31 ਅਕਤੂਬਰ ਸਵੇਰੇ 9 ਵਜੇ ਇੰਦਰਾ ਗਾਂਧੀ ਆਪਣੇ ਘਰ ਕੋਠੀ ਨੰਬਰ 1, ਸਫਦਰਜੰਗ ਰੋਡ ਤੋਂ ਆਪਣੇ ਦਫਤਰ- ਨੰਬਰ 1, ਅਕਬਰ ਰੋਡ ਵੱਲ ਨੂੰ ਨਿਕਲੀ ਅਤੇ TMC ਗੇਟ ਲਾਗੇ ਪੁੱਜਣ ਤੇ ਭਾਈ ਬੇਅੰਤ ਸਿੰਘ ਨੇ ਆਪਣੀ ਸੱਜੀ ਡੱਬ ਵਿਚੋਂ ਆਪਣਾ ਸਰਵਿਸ ਰਿਵਾਲਵਰ ਕੱਢ ਕੇ ਗੋਲੀਆਂ ਮਾਰੀਆਂ ਅਤੇ ਨਾਲ ਹੀ ਭਾਈ ਸਤਵੰਤ ਸਿੰਘ ਨੇ ਆਪਣੀ ਸਟੇਨਗੰਨ ਨਾਲ ਗੋਲੀਆਂ ਦੀ ਬੁਛਾੜ ਇੰਦਰਾ ਦੀ ਹਿੱਕ ਵਿੱਚ ਕਰ ਕੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸਿੱਖ ਆਪਣੇ ਗੁਰੂ ਅਸਥਾਨਾ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰ ਸਕਦੇ । ਇਸ ਮੌਕੇ ਭਾਈ ਬੇਅੰਤ ਸਿੰਘ ਨੂੰ ITBP ਦੇ ਫੌਜੀਆਂ ਨੇ ਗੋਲੀਆਂ ਮਾਰ ਕੇ ਮੋਕੇ ਤੇ ਸ਼ਹੀਦ ਕਰ ਦਿੱਤਾ ਗਿਆ I
ਅਦਾਲਤ ਵਿੱਚ ਪੇਸ਼ ਕੀਤੇ ਰਿਕਾਰਡ ਮੁਤਾਬਕ ਬੇਅੰਤ ਸਿੰਘ ਸਬ ਇੰਸਪੈਕਟਰ ਕੋਲ 38 ਬੋਰ ਦਾ ਰਿਵਾਲਵਰ ਨੰਬਰ ਜੇ-296754, ਬੱਟ ਨੰਬਰ 140 ਸੀ ਜਿਸ ਵਿਚ 18 ਗੋਲੀਆਂ ਸਨ ਅਤੇ ਸਤਵੰਤ ਸਿੰਘ ਕੋਲ SAF ਕਾਰਬਾਈਨ ਨੰਬਰ WW-13980, ਬੱਟ ਨੰਬਰ 80 ਸੀ ਜਿਸ ਵਿਚ 9 mm ਦੀਆਂ 100 ਗੋਲੀਆਂ ਸਨ ਅਤੇ ਜਿਉਂ ਹੀ ਇੰਦਰਾ ਗਾਂਧੀ TMC ਗੇਟ ਕੋਲ ਪੁੱਜੀ ਤਾਂ ਪਹਿਲਾਂ ਬੇਅੰਤ ਸਿੰਘ ਨੇ ਆਪਣੀ ਰਿਵਾਲਵਰ ਨਾਲ 5
ਗੋਲੀਆਂ ਤੇ ਬਾਅਦ ਵਿਚ ਸਤਵੰਤ ਸਿੰਘ ਨੇ ਕਾਰਬਾਈਨ ਨਾਲ 25 ਗੋਲੀਆਂ ਚਲਾਈਆਂ।
ਭਾਈ ਬੇਅੰਤ ਸਿੰਘ ਦੇ ਫੁੱਫੜ ਭਾਈ ਕੇਹਰ ਸਿੰਘ ਨੂੰ 30 ਨਵੰਬਰ 1984 ਨੂੰ ਗ੍ਰਿਫਤਾਰ ਕੀਤਾ ਗਿਆ। 3 ਦਸੰਬਰ 1984 ਨੂੰ ਇਕ ਸਬ-ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜੋ ਬਾਅਦ ਵਿੱਚ ਬਾਇੱਜਤ ਬਰੀ ਹੋ ਗਏ ਸਨ । ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ 6 ਜਨਵਰੀ 1989 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ ਸੀ ।
ਕਿਸੇ ਮੁਖ਼ਬਰ ਦੀ ਮੁਖ਼ਬਰੀ ਉੱਤੇ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ ਫ਼ਿਰੋਜ਼ਪੁਰ ਦੀ 6 ਨੰਬਰ ਚੁੰਗੀ ਕੋਲ਼ ਬੱਸ ਵਿੱਚੋਂ ਗ੍ਰਿਫ਼ਤਾਰ ਕਰ ਲਏ ਗਏ। ਥਾਣੇਦਾਰ ਸ਼ਾਮ ਸੁੰਦਰ ਨੂੰ ਤਾਂ ਭਾਈ ਸਾਹਿਬ ਨਾਲ਼ ਖ਼ਾਸ ਹੀ ਕਿੜ ਸੀ। ਕਈ ਦਿਨ ਤਸੀਹੇ ਦੇਣ ਮਗਰੋਂ ਕਤਲ ਕਰਨ ਤੋਂ ਬਾਅਦ ਪੁਲੀਸ ਨੇ 31 ਅਕਤੂਬਰ 1986 ਨੂੰ ਜੈਤੋ-ਕੋਟਕਪੂਰਾ ਰੋਡ ’ਤੇ ਢੈਪਈ ਪਿੰਡ ਕੋਲ਼ ਨਹਿਰ ਦੀ ਪਟੜੀ ’ਤੇ ਉਹਨਾਂ ਦੇ ਮੁਕਾਬਲੇ ਵਿੱਚ ਸ਼ਹੀਦ ਹੋਣ ਦੀ ਖ਼ਬਰ ਜਾਰੀ ਕਰ ਦਿੱਤੀ। 10 ਨਵੰਬਰ 1986 ਨੂੰ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ ਦੀ ਅੰਤਿਮ ਅਰਦਾਸ ਮੌਂਕੇ ‘ਖ਼ਾਲਿਸਤਾਨ ਮਾਲਵਾ ਕੇਸਰੀ ਕਮਾਂਡੋ ਫ਼ੋਰਸ’ ਦੇ ਮੁਖੀ ਲਈ ਸਾਰਿਆਂ ਨੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਦਾ ਨਾਂ ਸਰਬ-ਸੰਮਤੀ ਨਾਲ਼ ਮੰਨ ਲਿਆ।
31 ਅਕਤੂਬਰ 1984 ਦਾ ਦਿਨ ਜਦੋਂ ਸਿੱਖਾਂ ਦਾ ਸਰਬਉਚ ਧਰਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਢੁਹਾਉਣ ਦੀ ਦੋਸ਼ੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਵਿਚ ਕਤਲ ਹੋਇਆ ਉਸ ਤੋਂ ਬਾਅਦ ਕਾਂਗਰਸੀ ਆਗੂਆਂ ਦੀ ਅਗਵਾਈ ਤੇ ਹੱਲਾਸ਼ੇਰੀ ਵਿਚ ਭੜਕੀ ਭੀੜ ਨੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਦਾ ਵੱਡੀ ਪੱਧਰ ਤੇ ਕਤਲੇਆਮ ਕੀਤਾ। ਦਿਨ ਦਿਹਾੜੇ ਹਜਾਰਾ ਸਿੱਖਾ ਨੂੰ ਮਾਰਿਆ ਗਿਆ । ਗਲਾ ਵਿੱਚ ਟਾਇਰ ਪਾਏ ਗਏ । ਛੋਟੇ ਬੱਚਿਆ ਤੇ ਬੀਬੀਆ ਨੂੰ ਵੀ ਬਖਸ਼ਿਆ ਨਾ ਗਿਆ । ਲਗਭਗ 10,000 ਸਿੱਖ ਦਿੱਲੀ ਦੀਆ ਸੜਕਾਂ ਤੇ ਕਤਲ ਕੀਤੇ ਗਏ ਪਰ ਸਰਕਾਰੀ ਅੰਕੜਿਆਂ ਵਿੱਚ ਇਹ ਗਿਣਤੀ ਕੇਵਲ 2733 ਹੀ ਦੱਸੀ ਗਈ । । ਦਿੱਲੀ ਤੋਂ ਇਲਾਵਾ ਦੇਸ਼ ਦੇ ਹੋਰ ਭਾਗਾਂ ਵਿੱਚ ਵੀ ਦਿੱਲੀ ਵਾਲੀ ਦਰਿੰਦਗੀ ਦਿਖਾਈ ਗਈ ।
ਸਿੱਖਾਂ ਦੀ ਇਸ ਨਸਲਕੁਸ਼ੀ ਨੂੰ ਪੂਰੀ ਤਰ੍ਹਾਂ ਸਰਕਾਰੀ ਹਮਾਇਤ ਪ੍ਰਾਪਤ ਸੀ । ਦਿੱਲੀ ਟਰਾਸਪੋਰਟ ਦੀਆ ਸਰਕਾਰੀ ਬੱਸਾਂ ਵਿੱਚ ਸਿੱਖਾਂ ਨੂੰ ਮਾਰਨ ਲਈ ਗੁੰਡੇ ਢੋਏ ਗਏ । ਇਨ੍ਹਾਂ ਗੁੰਡਿਆ ਨੂੰ ਮਿੱਟੀ ਦਾ ਤੇਲ, ਟਾਇਰ ਅਤੇ ਹੋਰ ਹਥਿਆਰ ਵੀ ਦਿੱਤੇ ਗਏ । ਦਿੱਲੀ ਪੁਲਿਸ ਇਨ੍ਹਾਂ ਫਿਰਕੂ ਭੀੜਾਂ ਦੀ ਪੂਰੀ ਮਦਦ ਕਰ ਰਹੀ ਸੀ ਅਤੇ ਕਾਗਰਸੀ ਲੀਡਰ ਹੱਥਾਂ ਵਿੱਚ ਵੋਟਰ ਸੂਚੀਆ ਫੜੀ ਸਿੱਖਾਂ ਦੇ ਘਰਾਂ ਦੀ ਨਿਸ਼ਾਨ-ਦੇਹੀ ਕਰਕੇ ਇਨ੍ਹਾਂ ਫਿਰਕਾ-ਪ੍ਰਸਤ ਗੁੰਡਿਆ ਨੂੰ ਹਦਾਇਤਾਂ ਜਾਰੀ ਕਰ ਰਹੇ ਸਨ । ਚਾਰੇ ਪਾਸੇ ਕਤਲੋਗਾਰਤ ਮਚੀ ਹੋਈ ਸੀ । ਸਿੱਖ ਬੀਬੀਆ ਦੀ ਪੱਤ ਲੁੱਟੀ ਜਾ ਰਹੀ ਸੀ । ਇੰਦਰਾ ਗਾਂਧੀ ਦੀ ਜਗ੍ਹਾਂ ਨਵੇ ਬਣੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਬੇਸ਼ਰਮੀ ਦੀਆ ਸਭ ਹੱਦਾਂ ਪਾਰ ਕਰਦਿਆ ਇਸ ਅਣ-ਮਨੁੱਖੀ ਵਰਤਾਰੇ ਨੂੰ ਇਹ ਕਹਿ ਕੇ ਜਾਇਜ ਠਹਿਰਾਇਆ ਕਿ “ਜਬ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ” ।