ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723 ਈ. ਨੂੰ ਪਿੰਡ ਸੁਰ ਸਿੰਘ ਜਿਲ੍ਹਾ ਲਾਹੌਰ ਪਾਕਿਸਤਾਨ ਵਿਖੇ ਪਿਤਾ ਸ. ਭਗਵਾਨ ਸਿੰਘ ਅਤੇ ਮਾਤਾ ਗੰਗੋ ਜੀ ਦੇ ਘਰ ਹੋਇਆ। ਕੁੱਝ ਇਤਿਹਾਸਕਾਰਾਂ ਨੇ ਉਹਨਾਂ ਦਾ ਪਿੰਡ ਈਚੋਗਿੱਲ ਜੋ ਲਾਹੌਰ ਤੋਂ 20 ਕਿਲੋਮੀਟਰ ਦੂਰ ਹੈ ਮੰਨਦੇ ਹਨ।
ੳਹਨਾਂ ਦੇ ਦਾਦਾ ਹਰਦਾਸ ਸਿੰਘ ਜੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਦਾਖਲ ਹੋਏ ਅਤੇ ਮੁਗਲ ਫੌਜਾਂ ਨਾਲ ਲੜਾਈ ਲੜੀ ਅਤੇ 1716 ਵਿੱਚ ਸ਼ਹੀਦੀ ਪ੍ਰਾਪਤ ਕੀਤੀ।
ਜੱਸਾ ਸਿੰਘ ਨੂੰ ਜਦੋਂ ਰਾਮ-ਰੌਣੀ ਦੇ ਕਿਲ੍ਹੇ ਦਾ ਪ੍ਰਬੰਧ ਸੌਪਿਆ ਗਿਆ ਤਾਂ ‘ਰਾਮਗੜ੍ਹੀਆ’ ਸ਼ਬਦ ਪੱਕੇ ਤੌਰ ਤੇ ਉਨ੍ਹਾਂ ਦੇ ਨਾਮ ਨਾਲ ਜੁੜ ਗਿਆ ।