27 ਅਗਸਤ 1923 ਨੂੰ ਬ੍ਰਿਟਿਸ਼ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਡਿਊਟੀ ਤੇ ਬੇਠੈ ਗ੍ਰੰਥੀ ਸਿੰਘ ਭਾਈ ਇੰਦਰ ਸਿੰਘ ਮੌਰ ਨੂੰ ਬਿਨਾ ਵਰੰਟ ਦੇ ਗ੍ਰਿਫਤਾਰ ਕਰ ਲਿਆ | ਅਖੰਡ ਪਾਠ ਸਾਹਿਬ ਦੀ ਹੋਈ ਇਸ ਬੇਅਦਬੀ, ਗੁਰਦੁਆਰਾ ਸਾਹਿਬ ਵਿੱਚ ਬ੍ਰਿਟਿਸ਼ ਪੁਲਿਸ ਦੀ ਦਖਲਅੰਦਾਜੀ ਬੰਦ ਕਰਨ ਲਈ ਅਤੇ ਅਖੰਡ ਪਾਠ ਸਾਹਿਬ ਦੁਬਾਰਾ ਅਰੰਭ ਕਰਵਾਉਣ ਲਈ ਸਿੱਖ ਸੰਗਤ ਲਗਾਤਾਰ ਸੰਘਰਸ ਕਰ ਰਹੀ ਸੀ ਪਰ ਕੋਈ ਸਿਟਾ ਨਾ ਨਿਕਲਿਆ | ਫਿਰ 500 ਸਿੰਘਾ ਦਾ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭੇਜਿਆ ਗਿਆ, ਜੋ 21 ਫਰਵਰੀ 1924 ਨੂੰ ਇਥੇ ਪਹੁੰਚਿਆ | ਅੰਗਰੇਜ ਹਕੂਮਤ ਨੇ ਇਸ ਜਥੇ ਤੇ ਗੋਲੀ਼ਆ ਦਾ ਮੀਂਹ ਵਰਾ ਦਿੱਤਾ, ਜਿਸ ਵਿੱਚ ਲਗਭਗ 100 ਸਿੰਘ ਸ਼ਹੀਦ ਹੋਏ, 200 ਜਖ਼ਮੀ ਹੋਏ ਅਤੇ ਬਾਕੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ |
ਗੁਰਦੁਆਰਾ ਨਨਕਾਣਾ ਸਾਹਿਬ ਤੇ ਕਾਬਜ ਮਹੰਤ ਨਰਾਇਣ ਦਾਸ ਨੇ ਭਾਈ ਲਛਮਣ ਸਿੰਘ ਧਾਰੋਵਾਲ ਦੀ ਅਗਵਾਈ ਵਿੱਚ 200 ਸਿੰਘਾ ਦੇ ਸ਼ਾਂਤਮਈ ਜਥੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠਿਆ ਦੇ ਗੋਲੀਆ ਚਲਵਾ ਦਿਤੀਆ | ਭਾਈ ਲਛਮਣ ਸਿੰਘ ਧਾਰੋਵਾਲ ਨੂੰ ਜਿੰਦਾ ਜੰਡ ਦੇ ਦਰੱਖਤ ਨਾਲ ਬੰਨ ਕੇ ਥੱਲੇ ਅੱਗ ਬਾਲ ਕੇ ਸ਼ਹੀਦ ਕਰ ਦਿੱਤਾ | ਸਿੱਖ ਇਤਿਹਾਸ ਮੁਤਾਬਕ 86 ਸਿੰਘ ਸ਼ਹੀਦ ਹੋਏ ਪਰ ਸਰਕਾਰੀ ਰਿਪੋਰਟਾ ਵਿੱਚ ਗਿਣਤੀ 126 ਹੈ | ਹਰ ਸਾਲ 21 ਫਰਵਰੀ ਨੂੰ ਸ਼ਹੀਦਾ ਨੂੰ ਗੁਰਦੁਆਰਾ ਨਨਕਾਣਾ ਸਾਹਿਬ, ਪਾਕਿਸਤਾਨ ਵਿੱਖੇ ਸ਼ਰਧਾਜਲੀ ਭੇਂਟ ਕੀਤੀ ਜਾਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਜਿਸ ਵਿੱਚ ਇਸ ਸਾਕੇ ਦੋਰਾਨ ਗੋਲੀਆ ਲੱਗੀਆ ਸਨ, ਦੇ ਦਰਸ਼ਨ ਵੀ ਕਰਵਾਏ ਜਾਦੇ ਹਨ |
ਭਾਈ ਕਾਦੀਆਂ ਅਤੇ ਲਿਬਰੇਸ਼ਨ ਫ਼ੋਰਸ ਦੇ ਹੋਰ ਸਿੰਘਾਂ ਨੇ ਬਿੱਟੇ ਦੀਆਂ ਪੰਥ ਵਿਰੋਧੀ ਹਰਕਤਾਂ ਲਈ 11 ਸਤੰਬਰ 1993 ਨੂੰ ਦਿੱਲੀ ਵਿੱਚ ਆਰ.ਡੀ.ਐਕਸ. ਨਾਲ਼ ਜ਼ੋਰਦਾਰ ਹਮਲਾ ਕੀਤਾ, ਪਰ ਮਗਰੋਂ ਇਸ ਕੇਸ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨੀ ਤੋਂ ਲਿਆ ਕੇ ਕੇਸ ਚਲਾਇਆ ਗਿਆ ਤੇ ਫਾਂਸੀ ਦਾ ਹੁਕਮ ਸੁਣਾਇਆ ਗਿਆ। 1995 ਵਿੱਚ ਭਾਈ ਨਵਨੀਤ ਸਿੰਘ ਕਾਦੀਆਂ, ਭਾਈ ਦਇਆ ਸਿੰਘ ਲਹੌਰੀਆ ਤੇ ਲਿਬਰੇਸ਼ਨ ਦੇ ਸਿੰਘਾਂ ਨੇ ਪ੍ਰੋ: ਭੁੱਲਰ ਨੂੰ ਰਿਹਾਅ ਕਰਵਾਉਣ ਲਈ ਰਾਜਸਥਾਨ ਦੇ ਕਾਂਗਰਸੀ ਆਗੂ ਰਾਮ ਨਿਵਾਸ ਮਿਰਧਾ ਦੇ ਪੁੱਤਰ ਰਜਿੰਦਰ ਮਿਰਧਾ ਨੂੰ ਅਗਵਾ ਕਰ ਲਿਆ। ਪਰ ਪੁਲੀਸ ਨੂੰ ਸਿੰਘਾਂ ਦੇ ਜੈਪੁਰ ਵਾਲ਼ੇ ਟਿਕਾਣੇ ਦੀ ਸੂਹ ਮਿਲ਼ ਗਈ। 25 ਫ਼ਰਵਰੀ 1995 ਨੂੰ ਤਿੰਨ ਰਾਜਾਂ ਦੀ ਪੁਲੀਸ ਨੇ ਸਿੰਘਾਂ ਨੂੰ ਘੇਰਾ ਪਾ ਲਿਆ। ਭਾਈ ਨਵਨੀਤ ਸਿੰਘ ਨੇ ਪੁਲੀਸ ਨੂੰ ਫਾਇਰਿੰਗ ਕਰ ਕੇ ਉਲ਼ਝਾ ਲਿਆ ਤੇ ਭਾਈ ਲਾਹੌਰੀਆ, ਉਹਨਾਂ ਦੀ ਪਤਨੀ ਤੇ ਭਾਈ ਹਰਨੇਕ ਸਿੰਘ ਭੱਪ ਓਥੋਂ ਨਿਕਲ਼ ਗਏ। ਭਿਆਨਕ ਗੋਲ਼ਾਬਾਰੀ ਵਿੱਚ ਹੀ ਭਾਈ ਸਾਹਿਬ ਸ਼ਹੀਦੀ ਪ੍ਰਾਪਤ ਕਰ ਗਏ ।