ਅਜੋਕੇ ਸਿੱਖ ਸੰਘਰਸ਼ ਵਿੱਚ ਝੂਠੇ ਪੁਲਿਸ ਮੁਕਾਬਲਿਆ ਦੀ ਸ਼ੁਰੂਆਤ ਪੁਲਿਸ ਨੇ ਭਾਈ ਕੁਲਵੰਤ ਸਿੰਘ ਜੀ ਨਗੋਕੇ ਤੋਂ ਕੀਤੀ । ਉਹ ਨਿਹੰਗ ਮਰਿਆਦਾ ਦੇ ਧਾਰਨੀ ਸਨ ਅਤੇ ਖੇਤੀ ਬਾੜੀ ਕਰਦੇ ਸਨ I 27 ਮਈ 1982 ਨੂੰ ਆਪਣੇ ਟਰੈਕਟਰ ਦੀ ਮੁਰੰਮਤ ਕਰਵਾਉਣ ਨੂੰ ਨਗੋਕੇ ਤੋਂ ਖਿਲਚੀਆਂ ਪਿੰਡ ਗਏ ਹੋਏ ਸਨ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਵੱਖ-ਵੱਖ ਥਾਣਿਆ ਵਿੱਚ ਲਿਜਾ ਕੇ ਅੰਨ੍ਹਾਂ ਤਸ਼ੱਸ਼ਦ ਕੀਤਾ । ਪਰ ਭਾਈ ਸਾਹਿਬ ਦੀ ਗ੍ਰਿਫਤਾਰੀ ਤਰਨ ਤਾਰਨ ਪੁਲਿਸ ਨੇ 4 ਜੂਨ 1982 ਦੀ ਦਿਖਾ ਕੇ ਉਸ ਦਿਨ ਅਦਾਲਤ ਚ ਪੇਸ਼ ਕੀਤਾ ।
10 ਜੂਨ 1982 ਨੂੰ ਪੁਲਿਸ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਮੀਡੀਆਂ ਨੂੰ ਦਸਿਆ ਕਿ ਕੁਲਵੰਤ ਸਿੰਘ ਪੁਲਿਸ ਹਿਰਾਸਤ ਚੋ ਫਰਾਰ ਹੋ ਗਿਆ ਹੈ | ਪੁਲਿਸ ਦੀ ਕਹਾਣੀ ਮੁਤਾਬਿਕ 9 ਅਤੇ 10 ਜੂਨ ਦੀ ਰਾਤ ਨੂੰ ਭਾਈ ਸਾਹਿਬ ਜੀ ਦੇ ਪੇਟ ਚ ਦਰਦ ਦੀ ਸ਼ਿਕਾਇਤ ਹੋਣ ਤੇ 2 ਸਿਪਾਹੀਆ ਦੁਆਰਾ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਵਾਪਸੀ ਸਮੇਂ ਉਹ ਸਿਪਾਹੀ ਦੇ ਮੁੱਕਾ ਮਾਰ ਕੇ ਭੱਜ ਗਿਆ । 11 ਜੂਨ 1982 ਨੂੰ ਪੁਲਿਸ ਨੇ ਆਪਣੀ ਘੜ੍ਹੀ ਹੋਈ ਝੂਠੀ ਕਹਾਣੀ ਦੱਸੀ ਕਿ ਕਲ ਰਾਤ ਕੁਲਵੰਤ ਸਿੰਘ ਨਗੋਕੇ ਤਾਰਖਸਰਵਾਲਾ ਨੇੜੇ ਇਕ ਮੁਠਭੇੜ ਚ ਮਾਰਿਆ ਗਿਆ ਜੋ ਕਿ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ | ਪੋਸਟਮਾਰਟਮ ਰਿਪੋਰਟ ਅਨੁਸਾਰ ਭਾਈ ਸਾਹਿਬ ਜੀ ਮੋਤ ਸਰੀਰਕ ਤਸੱਦਦ ਕਰਨ ਹੋਈ ਹੈ ਬਾਅਦ ਚ 10 ਗੋਲੀਆਂ ਦੇ ਨਿਸ਼ਾਨ ਬਣੇ ਹਨ |
ਸੰਤ ਜਰਨੈਲ ਸਿੰਘ ਜੀ ਨੇ ਭਾਈ ਸਾਹਿਬ ਦੇ ਸ਼ਰੀਰ ਦਾ ਆਪਣੇ ਹਥੀਂ ਇਸ਼ਨਾਨ ਕਰਵਾਇਆ ਅਤੇ ਸੰਤ ਜੀ ਅਕਸਰ ਹੀ ਭਾਈ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਕਹਿੰਦੇ ਹੁੰਦੇ ਸਨ ਕਿ
‘ਜਿੰਨਾ ਨੇ ਕੁਲਵੰਤ ਸਿੰਘ ਨਾਗੋਕੇ ਦੇ ਢਿੱਡ ਵਿਚ ਦੀ ਸੀਖਾਂ ਲੰਘਾਈਐਂ, ਉਹਨਾਂ ਤੋਂ ਹੱਕ਼ ਜਰੂਰ ਲੈਣਾ ” ।