1986 ਅਕਾਲ ਤਖਤ ਸਾਹਿਬ ਦੀ ਨਵੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ।
ਸਾਕਾ ਨੀਲਾ ਤਾਰਾ ਤੋਂ ਬਾਅਦ ਸਰਕਾਰ ਵੱਲੋ ਛੇਤੀ ਨਾਲ ਨਿਹੰਗ ਮੁਖੀ ਸੰਤਾ ਸਿੰਘ ਦੀ ਮਦਦ ਨਾਲ ਢੱਠੇ ਹੋਏ ਅਕਾਲ ਤਖਤ ਸਾਹਿਬ ਦੀ ਇਮਾਰਤ ਦੁਬਾਰਾ ਉਸਾਰ ਦਿੱਤੀ ਗਈ । ਪੰਥ ਨੂੰ ਸਰਕਾਰੀ ਅਤੇ ਖੂਨੀ ਹੱਥਾ ਨਾਲ ਬਣੀ ਇਮਾਰਤ ਮਨਜੂਰ ਨਹੀ ਸੀ । ਸੋ ਪੰਥ ਦੇ ਫੈਸਲੇ ਅਨੁਸਾਰ ਕਾਰ ਸੇਵਾ ਰਾਹੀ ਸਮੂਹ ਸੰਗਤਾ ਦੇ ਸਹਿਯੋਗ ਨਾਲ ਮੌਜੂਦਾ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਗਈ ਅਤੇ ਸੰਤਾ ਸਿੰਘ ਨੂੰ ਪੰਥ ਵਿੱਚੋ ਛੇਕਿਆ ਗਿਆ ।
ਪ੍ਰੋ: ਸਾਹਿਬ ਸਿੰਘ ਜੀ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਗੁਰਬਾਣੀ ਵਿਆਕਰਣ ਦੇ ਅਧਾਰ ਤੇ ਕੀਤਾ ਅਤੇ ਗੁਰਬਾਣੀ ਵਿਚੋਂ ਹੀ ਗੁਰਬਾਣੀ ਵਿਆਕਰਣ ਦੇ ਨਿਯਮ ਲੱਭੇ।
1892 ਪ੍ਰੋ. ਸਾਹਿਬ ਸਿੰਘ ਦਾ ਜਨਮ ਪਿੰਡ ਫੱਤੇਵਾਲ,ਜਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਭਾਈ ਹੀਰਾ ਚੰਦ ਜੀ ਦੇ ਘਰ ਹੋਇਆ। ਪ੍ਰੋ ਸਾਹਿਬ ਸਿੰਘ ਜੀ ਜੋ ਬ੍ਰਾਹਮਣ ਘਰਾਣੇ ਨਾਲ ਸਬੰਧਤ ਅਤੇ ਸੰਸਕ੍ਰਿਤ ਦੇ ਉੱਚ ਕੋਟੀ ਦੇ ਵਿਦਵਾਨ ਸਨ ਜੋ ਸਿੱਖੀ ਵਿੱਚ ਪ੍ਰਵੇਸ਼ ਕਰਕੇ ਨੱਥੂ ਰਾਮ ਤੋਂ ਸਾਹਿਬ ਸਿੰਘ ਬਣ ਗਏ ਸਨ ।
27 ਅਗਸਤ 1923 ਨੂੰ ਬ੍ਰਿਟਿਸ਼ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਡਿਊਟੀ ਤੇ ਬੇਠੈ ਗ੍ਰੰਥੀ ਸਿੰਘ ਭਾਈ ਇੰਦਰ ਸਿੰਘ ਮੌਰ ਨੂੰ ਬਿਨਾ ਵਰੰਟ ਦੇ ਗ੍ਰਿਫਤਾਰ ਕਰ ਲਿਆ | ਅਖੰਡ ਪਾਠ ਸਾਹਿਬ ਦੀ ਹੋਈ ਇਸ ਬੇਅਦਬੀ, ਗੁਰਦੁਆਰਾ ਸਾਹਿਬ ਵਿੱਚ ਬ੍ਰਿਟਿਸ਼ ਪੁਲਿਸ ਦੀ ਦਖਲਅੰਦਾਜੀ ਬੰਦ ਕਰਨ ਲਈ ਅਤੇ ਅਖੰਡ ਪਾਠ ਸਾਹਿਬ ਦੁਬਾਰਾ ਅਰੰਭ ਕਰਵਾਉਣ ਲਈ ਸਿੱਖ ਸੰਗਤ ਲਗਾਤਾਰ ਸੰਘਰਸ ਕਰ ਰਹੀ ਸੀ ਪਰ ਕੋਈ ਸਿਟਾ ਨਾ ਨਿਕਲਿਆ | ਫਿਰ 500 ਸਿੰਘਾ ਦਾ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭੇਜਿਆ ਗਿਆ, ਜੋ 21 ਫਰਵਰੀ 1924 ਨੂੰ ਇਥੇ ਪਹੁੰਚਿਆ | ਅੰਗਰੇਜ ਹਕੂਮਤ ਨੇ ਇਸ ਜਥੇ ਤੇ ਗੋਲੀ਼ਆ ਦਾ ਮੀਂਹ ਵਰਾ ਦਿੱਤਾ, ਜਿਸ ਵਿੱਚ ਲਗਭਗ 100 ਸਿੰਘ ਸ਼ਹੀਦ ਹੋਏ, 200 ਜਖ਼ਮੀ ਹੋਏ ਅਤੇ ਬਾਕੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ |