ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਯਹੀਆ ਖਾਂ ਤੇ ਉਸਦੇ ਮੰਤਰੀ ਦੀਵਾਨ ਲੱਖਪਤ ਰਾਏ ਭਾਰੀ ਫੌਜ਼ ਲੈ ਕੇ ਕਾਹਨੂੰਵਾਲ ਦੇ ਛੰਭ (ਗੁਰਦਾਸਪੁਰ ਜਿਲ੍ਹੇ ਦੀ ਕਾਹਨੂੰਵਾਨ ਛੰਭ ਜੋ ਮੁਕੇਰੀਆਂ ਨੂੰ ਜਾਂਦੀ ਸੜਕ ਤੇ 8 ਕਿ: ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿ: ’ਤੇ ਸਥਿੱਤ ਹੈ,) ਵਿੱਚ ਟਿਕੇ ਹੋਏ ਸਿੱਖਾਂ ਦਾ ਘਾਣ ਕਰਨ ਤੁਰ ਪਏ | ਪਰ ਸਿੰਘ ਹਮੇਸ਼ਾ ਦੀ ਤਰਾਂ ਫੌਜ ਦੇ ਮੁਕਾਬਲੇ ਗਿਣਤੀ ਵਿੱਚ ਥੋੜੇ ਸਨ | ਸਿੰਘਾ ਨਾਲ ਔਰਤਾ ਅਤੇ ਬੱਚੇ ਵੀ ਸਨ ਅਤੇ ਅਸਲੇ ਦੀ ਵੀ ਘਾਟ ਸੀ । ਲਖਪਤ ਰਾਏ ਨੇ ਛੰਭ ਨੂੰ ਅੱਗ ਲਗਵਾ ਦਿੱਤੀ ਤੇ ਮਜ਼ਬੂਰ ਹੋ ਕੇ ਭੁੱਖਣ ਭਾਣੇ ਸਿੰਘਾਂ ਨੂੰ ਛੰਭ ਵਿੱਚੋਂ ਨਿਕਲਣਾ ਪਿਆ। ਸਿੱਖ ਛੰਭ ਵਿੱਚੋਂ ਨਿਕਲ ਕੇ ਮੁਗਲ ਫੌਜ਼ਾਂ ਨਾਲ ਲੜਦੇ-ਲੜਦੇ ਬਿਆਸ ਦਰਿਆ ਵੱਲ ਨੂੰ ਹੋ ਤੁਰੇ, ਪਰ ਅੱਗੇ ਬਿਆਸ ਦਰਿਆ ਵੀ ਚੜ੍ਹਿਆ ਹੋਇਆ ਠਾਠਾਂ ਮਾਰ ਰਿਹਾ ਸੀ। ਇੱਕ ਪਾਸੇ ਅੱਗ, ਦੂਜੇ ਪਾਸੇ ਦਰਿਆ ਬਿਆਸ ਅਤੇ ਤੀਜੇ ਪਾਸੇ ਦੁਸ਼ਮਣ ਫੌਜ਼ਾਂ । ਸਿੱਖਾਂ ਨੇ ਆਪਣੇ ਆਪ ਨੂੰ ਤਿੰਨ ਪਾਸਿਆਂ ਤੋਂ ਘਿਰਿਆ ਦੇਖ ਕੇ ਚੌਥੇ ਪਾਸੇ ਸੁਰੱਖਿਅਤ ਥਾਂ ਵੱਲ ਚਾਲੇ ਪਾਉਣ ਦਾ ਗੁਰਮਤਾ ਕੀਤਾ। ਲੋਹੜੇ ਦੀ ਗਰਮੀ ਕਾਰਨ ਰੇਤ ਬਹੁਤ ਤਪ ਰਹੀ ਸੀ। ਉਨ੍ਹਾਂ ਨੇ ਇਸ ਤੋਂ ਬਚਣ ਲਈ ਆਪਣੇ ਕੱਪੜੇ ਪਾੜ ਕੇ ਪੈਰਾਂ ਨੂੰ ਬੰਨ੍ਹ ਲਏ ਤੇ ਪਹਾੜੀ ਦਿਸ਼ਾ ਵੱਲ ਵਧਣ ਲੱਗੇ। ਇਸ ਗਹਿਗੱਚ ਲੜਾਈ ਵਿੱਚ ਬਹੁਤ ਸਾਰੇ ਸਿੰਘ, ਸਿੰਘਣੀਆ ਅਤੇ ਬੱਚੇ ਸ਼ਹੀਦ ਹੋਏ ।
ਸਲਾਬਤਪੁਰਾ ਡੇਰਾ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਕੇ ਜਾਮ-ਏ-ਇੰਸਾ ਪਿਲਾਇਆ ਸੀ । ਜਿਸ ਮਗਰੋਂ ਬਠਿੰਡਾ ਵਿੱਚ ਸਿੱਖ – ਪ੍ਰੇਮੀ ਟਕਰਾਅ ਹੋਣ ਮਗਰੋਂ 17 ਮਈ 2007 ਨੂੰ ਤਖਤ ਦਮਦਮਾ ਸਾਹਿਬ ਵਿਖੇ ਪੰਥਕ ਇਕੱਤਰਤਾ ਹੋਈ ਸੀ ,ਜਿਸ ਵਿੱਚ ਪੰਜਾਬ ਭਰ ਚੋ ਤਕਰੀਬਨ ਇੱਕ ਲੱਖ ਤੋਂ ਜਿ਼ਆਦਾ ਸਿੱਖ ਪੁੱਜੇ । ਵਾਪਸ ਪਰਤ ਰਹੀ ਸਿੱਖ ਸੰਗਤ ਤੇ ਮੌੜ ਮੰਡੀ ਕੋਲ ਡੇਰਾ ਪ੍ਰੇਮੀਆ ਨੇ ਹਮਲਾ ਕਰ ਦਿੱਤਾ । ਥਾਣਾ ਸਿਟੀ ਸੁਨਾਮ ਵਿਚ ਦਰਜ ਰਿਪੋਰਟ ਅਨੁਸਾਰ 17 ਮਈ, 2007 ਨੂੰ ਸਿੱਖ ਸੰਗਤ ਦਾ ਇਕ ਕਾਫ਼ਲਾ ਤਲਵੰਡੀ ਸਾਬੋ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤ ਰਿਹਾ ਸੀ ਤਾਂ ਸੁਨਾਮ ਦੇ ਚੀਮਾਂ ਰੋਡ ‘ਤੇ ਡੇਰਾ ਪ੍ਰੇਮੀਆਂ ਨੇ ਟਰੱਕਾਂ ਰਾਹੀਂ ਵਾਪਸ ਆ ਰਹੀ ਸਿੱਖ ਸੰਗਤ ‘ਤੇ ਹਮਲਾ ਕਰ ਦਿੱਤਾ | ਜਿਸ ਵਿਚ ਵੱਡੀ ਗਿਣਤੀ ‘ਚ ਸਿੱਖ ਸੰਗਤ ਅਤੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ | ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸੁਨਾਮ ਦਾਖਲ ਕਰਵਾਇਆ ਗਿਆ ਜਿਥੇ ਕਮਲਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਸੰਗਰੂਰ ਨੂੰ ਡਾਕਟਰਾਂ ਨੇ ਮਿ੍ਤਕ ਕਰਾਰ ਦਿੱਤਾ ।
ਪੁਲਿਸ ਵੱਲੋਂ 16 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ 15 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਪਰ ਸੰਗਰੂਰ ਦੇ ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਇਨ੍ਹਾਂ ਸਾਰੇ ਦੋਸ਼ੀਆ ਨੂੰ ਬਰੀ ਕਰਕੇ ਇੱਕ ਵਾਰ ਫਿਰ ਭਾਰਤੀ ਕਾਨੂੰਨ ਦੇ ਦੋਗਲੇਪਨ ਦੀ ਝਲਕ ਪੇਸ਼ ਕੀਤੀ ।
ਕਿਵੇਂ ਬਸ਼ੀਰ ਮੁਹੰਮਦ ਤੋਂ ਸ਼ਹੀਦ ਭਾਈ ਲੱਛਮਣ ਸਿੰਘ ਬਣਿਆ? – ਪੰਜਾਬ ਪੁਲਿਸ ਦੇ ਡੀ ਐਸ ਪੀ ਚਾਹਲ ਨੇ ਆਪਣੇ ਸਿਪਾਹੀ ਬਸ਼ੀਰ ਮੁਹੰਮਦ ਦੇ ਦਾੜੀ-ਕੇਸ ਵਧਾ ਕੇ ਭਾਈ ਗੁਰਮੇਲ ਸਿੰਘ ਬੱਬਰ ਨਾਲ ਮੇਲ ਮਿਲਾਪ ਵਧਾਉਣ ਲਈ ਕਿਹਾ । ਹੋਲੀ ਹੋਲੀ ਵਿਸ਼ਵਾਸ਼ ਪਾ ਕੇ ਬਸ਼ੀਰ ਬੱਬਰ ਖਾਲਸਾ ਜੱਥੇਬੰਦੀ ਨਾਲ ਰਹਿਣ ਲੱਗ ਪਿਆ ਤਾਂ ਕਿ ਸਿੰਘਾਂ ਦੀਆ ਖਬਰਾਂ ਪੁਲਿਸ ਤੱਕ ਪਹੁੰਚਾ ਸਕੇ । ਸਿੰਘਾਂ ਦੀ ਮੁਖਬਰੀ ਕਰਨ ਦੇ ਉਦੇਸ਼ ਨਾਲ ਆਇਆ ਬਸ਼ੀਰ ਮੁਹੰਮਦ ਸਿੰਘਾਂ ਦੇ ਕਿਰਦਾਰ ਨੂੰ ਦੇਖ ਕੇ ਅੰਮ੍ਰਿਤ ਛਕ ਕੇ ਸਿੰਘ ਸਜ਼ ਗਿਆ । ਕੇਵਲ ਸਿੰਘ ਹੀ ਨਹੀ ਸਜਿਆ, ਸਿੱਖਾਂ ਦੇ ਕੌਮੀ ਘਰ ਦੀ ਪ੍ਰਾਪਤੀ ਲਈ ਜੂਝਿਆ ਵੀ ਅਤੇ ਪਤਨੀ ਸਮੇਂਤ ਸ਼ਹੀਦੀ ਵੀ ਪ੍ਰਾਪਤ ਕੀਤੀ । ਉਨ੍ਹਾਂ ਦੀ ਪਤਨੀ ਸਕੀਨਾ ਵੀ ਰਾਣੀ ਕੌਰ ਬਣ ਗਈ ।
ਭਾਈ ਲੱਛਮਣ ਸਿੰਘ ਦੀ ਪਤਨੀ ਰਾਣੀ ਕੌਰ ਬੱਚੇ ਨੂੰ ਜਨਮ ਦੇਣ ਵਾਲੀ ਸੀ । ਇਸ ਲਈ ਫਰਬਰੀ 1993 ਨੂੰ ਸਿੰਘਾਂ ਦੀ ਮਦਦ ਨਾਲ ਉਹ ਰਾਣੀ ਕੌਰ ਨੂੰ ਲੈ ਕੇ ਕਲਕੱਤੇ ਆ ਗਿਆ ਕਿਧਰੋ ਚਾਹਲ ਨੂੰ ਪਤਾ ਲੱਗਾ ਵੀ ਲਸ਼ਮਣ ਸਿੰਘ ਹੁਣ ਕਲੱਕਤੇ ਵਿੱਚ ਹੈ । 17 ਮਈ 1993 ਦੀ ਰਾਤ ਨੂੰ ਪੰਜਾਬ ਪੁਲਿਸ ਨੇ ਬਿਨਾ ਦੱਸੇ ਘਰ ਦਾ ਬਿਨਾ ਬੂਹਾ ਖੁਲਵਾਏ ਗੋਲੀਆਂ ਦਾ ਮੀਹ ਵਰਾ ਦਿੱਤਾ । ਲਛਮਣ ਸਿੰਘ ਤੇ ਉਸਦੀ ਪਤਨੀ ਰਾਣੀ ਕੌਰ ਮੌਕੇ ਤੇ ਸ਼ਹੀਦ ਹੋ ਗਏ । ਉਸ ਸਮੇ ਰਾਣੀ ਕੌਰ ਦੇ ਪੇਟ ਵਿੱਚ ਇੱਕ ਬੱਚਾ ਵੀ ਸੀ ਉਹ ਵੀ ਦੁਨੀਆਂ ਚ ਆਉਣ ਤੋਂ ਪਹਿਲਾ ਹੀ ਸ਼ਹੀਦੀ ਪਾ ਗਿਆ ।