ਮਹਾਰਾਜਾ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਸਪੁੱਤਰ ਸੀ, ਜੋ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਗੱਦੀ ਤੇ ਬੈਠਾ ।
9 ਅਕਤੂਬਰ 1939 ਨੂੰ ਡੋਗਰਿਆ ਨੇ ਮਹਾਰਾਜਾ ਖੜਕ ਸਿੰਘ ਦੇ ਸਾਮ੍ਹਣੇ ਉਸਦੇ ਖਾਸ ਮਿੱਤਰ ਅਤੇ ਸਲਾਹਕਾਰ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਅਤੇ ਮਹਾਰਾਜੇ ਨੂੰ ਕੈਦ ਕਰ ਦਿੱਤਾ । ਉਨ੍ਹਾ ਬੜੀ ਸਾਜਿਸ਼ ਅਧੀਨ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਵੀ ਆਪਣੇ ਪਿਤਾ ਦੇ ਵਿਰੁੱਧ ਕਰ ਦਿੱਤਾ । ਉਧਰ ਡੋਗਰਾ ਧਿਆਨ ਸਿੰਘ ਮਹਾਰਾਜਾ ਖੜਕ ਸਿੰਘ ਨੂੰ ਕੈਦ ਦੌਰਾਨ ਖਾਣੇ ਵਿੱਚ ਥੋੜਾ-ਥੋੜਾ ਜਹਿਰ ਮਿਲਾ ਕੇ ਦੇਣ ਲੱਗ ਪਿਆ, ਜਿਸ ਨਾਲ ਮਹਾਰਾਜੇ ਦੀ 5 ਨਵੰਬਰ 1740 ਨੂੰ ਮੌਤ ਹੋ ਗਈ ।
ਭਗਤ ਬੇਣੀ ਜੀ ਦਾ ਜਨਮ ਨਗਰ ਗਗਨੰਤਰਿ, ਗਯਾ, ਬਿਹਾਰ ਵਿੱਚ ਪਿਤਾ ਸ਼੍ਰੀ ਨਿਰਮਾਇਲ ਜੀ ਅਤੇ ਮਾਤਾ ਆਤਮ ਦੇਵੀ ਜੀ ਦੇ ਘਰ ਹੋਇਆ । ਆਪ ਜੀ ਕਰਮ-ਕਾਂਡ ਦੇ ਸਖਤ ਵਿਰੋਧੀ ਸਨ ਅਤੇ ਲੁਕ ਲੁਕ ਕੇ ਭਗਤੀ ਕਰਿਆਂ ਕਰਦੇ ਸਨ ਜਦਕਿ ਘਰਦਿਆਂ ਤੇ ਬਾਹਰਦਿਆਂ ਨੂੰ ਕਹਿੰਦੇ ਕਿ ਮੈਂ ਰਾਜ ਦਰਬਾਰ ਵਿੱਚ ਨੌਕਰ ਹਾਂ। ਆਪ ਦੀ ਗੁਪਤ ਭਗਤੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ : . ਗੁਰਮੁਖਿ ਬੇਣੀ ਭਗਤਿ ਕਰਿ ਜਾਇ ਇਕਾਂਤ ਬਹੈ ਲਿਵ ਲਾਵੈ।
ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਲਖੁ ਲਖਾਵੈ।
ਘਰਿ ਆਇਆ ਜਾ ਪੁਛੀਐ ਰਾਜੁ ਦੁਆਰਿ ਗਇਆ ਆਲਾਵੈ।
ਭਗਤ ਜੀ ਦੇ ਤਿੰਨ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹਨ । ਪਹਿਲਾ ਸ਼ਬਦ ਸ੍ਰੀ ਰਾਗ ਵਿੱਚ ਅੰਗ 93 ਤੇ, ਦੂਜਾ ਰਾਮਕਲੀ ਰਾਗ ਵਿੱਚ ਅੰਗ 974 ਤੇ ਅਤੇ ਤੀਜਾ ਸ਼ਬਦ ਰਾਗ ਪ੍ਰਭਾਤੀ ਵਿੱਚ ਅੰਗ 1351 ਤੇ ਦਰਜ਼ ਹੈ ।
5 ਨਵੰਬਰ 1840 ਈ: ਨੂੰ ਜਦੋਂ ਪਿਤਾ ਖੜਕ ਸਿੰਘ ਨੇ ਅਕਾਲ ਚਲਾਣਾ ਕੀਤਾ ਤਾਂ ਜਦੋਂ ਕੰਵਰ ਨੌਨਿਹਾਲ ਸਿੰਘ ਆਪਣੇ ਪਿਤਾ ਦਾ ਸਸਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ ਹੀ ਕਰਕੇ ਵਾਪਸ ਆ ਰਿਹਾ ਸੀ ਤਾਂ ਲਾਹੌਰ ਦੇ ਕਿਲ੍ਹੇ ਦੇ ਨਾਲ ਹਜ਼ੂਰੀ ਬਾਗ ਦੀ ਉੱਤਰੀ ਡਿਉਢੀ ਦਾ ਛੱਜਾ ਸਾਜ਼ਿਸ਼ ਨਾਲ ਕੰਵਰ ਨੌਨਿਹਾਲ ਸਿੰਘ ਉੱਪਰ ਡੇਗ ਦਿੱਤਾ ਗਿਆ। ਛੱਡਾ ਡਿਗਣ ਨਾਲ ਕੰਵਰ ਜ਼ਖਮੀ ਹੋ ਗਿਆ। ਸ਼ਾਹ ਮੁਹੰਮਦ ਨੇ ਜ਼ਿਕਰ ਕੀਤਾ ਹੈ-ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,ਕੌਰ (ਕੰਵਰ) ਸਾਹਿਬ ਭੀ ਸਹਿਕਦਾ ਆਇਆ ਈ।ਕੰਵਰ ਨੌਨਿਹਾਲ ਸਿੰਘ ਨੂੰ ਜ਼ਖਮੀ ਹਾਲਤ ਵਿਚ ਕਿਲ੍ਹੇ ਵਿਚ ਲਿਆਂਦਾ ਗਿਆ। ਇਸ ਘਟਨਾ ਵਿਚ ਕੰਵਰ ਦੇ ਸੱਟਾਂ ਤਾਂ ਥੋੜ੍ਹੀਆਂ ਹੀ ਲੱਗੀਆਂ ਸਨ ਪਰ ਧਿਆਨ ਸਿੰਘ ਡੋਗਰੇ ਨੇ ਆਪਣੇ ਬੰਦਿਆਂ ਕੋਲੋਂ ਸਿਰ ਉੱਪਰ ਹੋਰ ਸੱਟਾਂ ਮਰਵਾ ਦਿੱਤੀਆਂ। ਇਸ ਸਾਜ਼ਿਸ਼ ਨਾਲ ਕੰਵਰ ਨੌਨਿਹਾਲ ਸਿੰਘ ਦੇ ਅਕਾਲ ਚਲਾਣੇ ਨਾਲ 8 ਨਵੰਬਰ 1840 ਈ: ਨੂੰ ਲਾਹੌਰ ਦਰਬਾਰ ਦਾ 19-20 ਸਾਲ ਦਾ ਸ਼ਹਿਜ਼ਾਦਾ ਵੀ ਹਮੇਸ਼ਾ ਲਈ ਸਾਥੋਂ ਵਿਛੜ ਗਿਆ।