20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦਾ ਜਨਮ 20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ 1909 ਈ: ਵਿਚ ਮਾਲਵੇ ਦੀ ਧਰਤੀ ‘ਤੇ ਪਿੰਡ ਰੋਡੇ ਵਿਚ ਪਿਤਾ ਬਾਬਾ ਹਰਨਾਮ ਸਿੰਘ ਦੇ ਘਰ ਮਾਤਾ ਨੰਦ ਕੌਰ ਦੀ ਕੁੱਖ ਤੋਂ ਹੋਇਆ।
ਬਾਬਾ ਜੀ ਨੇ ਪੰਜਾਬੀ ਸੂਬੇ ਦੇ ਮੋਰਚੇ ਵਿਚ ਕਈ ਇਲਾਕਾ ਨਿਵਾਸੀਆਂ ਸਮੇਤ ਗ੍ਰਿਫ਼ਤਾਰੀ ਦਿੱਤੀ। ਬਾਬਾ ਜੀ ਦੀ ਅਗਵਾਈ ਵਿਚ 1989 ਦੀਆਂ ਪਾਰਲੀਮੈਂਟ ਚੋਣਾਂ ਵਿਚ ਪੰਥਕ ਉਮੀਦਵਾਰਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ।
ਬਾਬਾ ਜੋਗਿੰਦਰ ਸਿੰਘ 17 ਨਵੰਬਰ 1993 ਈ: ਦੇਰ ਰਾਤ ਨੂੰ 85 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ।
ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨੇ ਸ: ਕਰਤਾਰ ਸਿੰਘ ਵਰਗੇ ਅਣਖੀ ਯੋਧੇ ਨੂੰ ਧੁਰ ਹਿਰਦੇ ਤੋਂ ਝੰਜੋੜ ਦਿੱਤਾ। ਬਾਗੀ ਸਰਗਰਮੀਆਂ ਕਰਕੇ ਹੀ ਹਕੂਮਤ ਨੇ ਫਾਂਸੀ ਦਾ ਹੁਕਮ ਸੁਣਾਇਆ, ਜੋ ਬਾਅਦ ਵਿਚ ਕਾਲੇ ਪਾਣੀ ਦੀ ਸਜ਼ਾ ਵਿਚ ਬਦਲ ਦਿੱਤਾ ਗਿਆ ਪਰ ਮਾਰਚ, 1920 ਈ: ਵਿਚ ਇਸ ਝੂਠੇ ਕੇਸ ਵਿੱਚੋਂ ਸ: ਕਰਤਾਰ ਸਿੰਘ ਅੰਡੇਮਾਨ ਦੀ ਜੇਲ੍ਹ ਵਿੱਚੋ ਰਿਹਾਅ ਹੋ ਗਏ ।
ਰਿਹਾਈ ਉਪਰੰਤ ਜਥੇਦਾਰ ਝੱਬਰ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਸਿੱਖਾਂ ਦੇ ਅਨੇਕਾਂ ਮੋਰਚਿਆਂ ਵਿਚ ਮੋਹਰੀ ਰੋਲ ਅਦਾ ਕੀਤਾ। ਚਾਹੇ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਤਰਨ ਤਾਰਨ ਗੁਰਦਆਰੇ ਦਾ ਮੋਰਚਾ ਸੀ।
12 ਅਕਤੂਬਰ, 1920 ਈ: ਵਿਚ ਸ: ਕਰਤਾਰ ਸਿੰਘ ਝੱਬਰ ਨੇ ਸ: ਤੇਜਾ ਸਿੰਘ ਭੁੱਚਰ ਨਾਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅੰਗਰੇਜ਼ ਹਕੂਮਤ ਦੀ ਸਰਪ੍ਰਸਤੀ ਵਾਲੇ ਮਹੰਤਾਂ ਤੋਂ ਅਜਾਦ ਕਰਵਾਇਆ ।
ਨਨਕਾਣਾ ਸਾਹਿਬ ਜੀ ਨੂੰ ਨਰਾਇਣੂ ਮਹੰਤ ਤੋਂ ਅਜਾਦ ਕਰਵਾਉਣ ਲਈ ਸਿੰਘਾਂ ਦੇ ਗਏ 2 ਜਥਿਆ ਵਿੱਚੋਂ ਇੱਕ ਦੀ ਅਗਵਾਈ ਭਾਈ ਲਛਮਣ ਸਿੰਘ ਜੀ ਧਾਰੋਵਾਲ ਅਤੇ ਦੂਜੇ ਦੀ ਅਗਵਾਈ ਸਰਦਾਰ ਕਰਤਾਰ ਸਿੰਘ ਝੱਬਰ ਕਰ ਰਹੇ ਸਨ । ਮਹੰਤ ਅਤੇ ਸਰਕਾਰ ਦੀ ਮਿਲੀਭੁਗਤ ਅਤੇ ਨੀਚ ਇਰਾਦਿਆ ਨੂੰ ਭਾਂਪਦਿਆ ਸ: ਝੱਬਰ ਦੇ ਜਥੇ ਨੂੰ ਤਾਂ ਆਗੂ ਸਿੰਘਾਂ ਵੱਲੋਂ ਰੋਕ ਦਿੱਤਾ ਗਿਆ ਪਰ ਭਾਈ ਲਛਮਣ ਸਿੰਘ ਦਾ ਜਥਾ ਨਨਕਾਣਾ ਸਾਹਿਬ ਪਹੁੰਚ ਗਿਆ ਅਤੇ ਮਹੰਤ ਵੱਲੋਂ ਚਲਾਈਆ ਗੋਲੀਆ ਨਾਲ 150 ਸਿੰਘਾਂ ਦੀ ਸ਼ਹੀਦੀ ਹੋਈ । ਅਗਲੇ ਦਿਨ 2200 ਸਿੰਘਾਂ ਦੇ ਜਥੇ ਨੇ ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਸ਼੍ਰੀ ਨਨਕਾਣਾ ਸਾਹਿਬ ਦਾ ਕਬਜਾ ਆਪਣੇ ਹੱਥਾਂ ਵਿੱਚ ਲਿਆ ।
ਕੌਮ ਦੇ ਹਿਤਾਂ ਲਈ ਮਰ-ਮਿਟਣ ਵਾਲਾ ਇਹ ਮਹਾਨ ਆਗੂ ਦੇਸ਼ ਦੀ ਵੰਡ ਤੋਂ ਬਾਅਦ ਉਸ ਸਮੇਂ ਦੇ ਪੰਜਾਬ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ ਹਾਬੜੀ ਵਿਚ ਜਾ ਵਸਿਆ। ਇਥੇ ਹੀ ਇਹ ਅਣਖੀ ਯੋਧਾ 20 ਨਵੰਬਰ, 1962 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ।
1966 ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਜਿਲਾ ਬਠਿੰਡਾ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆ ਸਿੱਖ ਪੰਥ ਨੇ ਇਸ ਸਥਾਨ ਨੂੰ ਕੌਮ ਦੇ ਪੰਜਵੇਂ ਤਖ਼ਤ ਵਜੋਂ ਪ੍ਰਵਾਨ ਕੀਤਾ । ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਪ੍ਰਸਿੱਧ ਅਸਥਾਨ, ਜਿਸ ਨੂੰ ਸਿਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ। ਚਮਕੌਰ ਦੀ ਜੰਗ ਅਤੇ ਖਿਦਰਾਣੇ ਦੀ ਢਾਬ ਸ਼੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਭਾਈ ਡੱਲੇ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ।
ਮਾਸਟਰ ਤਾਰਾ ਸਿੰਘ ਦਾ ਜਨਮ ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਨਾਂਅ ਦੇ ਪਿੰਡ ਵਿਚ ਮਾਤਾ ਮੂਲਾਂ ਦੇਵੀ ਦੀ ਕੁੱਖ ਤੋਂ ਪਿਤਾ ਬਖਸ਼ੀ ਗੋਪੀ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਦੇ ਘਰ 24 ਜੂਨ, 1885 ਈ: ਨੂੰ ਹੋਇਆ। ਮਾਸਟਰ ਜੀ ਦਾ ਪਹਿਲਾਂ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ ‘ਚ 1902 ਈ: ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ।
17 ਜੁਲਾਈ, 1926 ਨੂੰ ਤੇਜਾ ਸਿੰਘ ਸਮੁੰਦਰੀ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਪੰਥ ਦੀ ਵਾਗਡੋਰ ਸੰਭਾਲੀ ਅਤੇ ਦੇਸ਼ ਦੀ ਅਜਾਦੀ ਅਤੇ ਅਕਾਲੀ ਮੋਰਚਿਆ ਦੌਰਾਨ ਕਈ ਵਾਰ ਜੇਲ ਗਏ । 1947 ਵਿੱਚ ਨਹਿਰੂ-ਗਾਂਧੀ ਦੇ ਝੂਠੇ ਲਾਰਿਆ ਵਿੱਚ ਆ ਕੇ ਸਿੱਖ ਕੌਮ ਦੀ ਕਿਸਮਤ ਹਿੰਦੋਸਤਾਨ ਨਾਲ ਜੋੜਨ ਦੀ ਉਨ੍ਹਾਂ ਦੀ ਵੱਡੀ ਸਿਧਾਂਤਕ ਗਲਤੀ ਦਾ ਅਹਿਸਾਸ ਉਨ੍ਹਾਂ ਨੂੰ ਉਦੋਂ ਹੋਇਆ, ਜਦੋਂ ਸਿੱਖ ਕੌਮ ਨੂੰ ਖੁਦਮੁਖਤਿਆਰ ਇਲਾਕਾ ਦੇਣ ਦਾ ਵਾਅਦਾ ਕਰਨ ਵਾਲੇ ਪੰਜਾਬੀ ਸੂਬਾ ਬਨਾਉਣ ਤੋਂ ਵੀ ਮੁਕਰ ਗਏ । ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਜਿਸਦਾ ਖੁਮਿਆਜਾ ਕੌਮ ਭੁਗਤ ਰਹੀ ਹੈ ।
1926 ਤੋਂ 1966 ਤੱਕ ਦੀ ਸਿੱਖ ਰਾਜਨੀਤੀ ਮਾਸਟਰ ਤਾਰਾ ਸਿੰਘ ਦੇ ਦੁਆਲੇ ਹੀ ਘੁੰਮਦੀ ਹੈ । 1947 ਤੋਂ ਬਾਅਦ ਉਨ੍ਹਾਂ ‘ਸਿੱਖ ਹੋਮਲੈਂਡ’ ਦਾ ਨਾਅਰਾ ਲਾਇਆ ਅਤੇ ਸਿੱਖ ਹਿੱਤਾਂ ਲਈ ਬਹੁਤ ਸੰਘਰਸ਼ ਕੀਤਾ । ਮਾਸਟਰ ਤਾਰਾ ਸਿੰਘ ਦੇ ਅੰਤਿੰਮ ਬੋਲ ਸਨ “ਮੈ ਆਪਣੇ ਸਿਆਸੀ ਜੀਵਨ ਵਿੱਚ ਗਲਤੀਆ ਤਾਂ ਬਹੁਤ ਕੀਤੀਆ ਹੋਣਗੀਆ ਪਰ ਕਦੇ ਪੰਥ ਨਾਲ ਗਦਾਰੀ ਨਹੀ ਕੀਤੀ ।”
ਇਸ ਸਾਰੇ ਦੇ ਨਾਲ-ਨਾਲ ਉਹ ਇਕ ਲੇਖਕ ਵੀ ਸੀ। ਉਨ੍ਹਾਂ ਨੇ ਦੋ ਨਾਵਲ ‘ਪ੍ਰੇਮ ਲਗਨ’ ਅਤੇ ‘ਬਾਬਾ ਤੇਗ਼ਾ ਸਿੰਘ’ ਲਿਖੇ ਸਨ ਅਤੇ ਲੇਖਾਂ ਦੀਆਂ ਕਿਤਾਬਾਂ ‘ਕਿਉ ਵਰਣੀ ਕਿਵ ਜਾਣਾ’ ‘ਪਿਰਮ ਪਿਆਲਾ’, ‘ਗ੍ਰਹਿਸਤ ਧਰਮ ਸਿਖਿਆ ਅਤੇ ਆਪਣੀ ਜੀਵਨੀ ‘ਮੇਰੀ ਯਾਦ’ ਵੀ ਲਿਖੀਆ ਸਨ I