25 ਮਾਰਚ 1986 ਨੂੰ ਪੁਲਿਸ ਨੇ ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ ਅਤੇ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ । ਫ਼ੈਡਰੇਸ਼ਨ ਨੇ ਸਰਕਾਰ ਨੂੰ ਖਬਰਦਾਰ ਕੀਤਾ ਕਿ ਜੇਕਰ ਭਾਈ ਮੋਹਕਮ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ 26 ਮਾਰਚ ਨੂੰ ਹੋਲੇ-ਮਹੱਲੇ ਤੇ ਅਨੰਦਪੁਰ ਸਾਹਿਬ ਵਿੱਖੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਸਟੇਜ ਤੇ ਭਾਸ਼ਣ ਨਹੀ ਦੇਣ ਦੇਵਾਂਗੇ ਪਰ ਬਰਨਾਲਾ ਸਰਕਾਰ ਨੇ ਇਸਦੀ ਕੋਈ ਪ੍ਰਵਾਹ ਨਾ ਕੀਤੀ ।
26 ਮਾਰਚ ਨੂੰ ਹੋਲੇ-ਮਹੱਲੇ ਤੇ ਅਨੰਦਪੁਰ ਸਾਹਿਬ ਵਿੱਖੇ ਜਦ ਬਰਨਾਲਾ ਤਕਰੀਰ ਕਰਨ ਉਠਿਆ ਤਾਂ ਪੰਡਾਲ ਵਿੱਚੋ ਕੁਝ ਨੌਂਜਵਾਨ ਉਠ ਕੇ ਨਾਅਰੇਬਾਜੀ ਕਰਦੇ ਹੋਏ ਸਟੇਜ ਵੱਲ ਵਧਣ ਲੱਗੇ । ਪੁਲਿਸ ਨੇ ਨੌਜਵਾਨਾ ਤੇ ਗੋਲੀਆ ਚਲਾਉਣੀਆ ਸ਼ੁਰੂ ਕਰ ਦਿੱਤੀਆ, ਜਿਸ ਨਾਲ 12 ਸਿੱਖਾਂ ਦੀ ਸ਼ਹੀਦੀ ਹੋਈ ਅਤੇ 50 ਜਖਮੀ ਹੋਏ ।