ਭਾਈ ਕਾਦੀਆਂ ਅਤੇ ਲਿਬਰੇਸ਼ਨ ਫ਼ੋਰਸ ਦੇ ਹੋਰ ਸਿੰਘਾਂ ਨੇ ਬਿੱਟੇ ਦੀਆਂ ਪੰਥ ਵਿਰੋਧੀ ਹਰਕਤਾਂ ਲਈ 11 ਸਤੰਬਰ 1993 ਨੂੰ ਦਿੱਲੀ ਵਿੱਚ ਆਰ.ਡੀ.ਐਕਸ. ਨਾਲ਼ ਜ਼ੋਰਦਾਰ ਹਮਲਾ ਕੀਤਾ, ਪਰ ਮਗਰੋਂ ਇਸ ਕੇਸ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਰਮਨੀ ਤੋਂ ਲਿਆ ਕੇ ਕੇਸ ਚਲਾਇਆ ਗਿਆ ਤੇ ਫਾਂਸੀ ਦਾ ਹੁਕਮ ਸੁਣਾਇਆ ਗਿਆ। 1995 ਵਿੱਚ ਭਾਈ ਨਵਨੀਤ ਸਿੰਘ ਕਾਦੀਆਂ, ਭਾਈ ਦਇਆ ਸਿੰਘ ਲਹੌਰੀਆ ਤੇ ਲਿਬਰੇਸ਼ਨ ਦੇ ਸਿੰਘਾਂ ਨੇ ਪ੍ਰੋ: ਭੁੱਲਰ ਨੂੰ ਰਿਹਾਅ ਕਰਵਾਉਣ ਲਈ ਰਾਜਸਥਾਨ ਦੇ ਕਾਂਗਰਸੀ ਆਗੂ ਰਾਮ ਨਿਵਾਸ ਮਿਰਧਾ ਦੇ ਪੁੱਤਰ ਰਜਿੰਦਰ ਮਿਰਧਾ ਨੂੰ ਅਗਵਾ ਕਰ ਲਿਆ। ਪਰ ਪੁਲੀਸ ਨੂੰ ਸਿੰਘਾਂ ਦੇ ਜੈਪੁਰ ਵਾਲ਼ੇ ਟਿਕਾਣੇ ਦੀ ਸੂਹ ਮਿਲ਼ ਗਈ। 25 ਫ਼ਰਵਰੀ 1995 ਨੂੰ ਤਿੰਨ ਰਾਜਾਂ ਦੀ ਪੁਲੀਸ ਨੇ ਸਿੰਘਾਂ ਨੂੰ ਘੇਰਾ ਪਾ ਲਿਆ। ਭਾਈ ਨਵਨੀਤ ਸਿੰਘ ਨੇ ਪੁਲੀਸ ਨੂੰ ਫਾਇਰਿੰਗ ਕਰ ਕੇ ਉਲ਼ਝਾ ਲਿਆ ਤੇ ਭਾਈ ਲਾਹੌਰੀਆ, ਉਹਨਾਂ ਦੀ ਪਤਨੀ ਤੇ ਭਾਈ ਹਰਨੇਕ ਸਿੰਘ ਭੱਪ ਓਥੋਂ ਨਿਕਲ਼ ਗਏ। ਭਿਆਨਕ ਗੋਲ਼ਾਬਾਰੀ ਵਿੱਚ ਹੀ ਭਾਈ ਸਾਹਿਬ ਸ਼ਹੀਦੀ ਪ੍ਰਾਪਤ ਕਰ ਗਏ ।
ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ ਸੀ ਸ਼ਰਮਾ ਸਿੱਖ ਕੋਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਭਾਈ ਜਿੰਦੇ-ਸੁੱਖੇ ਹੋਰਾਂ ਵਾਲੇ ਗਰੁੱਪ ਦਾ ਹੀ ਇੱਕ ਅਨਮੋਲ ਹੀਰਾ ਸੀ। ਦਰਬਾਰ ਸਾਹਿਬ ਤੇ ਹੋਏ ਹਿੰਦੁਸਤਾਨੀ ਹਮਲੇ ਸਮੇ ਆਪ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਸਨ, ਜਿੱਥੋ ਹਥਿਆਰ ਅਤੇ ਗਿਣਤੀ ਪੱਖੋ ਬੇਵਸ ਹੋਣ ਪਿੱਛੋ ਆਪ ਭਾਰਤੀ ਫੌਜ ਦੀਆ ਸਫਾਂ ਚੀਰ ਕੇ 5 ਜੂਨ ਨੂੰ ਉਥੋ ਨਿਕਲ ਗਏ ਅਤੇ ਸੰਘਰਸ਼ ਨੂੰ ਅਗੇ ਤੋਰਨ ਲਈ ਦਿੱਲੀ ਭਾਈ ਸੁਰਜੀਤ ਸਿੰਘ ਜੀ ਪੈਂਟੇ ਨੂੰ ਮਿਲੇ ਤੇ ੳਥੇ ਹੀ ਆਪ ਦਾ ਨਾਂ ਕੇ ਸੀ ਸ਼ਰਮਾ ਰੱਖਿਆ ਗਿਆ ਸੀ ।
27 ਫਰਵਰੀ 1989 ਨੂੰ ਆਪ ਆਪਣੇ ਇੱਕ ਸਾਥੀ ਹਰਿੰਦਰ ਸਿੰਘ ਬੰਟੀ ਨਾਲ ਚੰਡੀਗੜ 22 ਸੈਕਟਰ ਕਾਂਗਰਸ ਭਵਨ ਦੇ ਬਾਹਰ ਪਾਰਕ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਕਿ ਆਪ ਦੇ ਗਰੁੱਪ ਦੇ ਪੁਰਾਣੇ ਸਾਥੀ ਦਲਬੀਰੇ ਕੈਟ ਦੀ ਨਜ਼ਰ ਦੋਹਾਂ ਸਿੱਘਾਂ ਤੇ ਪੈ ਗਈ । ਪਿੱਛੋ ਦੀ ਆ ਕੇ ਦਲਬੀਰੇ ਨੇ ਦੋਹਾਂ ਤੇ ਚਾਣਚਕ ਗੋਲੀਆ ਚਲਾ ਦਿੱਤੀਆ । ਦੋਵੇਂ ਸ਼ੇਰ ਗੱਦਾਰੀ ਦਾ ਸ਼ਿਕਾਰ ਹੋ ਗਏ ।
ਦਲਬੀਰੇ ਨੂੰ ਗੋਲੀਆ ਚਲਾਉਦੇ ਵੇਖ ਕੇ ਚੰਡੀਗੜ ਦੀ ਪੁਲਿਸ ਨੇ ਪਿੱਛਾ ਕੀਤਾ ਪਰ ਦਲਬੀਰਾ ਭਜ ਕੇ ਪੁਲਿਸ ਮੁਖੀ ਜੇ.ਐਫ. ਰਿਬੈਰੋ ਦੀ ਕੋਠੀ ਚ ਜਾ ਵੜਿਆ । ਅਗਲੇ ਦਿਨ ਰਿਬੈਰੋ ਨੇ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਦੋ ਖਤਰਨਾਕ ਖਾੜਕੂ ਭਾਈ ਸੁਖਵਿੰਦਰ ਸਿੰਘ ਉਰਫ ਕੇ.ਸੀ ਸ਼ਰਮਾ ਅਤੇ ਹਰਿੰਦਰ ਸਿੰਘ ਬੰਟੀ ਪੁਲਿਸ ਮੁਕਾਬਲੇ ਚ ਮਾਰੇ ਗਏ ।
1926 ਨੂੰ ਬੱਬਰ ਅਕਾਲੀ ਲਹਿਰ ਦੇ ਸਥਾਪਿਕ ਤੇ ਮੁਖੀ ਜਥੇਦਾਰ ਕਿਸ਼ਨ ਸਿੰਘ ਗੜਗੰਜ ਸਮੇਤ 6 ਬੱਬਰਾ ਨੂੰ ਲਾਹੋਰ ਦੀ ਸੈਟਰਲ ਜੇਲ ਵਿੱਚ ਫਾਸੀ ਦੇ ਦਿੱਤੀ ਗਈ | ਗੁਰਦੁਆਰਾ ਸੁਧਾਰ ਲਹਿਰ ਦੋਰਾਨ ਸਿੰਘਾ ਦੇ ਸ਼ਾਤੀਪੂਰਵਕ ਸੰਘਰਸ਼ ਦੀ ਨੀਤੀ ਦੇ ਚਲਦਿਆ ਨਨਕਾਣਾ ਸਾਹਿਬ (1921) ਅਤੇ ਜੈਤੋ ਦਾ ਸਾਕਾ (1924) ਹੋਇਆ | ਇੰਨਾ ਸਾਕਿਆ ਦੇ ਪ੍ਰਤੀਕਰਮ ਵਜੋ ਕੁਝ ਸਿੰਘਾ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਸ਼ਾਤੀਪੂਰਵਕ ਨੀਤੀ ਦੇ ਉਲਟ ਹਥਿਆਰਬੰਦ ਹੋ ਕੇ ਗੁਰਦੁਆਰਿਆ ਦਾ ਪ੍ਰਬੰਧ ਪੰਥਕ ਹੱਥਾ ਵਿੱਚ ਲੈਣ ਦੇ ਉਦੇਸ਼ ਵਜੋ ਬੱਬਰ ਅਕਾਲੀ ਲਹਿਰ ਸ਼ੁਰੂ ਹੋਈ ਸੀ |
ਜਥੇਦਾਰ ਕਿਸ਼ਨ ਸਿੰਘ ਗੜਗੱਜ ਪਿੰਡ ਬੜਿੰਗ ਜਿਲਾ ਜਲੰਧਰ
ਬਾਬੂ ਸੰਤਾ ਸਿੰਘ ਪਿੰਡ ਛੋਟੀ ਹਰਿਉ ਜਿਲਾ ਲੁਧਿਆਣਾ
ਭਾਈ ਧਰਮ ਸਿੰਘ ਪਿੰਡ ਹਿਯਾਤਪੁਰ ਜਿਲਾ ਹੁਸ਼ਿਆਰਪੁਰ
ਭਾਈ ਨੰਦ ਸਿੰਘ ਪਿੰਡ ਘੜਿਆਲ ਜਿਲਾ ਜਲੰਧਰ
ਭਾਈ ਦਲੀਪ ਸਿੰਘ ਪਿੰਡ ਧਾਮੀਆਂ ਜਿਲਾ ਹੁਸ਼ਿਆਰਪੁਰ
ਭਾਈ ਕਰਮ ਸਿੰਘ ਪਿੰਡ ਹਰੀਪੁਰ ਜਿਲਾ ਜਲੰਧਰ