ਭਾਈ ਕਾਰਜ ਸਿੰਘ ਥਾਂਦੇ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅਫ਼ਸਰਾਂ, ਸੁਰੱਖਿਆ ਫ਼ੋਰਸਾਂ ,ਮੁਖਬਰੀ ਕਰ ਕੇ ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲਿਆ ਨੂੰ ਨਿਸ਼ਾਨਾ ਬਣਾ ਕੇ ਖਤਮ ਕੀਤਾ। ਭਾਈ ਕਾਰਜ ਸਿੰਘ ਥਾਂਦੇ ਦੀਆਂ ਜੁਝਾਰੂ ਕਰਾਵਾਈਆਂ ਤੋਂ ਸਰਕਾਰ ਬੌਖਲਾ ਗਈ ਤੇ ਚਿੱਟ ਕੱਪਡ਼ੀਏ ਪੁਲਸੀਆਂ ਨੇ 24 ਫ਼ਰਵਰੀ 1987 ਨੂੰ ਪਿੰਡ ਥਾਂਦੇ ਵਿੱਖੇ ਉਨ੍ਹਾਂ ਦੀ ਮਾਤਾ ਜੀ ਨੂੰ ਗੋਲੀ ਮਾਰ ਦਿੱਤੀ I
ਜਨਵਰੀ 1988 ਵਿਚ ਜਦੋਂ ਖਾੜਕੂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅਤੇ ਜਨਰਲ ਲਾਭ ਸਿੰਘ ਨੇ ਸਥਿਤੀ ਨੂੰ ਕੰਟਰੋਲ ਵਿਚ ਕਰਨ ਅਤੇ ਖਤਰੇ ਦਾ ਮੁਕਾਬਲਾ ਕਰਨ ਲਈ ਮੋਰਚਾਬੰਦੀ ਕਰਨ ਲਈ ਭਾਈ ਕਾਰਜ ਸਿੰਘ ਥਾਂਦੇ ਦੀ ਸ੍ਰੀ ਦਰਬਾਰ ਸਾਹਿਬ ਅੰਦਰ ਡਿਊਟੀ ਲਾਈ । ਸ੍ਰੀ ਦਰਬਾਰ ਸਾਹਿਬ ਨੂੰ ਸੀ.ਆਰ.ਪੀ.ਤੇ ਵਿਸ਼ੇਸ਼ ਕਮਾਂਡੋ ਦਸਤਿਆਂ ਨੇ ਘੇਰ ਲਿਆ ਤੇ ਬਾਹਰ ਉੱਚੀਆਂ ਇਮਾਰਤਾਂ ਤੇ ਮੋਰਚਾਬੰਦੀ ਕਰ ਕੇ ਪੁਜ਼ੀਸ਼ਨਾਂ ਸੰਭਾਲ ਲਈਆਂ। ਖਾੜਕੂ ਸਿੰਘ ਅਚਾਨਕ ਹੀ ਘੇਰੇ ਗਏ, ਕਿਉਕਿ ਖਾੜਕੂ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਆਉਦੀ ਸੰਗਤ ਕਾਰਨ ਨਾਂ ਤਾਂ ਪ੍ਰਕਰਮਾ ਵਿੱਚੋਂ ਮੁਕਾਬਲਾ ਕਰ ਸਕਦੇ ਸਨ ਅਤੇ ਨਾ ਹੀ ਭਜ ਸਕਦੇ ਸਨ । ਭਾਈ ਕਾਰਜ ਸਿੰਘ ਥਾਂਦੇ ਨੇ, ਪਰਕਰਮਾ ਵਿਚ ਦੱਖਣੀ ਡਿਉਡ਼ੀ ਵਾਲੇ ਪਾਸੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਬੁੰਗੇ ਕੋਲ ਸਾਇਨਾਈਡ ਦਾ ਕੈਪਸੂਲ ਖਾ ਕੇ ਸ਼ਹੀਦੀ ਪ੍ਰਾਪਤ ਕਰ ਲਈ ।