Nanakshahi Calendar

Mar
13
Fri
31 ਫੱਗਣ
Mar 13 all-day
ਅਕਾਲ ਚਲਾਣਾ ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ
Mar 13 all-day

ਗੁਰਮੁੱਖ ਸਿੰਘ ਲਲਤੋਂ 3 ਦਸੰਬਰ 1892 ਦਾ ਜਨਮ ਪਿਤਾ ਹੁਸਨਾਕ ਸਿੰਘ ਦੇ ਘਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਖੁਰਦ ਵਿਖੇ ਹੋਇਆ। ਆਪ ਜੀ ਦਾ ਸੰਘਰਸ਼ੀ ਜੀਵਨ ਕਾਮਾਗਾਟਾਮਾਰੂ ਜਹਾਜ਼ ਦੇ ਸਫਰ ਨਾਲ ਸੂਰੂ ਹੁੰਦਾ ਹੈ । ਉੱਚ ਵਿੱਦਿਆ ਅਤੇ ਰੁਜ਼ਗਾਰ ਵਾਸਤੇ ਆਪ ਹਾਂਗਕਾਂਗ ਹੁੰਦੇ ਹੋਏ ਕਾਮਾਗਾਟਾਮਾਰੂ ਜਹਾਜ਼ ਰਾਹੀਂ 23 ਮਾਰਚ 1913 ਨੂੰ ਵੈਨਕੂਵਰ (ਕੈਨੇਡਾ) ਨੇੜੇ ਪੁੱਜੇ। ਪਰ ਜਹਾਜ ਨੂੰ ਵਾਪਸ ਮੋੜ ਦਿੱਤਾ ਗਿਆ । ਵਾਪਸੀ ‘ਤੇ ਰਿਹਾਈ ਉੱਪਰੰਤ ਆਪ ਅੰਗਰੇਜ਼ ਸਾਮਰਾਜ ਦਾ ਤਖ਼ਤਾ ਪਲਟਾਉਣ ਲਈ ਹਥਿਆਰਬੰਦ ਗ਼ਦਰ ਵਿੱਚ ਕੁੱਦ ਪਏ।

ਸਰਦਾਰ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ
Mar 13 all-day

13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ। 31 ਜੁਲਾਈ 1940 ਨੂੰ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ

Mar
14
Sat
1 ਚੇਤ
Mar 14 all-day
Gurgaddi Guru Har Rai Sahib ji
Mar 14 all-day
ਸ਼ਹੀਦੀ ਅਕਾਲੀ ਫੂਲਾ ਸਿੰਘ
Mar 14 all-day

ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ। ਉਹ 1807 ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਸਨ | ਮਹਾਰਾਜਾ ਰਣਜੀਤ ਸਿੰਘ ਸਮੇਂ ਉਨਾ ਨੇ ਖਾਲਸਾ ਫੌਜ਼ ਦੀ ਅਗਵਾਈ ਕੀਤੀ ਅਤੇ ਬਹਾਦਰੀ ਦੇ ਜੌਹਰ ਵਿਖਾਏ | ਉਨਾ ਨੇ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜਾ ਵੀ ਸੁਣਾਈ ਸੀ |
ਜਦ ਮਹਾਰਾਜਾ ਰਣਜੀਤ ਸਿੰਘ ਨੇ 1801-02 ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿਚ ਮਿਲਾਉਣ ਖਾਤਿਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿਚ ਲੜਨੋਂ ਰੋਕਿਆ I ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੌਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼-ਅਸ਼ ਕਰ ਉੱਠੇ। ਜਦ ਖ਼ਾਲਸਾਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜ਼ਬੂਤ ਕਿਲੇ ਵਿਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆਂ ਤੇ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ‘ਤੇ ਆਪਣਾ ਕਬਜ਼ਾ ਜਮਾ ਲਿਆ।
ਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ। ਸਿੱਖ ਫ਼ੌਜ ਨੇ ਤਿੰਨਾਂ ਪਾਸਿਆਂ ਤੋਂ ਪਠਾਣ ਸੈਨਾ ‘ਤੇ ਹਮਲਾ ਕਰ ਦਿੱਤਾ। ਦੁਸ਼ਮਣ ਦੇ ਪੈਰ ਉਖੜ ਰਹੇ ਸਨ ਪਰ ਇਸ ਲੜਾਈ ਵਿੱਚ ਸਿੱਖ ਕੌਮ ਦਾ ਬਹਾਦਰ ਜਰਨੈਲ ਤੇ ਪੰਥ ਦਾ ਮਹਾਨ ਸਰਦਾਰ ਅਕਾਲੀ ਫੂਲਾ ਸਿੰਘ 7 ਗੋਲੀਆਂ ਖਾ ਕੇ ਸ਼ਹੀਦ ਹੋ ਗਿਆ। ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ।

ਸ਼ਹੀਦੀ ਭਾਈ ਸੋਹਣਜੀਤ ਸਿੰਘ ਜੀ
Mar 14 all-day

ਭਾਈ ਸਾਹਿਬ ਦੀ ਸਿੰਘਣੀ ਬੀਬੀ ਭੁਪਿੰਦਰ ਕੌਰ ਅਨੁਸਾਰ ਭਾਈ ਸੋਹਣਜੀਤ ਸਿੰਘ ਨੂੰ 3 ਮਾਰਚ ਨੂੰ ਪੁਲਿਸ ਨੇ ਘਰੋਂ ਚੁੱਕਿਆ ਸੀ। ਉਸ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਰਿਮਾਂਡ ਦੌਰਾਨ ਗੈਰ ਮਨੁੱਖੀ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭੁਪਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਤਸ਼ੱਦਦ ਦੌਰਾਨ ਉਸ ਨੂੰ ਬਿਜਲੀ ਦੇ ਝਟਕੇ ਅਤੇ ਗਰਮ ਪ੍ਰੈੱਸਾਂ ਲਾਈਆਂ ਜਾਂਦੀਆਂ ਹਨ। ਇਹ ਗੈਰ ਮਨੁੱਖੀ ਤਸ਼ੱਦਦ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੇ ।
ਭਾਈ ਸਾਹਿਬ ਨੇ ਆਪਣਾ ਸਾਰਾ ਜੀਵਨ ਕੋਮ ਦੀ ਸੇਵਾ ਵਿੱਚ ਲਾਇਆ, ਸਿੱਖ ਸ਼ੰਘਰਸ ਵਿੱਚ ਆਪ ਨੇ ਵੱਡਮੁੱਲਾ ਯੋਗਦਾਨ ਪਾਇਆ I
14 ਮਾਰਚ ਨੂੰ ਵਿਸ਼ੇਸ ਸੈੱਲ ਦੇ ਅਧਿਕਾਰੀਆਂ ਨੇ ਗੁਰਵਿੰਦਰ ਸਿੰਘ ਹੀਰਾ ਨਾਮਕ ਨੌਜਵਾਨ ਦਾ ਰਿਮਾਂਡ ਲੈਣ ਲਈ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਗੁਰਵਿੰਦਰ ਸਿੰਘ ਹੀਰਾ ਨੇ ਜੱਜ ਨੂੰ ਦੱਸਿਆ, “ਇੰਨਾਂ ਸੋਹਣ ਸਿੰਘ ਨੂੰ ਮੇਰੇ ਸਾਹਮਣੇ ਮਾਰ ਦਿੱਤਾ ਹੈ ਤੇ ਇਹ ਹੁਣ ਮੈਨੂੰ ਵੀ ਮਾਰ ਦੇਣਗੇ। ਹੀਰਾ ਦੇ ਮੂੰਹੋਂ ਸੱਚ ਸੁਣ ਕੇ ਜੱਜ ਵੀ ਹੈਰਾਨ ਰਹਿ ਗਿਆ ਤੇ ਉਹਨਾਂ ਰਿਮਾਂਡ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।

ਸ਼ਹੀਦੀ ਭਾਈ ਕੁਲਵੰਤ ਸਿੰਘ ਜੀ ਗੁਮਟੀ
Mar 14 all-day

20 ਸਾਲ ਦੀ ਉਮਰ ਵਿੱਚ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਥੇ ਓਹਨਾਂ ਤੇ ਕਹਿਰ ਵਰਤਾਇਆ ਗਿਆ ਓਹਨਾਂ ਦੀਆਂ ਲਤਾਂ ਅਤੇ ਪੱਟਾਂ ਦਾ ਮਾਸ ਪਾੜ ਦਿਤਾ ਗਇਆ ਅਤੇ ਨਹੁੰ ਵੀ ਖਿਚ ਦਿਤੇ ਗਏ | ਜਦੋਂ ਪੁਲਿਸ ਆਪ ਜੀ ਤੋਂ ਕੋਈ ਵੀ ਜਾਣਕਾਰੀ ਨਾ ਲੈ ਸਕੀ ਤਾਂ ਇੱਕ ਦਿਨ ਪੁਲਿਸ ਆਪ ਨੂੰ ਜੀਪ ਰਾਹੀ ਕਚਹਿਰੀ ਪੇਸ਼ ਕਰਨ ਲਿਜਾ ਰਹੀ ਸੀ । ਰਸਤੇ ਵਿੱਚ ਐਕਸੀਡੈਂਟ ਹੋ ਗਿਆ ਅਤੇ ਭਾਈ ਸਾਹਿਬ ਤੇ ਜੁਲਮ ਕਰਨ ਵਾਲਾ ਆਲਾ ਅਧਿਕਾਰੀ ਸਖਤ ਜਖਮੀ ਹੋ ਗਿਆ ਅਤੇ ਆਪ ਜੀ ਕੋਲ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਸੁਨਹਿਰੀ ਮੌਕਾ ਮਿਲ ਗਿਆ ਪਰ ਭਾਈ ਸਾਹਿਬ ਨੇ ਇਥੇ ਗੁਰੂ ਦਸਮੇਸ਼ ਦਾ ਸੇਵਾਦਾਰ ਬਣ ਕੇ ਭਾਈ ਘਨੱਈਆ ਜੀ ਵਾਂਗ ਆਪਣੀ ਕਮੀਜ ਪਾੜੀ ਤੇ ਜਖਮੀ ਹੋਏ ਅਧਿਕਾਰੀ ਦੇ ਪੱਟੀਆਂ ਕੀਤੀਆਂ ਅਤੇ ਆਪ ਗੱਡੀ ਚਲਾਉਂਦੇ ਹੋਈਆਂ ਓਸਨੂੰ ਹਸਪਤਾਲ ਲੈ ਗਏ ।
ਰਿਹਾਈ ਉਪਰੰਤ ਭਾਈ ਕੁਲਵੰਤ ਸਿੰਘ ਜੀ ਨੇ ਪੰਥਕ ਸੇਵਾ ਜਾਰੀ ਰੱਖੀ ਅਤੇ ਭਾਈ ਗੁਰਜੰਟ ਸਿੰਘ ਜੀ ਬੁਧਸਿੰਘਵਾਲਾ ਦੇ ਬਹੁਤ ਕਰੀਬੀ ਬਣ ਗਏ । ਆਖਰੀ ਸਵਾਸਾਂ ਤਕ ਪੰਥਕ ਸੇਵਾ ਕਰਦਿਆਂ ਹੋਇਆ CRPF ਨਾਲ ਟਕਰ ਲੈਦੇ ਰਹੇ ਅਤੇ ਓਹਨਾਂ ਦੇ ਦੰਦ ਖੱਟੇ ਕਰਦੇ ਰਹੇ I 14 ਮਾਰਚ 1992 ਨੂੰ ਵੀ CRPF ਨਾਲ ਆਪਣੇ ਸਾਥੀ ਸਿੰਘਾਂ ਸਮੇਤ ਜੂਝਦਿਆਂ ਹੋਇਆ ਸ਼ਹੀਦੀ ਪ੍ਰਾਪਤ ਕੀਤੀ |

Mar
15
Sun
2 ਚੇਤ
Mar 15 all-day
ਸਿੰਘਾਂ ਨੇ ਦਿੱਲੀ ਫਤਹਿ ਕੀਤੀ
Mar 15 all-day

ਸ: ਬਘੇਲ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ 40 ਹਜ਼ਾਰ ਸਿੱਖ ਫੌਜਾਂ ਨੂੰ ਲੈ ਕੇ ਦਰਿਆ ਯਮੁਨਾ ਦੇ ਬਰਾੜੀ ਘਾਟ ਨੂੰ ਪਾਰ ਕਰ ਕੇ ਦਿੱਲੀ ਵਿੱਚ ਦਾਖਲ ਹੋਏ। ਦੂਜੇ ਪਾਸਿਓਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲੇ ਪਾਸਿਓਂ ਦਿੱਲੀ ਪੁੱਜਾ। ਉਸ ਸਮੇਂ ਦਿੱਲੀ ਤਖਤ ਉੱਤੇ ਸ਼ਾਹ ਆਲਮ-2 ਬਿਰਾਜਮਾਨ ਸੀ। ਸਿੱਖ ਹਮਲੇ ਦੀ ਖਬਰ ਸੁਣ ਕੇ ਦਰਬਾਰੀ ਅਤੇ ਸ਼ਾਹ ਆਲਮ ਟਾਕਰਾ ਕਰਨ ਦੀ ਥਾਂ ਕਿਲ੍ਹੇ ਦੇ ਅੰਦਰਲੇ ਭਾਗਾਂ ਵਿਚ ਲੁਕ ਗਏ। ਸਮੁੱਚੇ ਸ਼ਹਿਰ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨੇ ਪ੍ਰਸਿੱਧ ਜਰਨੈਲਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਦੁਨੀਆ ਦੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ।