਿਸ ਨੇ ਬੀਬੀ ਰੇਸ਼ਮ ਕੌਰ ਦੇ ਬੱਚੇ ਨੂੰ ਉਹਨਾ ਦੇ ਅੱਖਾਂ ਸਾਹਮਣੇ ਤਸੀਹੇ ਦੇ ਦੇ ਕੇ ਮਾਰ ਦਿੱਤਾ। ਜਦੋਂ ਇਹ ਜੁਲਮ ਵੀ ਬੀਬੀ ਨੂੰ ਸਿਦਕ ਤੋਂ ਨਾ ਡੁਲਾ ਸਕਿਆ ਤਾਂ ਆਪਣੀ ਹਾਰ ਹੁੰਦੀ ਦੇਖ ਕੇ ਪੁਲਿਸ ਨੇ ਬੀਬੀ ਰੇਸ਼ਮ ਕੌਰ ਦੇ ਗਲੇ ਤੇ ਤਿੱਖੇ ਹਥਿਆਰ ਰੱਖ ਕੇ ਹੋਲੀ ਹੋਲੀ ਗਲੇ ਅੰਦਰ ਲੰਘਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਬੀਬੀ ਤੋ ਕੁਝ ਪੁੱਛ ਨਾ ਸਕੇ, ਅਖੀਰ ਬੀਬੀ ਰੇਸ਼ਮ ਕੌਰ ਲੰਬੀ ਇੰਟੇਰੋਗੇਸ਼ਨ ਅਤੇ ਜਖਮਾ ਦੀ ਤਾਬ ਨਾ ਝਲਦੇ ਹੋਏ 22 ਅਕਤੂਬਰ 1993 ਨੂੰ ਜਾਮ ਏ ਸ਼ਹਾਦਤ ਪ੍ਰਾਪਤ ਕਰ ਗਈ ।
ਸਿੱਖ ਰਾਜ ਦਾ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਦਾ ਪੁੱਤਰ ਸੀ । ਦਲੀਪ ਸਿੰਘ ਨੂੰ ਅੰਗਰੇਜ਼ ਆਪਣੇ ਨਾਲ ਇੰਗਲੈਂਡ ਲੈ ਗਏ ਸਨ। ਉੱਥੇ ਉਸ ਨੂੰ ਈਸਾਈ ਬਣਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਵੱਲ ਧੱਕ ਦਿੱਤਾ ਗਿਆ। ਉਸ ਨੂੰ ਉੱਚ ਸਿੱਖਿਆ ਲਈ ਕਿਸੇ ਯੂਨੀਵਰਸਿਟੀ ਆਦਿ ਵਿੱਚ ਦਾਖਲ ਨਾ ਕਰਵਾਇਆ ਗਿਆ। ਮਹਾਰਾਜੇ ਨੇ 25 ਮਈ 1886 ਨੂੰ ‘ਖੰਡੇ ਦੀ ਪਾਹੁਲ’ ਲੈ ਲਈ ਸੀ I ਪਰ ਅੰਗਰੇਜਾ ਨੇ ਮਹਾਰਾਜੇ ਨੂੰ ਕਦੇ ਵੀ ਪੰਜਾਬ ਨਾ ਪਰਤਣ ਦਿੱਤਾ । ਉਨਾ ਨੂੰ ਡਰ ਸੀ ਕਿ ਮਹਾਰਾਜਾ ਪੰਜਾਬ ਜਾ ਕੇ ਸਿੱਖ ਸਰਦਾਰਾ ਨੂੰ ਇਕੱਠਿਆ ਕਰਕੇ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਸ ਲੈਣ ਲਈ ਬਗਾਵਤ ਕਰ ਸਕਦਾ ਹੈ । ਅੰਤ ਆਪਣੀ ਜਨਮ-ਭੂਮੀ ਪਿਆਰੇ ਪੰਜਾਬ ਦੀ ਪਵਿੱਤਰ ਧੂੜ ਨੂੰ ਆਪਣੇ ਮਸਤਕ ’ਤੇ ਲਾਉਣ ਦੀ ਆਸ ਨੂੰ ਦਿਲ ਵਿੱਚ ਹੀ ਰੱਖ ਕੇ ਗਰੀਬੀ ਦੀ ਹਾਲਤ ਵਿੱਚ 22 ਅਕਤੂਬਰ, 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ ਅਕਾਲ ਚਲਾਣਾ ਕਰ ਗਿਆ।