5 ਨਵੰਬਰ 1840 ਈ: ਨੂੰ ਜਦੋਂ ਪਿਤਾ ਖੜਕ ਸਿੰਘ ਨੇ ਅਕਾਲ ਚਲਾਣਾ ਕੀਤਾ ਤਾਂ ਜਦੋਂ ਕੰਵਰ ਨੌਨਿਹਾਲ ਸਿੰਘ ਆਪਣੇ ਪਿਤਾ ਦਾ ਸਸਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ ਹੀ ਕਰਕੇ ਵਾਪਸ ਆ ਰਿਹਾ ਸੀ ਤਾਂ ਲਾਹੌਰ ਦੇ ਕਿਲ੍ਹੇ ਦੇ ਨਾਲ ਹਜ਼ੂਰੀ ਬਾਗ ਦੀ ਉੱਤਰੀ ਡਿਉਢੀ ਦਾ ਛੱਜਾ ਸਾਜ਼ਿਸ਼ ਨਾਲ ਕੰਵਰ ਨੌਨਿਹਾਲ ਸਿੰਘ ਉੱਪਰ ਡੇਗ ਦਿੱਤਾ ਗਿਆ। ਛੱਡਾ ਡਿਗਣ ਨਾਲ ਕੰਵਰ ਜ਼ਖਮੀ ਹੋ ਗਿਆ। ਸ਼ਾਹ ਮੁਹੰਮਦ ਨੇ ਜ਼ਿਕਰ ਕੀਤਾ ਹੈ-ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,ਕੌਰ (ਕੰਵਰ) ਸਾਹਿਬ ਭੀ ਸਹਿਕਦਾ ਆਇਆ ਈ।ਕੰਵਰ ਨੌਨਿਹਾਲ ਸਿੰਘ ਨੂੰ ਜ਼ਖਮੀ ਹਾਲਤ ਵਿਚ ਕਿਲ੍ਹੇ ਵਿਚ ਲਿਆਂਦਾ ਗਿਆ। ਇਸ ਘਟਨਾ ਵਿਚ ਕੰਵਰ ਦੇ ਸੱਟਾਂ ਤਾਂ ਥੋੜ੍ਹੀਆਂ ਹੀ ਲੱਗੀਆਂ ਸਨ ਪਰ ਧਿਆਨ ਸਿੰਘ ਡੋਗਰੇ ਨੇ ਆਪਣੇ ਬੰਦਿਆਂ ਕੋਲੋਂ ਸਿਰ ਉੱਪਰ ਹੋਰ ਸੱਟਾਂ ਮਰਵਾ ਦਿੱਤੀਆਂ। ਇਸ ਸਾਜ਼ਿਸ਼ ਨਾਲ ਕੰਵਰ ਨੌਨਿਹਾਲ ਸਿੰਘ ਦੇ ਅਕਾਲ ਚਲਾਣੇ ਨਾਲ 8 ਨਵੰਬਰ 1840 ਈ: ਨੂੰ ਲਾਹੌਰ ਦਰਬਾਰ ਦਾ 19-20 ਸਾਲ ਦਾ ਸ਼ਹਿਜ਼ਾਦਾ ਵੀ ਹਮੇਸ਼ਾ ਲਈ ਸਾਥੋਂ ਵਿਛੜ ਗਿਆ।
ਭਗਤ ਨਾਮਦੇਵ ਜੀ ਦਾ ਜਨਮ 1270 ਈਸਵੀ ਨੂੰ ਮਹਾਂਰਾਸ਼ਟਰ ਦੇ ਪਿੰਡ ਨਰਸੀ ਬ੍ਰਾਹਮਣੀ, ਜ਼ਿਲ੍ਹਾ ਹਿੰਗੋਲੀ, ਮਹਾਰਾਸ਼ਟਰ ਜੋ ਕਿ ਹਜੂਰ ਸਾਹਿਬ ਦੇ ਨਜ਼ਦੀਕ ਹੈ, ਵਿਖੇ ਹੋਇਆ । ਆਪ ਜੀ ਦੇ ਪਿਤਾ ਦਾਮਸ਼ੇਟ ਅਤੇ ਮਾਤਾ ਗੋਣਾ ਬਾਈ ਸੀ । ਉਸ ਸਮੇਂ ਊਚ – ਨੀਚ ਦੀ ਭਿੱਟਤਾ ਨੇ ਨੀਚ ਜਾਤੀਆਂ ਨਾਲ ਪਸ਼ੂਆਂ ਵਾਲਾ ਵਰਤਾਵਾ ਕਰਨਾ ਤੇ ਇੱਥੋਂ ਤੱਕ ਕਿ ਧਾਰਮਿਕ ਮੰਦਰਾਂ ਵਿੱਚ ਵੀ ਜਾਣ ਦੀ ਇਜ਼ਾਜਤ ਨਹੀਂ ਸੀ ਅਤੇ ਨਾਹੀ ਪ੍ਰਭੂ ਭਗਤੀ ਕਰਨ ਦੀ ਆਗਿਆ ਸੀ । ਇਨ੍ਹਾਂ ਬੇਇਨਸਾਫੀਆਂ ਅਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਭਗਤ ਨਾਮਦੇਵ ਜੀ ਨੇ ਬੁਲੰਦ ਅਵਾਜ਼ ਉਠਾਈ । ਉਹ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਘੁਮਾਣ ਵਿਚ ਵੀਹ ਸਾਲ ਰਹੇ । ਭਗਤ ਨਾਮਦੇਵ ਜੀ ਦੀ ਬਾਣੀ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 18 ਰਾਗਾਂ ਵਿਚ ਦਰਜ ਹਨ ।
ਮੁਗਲ ਗਵਰਨਰ ਜਹਾਨ ਖਾ ਨੇ ਹਰਿਮੰਦਰ ਸਾਹਿਬ ਤੇ ਕਬਜਾ ਕਰ ਲਿਆ ਸੀ । ਬਾਬਾ ਜੀ ਨੇ ਹਰਿਮੰਦਰ ਸਾਹਿਬ ਨੂੰ ਅਜਾਦ ਕਰਵਾਉਣ ਦਾ ਪ੍ਰਣ ਲਿਆ ਸੀ ਤੇ ਅਮ੍ਰਿਤਸਰ ਤੋ 6 ਮੀਲ ਪਿਛੇ ਮੁਗਲ ਫੋਜਾ ਨਾਲ ਲੜਦੇ ਹੋਏ ਉਨਾ ਦਾ ਸੀਸ ਧੜ ਤੋ ਵੱਖ ਹੋ ਗਿਆ ਤਾ ਬਾਬਾ ਜੀ ਨੇ ਨੇ ਸੱਜੇ ਹੱਥ ਵਿਚ 18 ਸੇਰ ਦਾ ਖੰਡਾ ਤੇ ਖੱਬੇ ਹੱਥ ‘ਤੇ ਸੀਸ ਟਿਕਾ ਕੇ ਮੁਗਲ ਫੋਜਾ ਦਾ ਮੁਕਾਬਲਾ ਕਰਦੇ ਹੋਏ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤੱਕ ਪਹੁੰਚੇ । ਬਾਬਾ ਜੀ ਦੀ ਉਮਰ ਉਸ ਸਮੇ 75 ਸਾਲ ਦੀ ਸੀ ।